ਬਲੋਚਿਸਤਾਨ ਨੂੰ ਅੱਤਵਾਦ ਦਾ ਅੱਡਾ ਬਣਨ ਤੋਂ ਰੋਕਣ ਲਈ ਪਾਕਿਸਤਾਨ ਕਈ ਕਦਮ ਚੁੱਕ ਰਿਹਾ ਹੈ। ਸਥਾਨਕ ਰਿਪੋਰਟ ਮੁਤਾਬਕ ਸੂਬੇ ਦੀ ਰਾਜਧਾਨੀ ਕਵੇਟਾ ਦੇ ਪੂਰਬੀ ਬਾਈਪਾਸ ਖੇਤਰ ਦੇ ਅੰਕਾਊਂਟਰ ਟੈਰੇਰਿਜ਼ਮ ਡਿਪਾਰਟਮੈਂਟ(ਸੀਟੀਡੀ) ਦੇ ਇਕ ਆਪਰੇਸ਼ਨ ’ਚ ਪਾਕਿਸਤਾਨ ਦੇ ਬਲੋਚਿਸਤਾਨ ਪ੍ਰਾਂਤ ’ਚ ਘੱਟ ਤੋਂ ਘੱਟ 6 ਅੱਤਵਾਦੀ ਢੇਰ ਕਰ ਦਿੱਤੇ ਹਨ।
ਹਥਿਆਰ ਤੇ ਵਿਸਫ਼ੋਟਕ ਸਮੱਗਰੀ ਬਰਾਮਦ
ਸੁਰੱਖਿਆਂ ਕਰਮਚਾਰੀਆਂ ਨੂੰ ਅੱਤਵਾਦੀ ਟਿਕਾਣੇ ਤੋਂ ਹਥਿਆਰ ਤੇ ਵਿਸਫ਼ੋਟਕ ਸਮੱਗਰੀ ਬਰਾਮਦ ਹੋਈ ਹੈ। ਬਿਆਨ ਅਨੁਸਾਰ ਇਕ ਅੱਤਵਾਦੀ ਦੇ ਸਿਰ 20 ਲੱਖ ਰੁਪਏ ਦਾ ਇਨਾਮ ਸੀ। ਸੀਟੀਪੀ ਅਧਿਕਾਰੀ ਨੇ ਕਿਹਾ ਕਿ ਉਸਨੇ ਸ਼ਨਿੱਚਰਵਾਰ ਤੜਕੇ ਇਕ ਖੁਫ਼ੀਆਂ ਜਾਣਕਾਰੀ ’ਤੇ ਆਰਾਧਿਤ ਆਪਰੇਸ਼ਨ ਚਲਾਇਆ ਜਿਸ ’ਚ ਅੱਤਵਾਦੀਆਂ ਨੇ ਸੀਟੀਡੀ ਕਰਮਚਾਰੀਆਂ ’ਤੇ ਗੋਲੀਆਂ ਚਲਾਈਆਂ, ਜਿਸ ਦਾ ਜ਼ੋਰਦਾਰ ਜਵਾਬ ਦਿੱਤਾ ਗਿਆ।
ਪਿਛਲੇ ਸਾਲ 16 ਅੱਤਵਾਦੀਆਂ ਨੂੰ ਕੀਤਾ ਗਿਆ ਸੀ ਢੇਰ
ਬਲੋਚਿਸਤਾਨ ’ਚ ਪਿਛਲੇ ਸਾਲ ਵੀ 16 ਅੱਤਵਾਦੀਆਂ ਨੂੰ ਸੁਰੱਖਿਆਂ ਕਰਮਚਾਰੀਆਂ ਵੱਲੋਂ ਮਾਰ ਕੇ ਢੇਰ ਕੀਤਾ ਗਿਆ ਸੀ। ਇਸ ਘਟਨਾ ਦੌਰਾਨ ਅੱਤਵਾਦੀਆਂ ਨੇ ਪੁਲਿਸ ’ਤੇ ਗੋਲੀਆਂ ਚਲਾਈਆਂ ਸੀ ਜਿਸ ’ਚ ਦੋ ਜਵਾਨ ਸ਼ਹੀਦ ਹੋ ਗਏ ਸਨ। ਇਸ ਆਪਰੇਸ਼ਨ ਤੋਂ ਬਾਅਦ ਨੌਂ ਕਲਾਸ਼ਨਿਕੋਵ ਰਫ਼ਲਾਂ, ਵਿਸਫ਼ੋਟਕ ਤੇ ਰਾਕਟ ਨਾਲ ਦਾਗੇ ਜਾਣ ਵਾਲੇ ਗ੍ਰੇਨੇਡ ਬਰਾਮਦ ਕੀਤੇ ਗਏ ਸੀ।