ਪਾਕਿਸਤਾਨ ਦੇ ਅਸ਼ਾਂਤ ਦੱਖਣੀ ਪੱਛਮੀ ਸੂਬੇ ਬਲੋਚਿਸਤਾਨ ਦੇ ਜਫਰਾਬਾਦ ਜ਼ਿਲ੍ਹੇ ’ਚ ਹੱਥਗੋਲ਼ੇ ਨਾਲ ਹੋਏ ਹਮਲੇ ’ਚ ਦੋ ਪੁਲਿਸ ਮੁਲਾਜ਼ਮਾਂ ਸਮੇਤ 17 ਲੋਕ ਜ਼ਖ਼ਮੀ ਹੋ ਗਏ। ਹੁਣ ਤਕ ਕਿਸੇ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ ਜਰਫਾਬਾਦ ਦੇ ਡੇਰਾ ਅੱਲ੍ਹਾਹਯਾਰਹ ਕਸਬੇ ਦੇ ਭੀੜ-ਭਾੜ ਵਾਲੇ ਬਾਜ਼ਾਰ ’ਚ ਐਤਵਾਰ ਰਾਤ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਇਕ ਦੁਕਾਨ ਨੇੜੇ ਹੱਥਗੋਲ਼ੇ ਸੁੱਟੇ। ਇਸ ’ਚ ਦੋ ਟ੍ਰੈਫਿਕ ਕਾਂਸਟੇਬਲਾਂ ਸਮੇਤ 17 ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ’ਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਗਈ ਹੈ।
ਜ਼ਖ਼ਮੀਆਂ ਨੂੰ ਲਰਕਾਨਾ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਸੂਬੇ ’ਚ ਅੱਤਵਾਦੀ ਤੇ ਬਲੋਚ ਵੱਖਵਾਦੀ ਸੁਰੱਖਿਆ ਬਲਾਂ ਤੇ ਸਰਕਾਰੀ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ। ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਅਬਦੁਲ ਕੁਦੂਸ ਬਿਜੇਂਜੋ ਤੇ ਅਸੈਂਬਲੀ ਸਪੀਕਰ ਮੀਰ ਜਾਨ ਮੁਹੰਮਦ ਖ਼ਾਨ ਜਮਾਲੀ ਨੇ ਘਟਨਾ ਦੀ ਨਿੰਦਾ ਕੀਤੀ ਤੇ ਇਸ ਅੱਤਵਾਦੀ ਕਾਰਵਾਈ ਕਰਾਰ ਦਿੱਤਾ ਹੈ।