PreetNama
ਖੇਡ-ਜਗਤ/Sports News

ਪਾਕਿਸਤਾਨ ਦੇ ਲਾਹੌਰ ’ਚ ਕਬੱਡੀ ਖਿਡਾਰੀ ਨੂੰ ਅਣਖ ਦੀ ਖਾਤਰ ਚੱਲਦੇ ਮੈਚ ’ਚ ਮਾਰੀਆਂ ਗੋਲੀਆਂ, ਮੌਤ

ਗੁਆਂਢੀ ਮੁਲਕ ਪਾਕਿਸਤਾਨ ਦੇ ਸ਼ਹਿਰ ਲਾਹੌਰ ਦੇ ਇਕ ਨਾਮੀ ਕੱਬਡੀ ਖਿਡਾਰੀ ਨੂੰ ਸ਼ਰੇਆਮ ਮਾਰੀਆਂ ਗੋਲੀਆਂ, ਪਾਕਿਸਤਾਨ ਵਿਚ ਕਬੱਡੀ ਤੇ ਪਹਿਲਵਾਨਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਦਾਅ ਦੱਸ ਕੇ ਦੁਨੀਆ ਵਿਚ ਪਾਕਿਸਤਾਨੀ ਖਿਡਾਰੀਆਂ ਦਾ ਨਾਮ ਰੌਸ਼ਨ ਕਰਨ ਵਾਲੇ ਦੁਨੀਆ ਪ੍ਰਸਿੱਧ ਪਹਿਲਵਾਨ ਜਨਾਬ ਅਸਗਰ ਪਹਿਲਵਾਨ ਗੁੱਜਰਾਂਵਾਲਾ ਨੇ ਇਸ

ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਹੌਰ ਦੇ ਸ਼ਾਲੀਮਾਰ ਟਾਊਨ ਦਾ ਕਬੱਡੀ ਖਿਡਾਰੀ ਵਿਕਾਸ ਗੁੱਜਰ ਜੋ ਕਿ ਗਰਾਊਂਡ ਵਿਖੇ ਚੱਲਦੇ ਮੈਚ ਵਿਚ ਆਪਣੇ ਕਬੱਡੀ ਦੇ ਜੌਹਰ ਕਰਤੱਵ ਵਿਖਾ ਰਿਹਾ ਸੀ। ਇੰਨੇ ਵਿਚ ਹੀ ਮੈਚ ਦੇਖ ਰਹੇ ਉਸ ਦੇ ਸਕੇ ਭੂਆ ਦੇ ਪੁੱਤਰ ਵੱਲੋਂ ਉਸ ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿੱਥੇ ਵਿਕਾਸ ਗੁੱਜਰ ਨਾਮੀ ਕਬੱਡੀ ਖਿਡਾਰੀ ਦੀ ਮੌਕੇ ਤੇ ਹੀ ਮੌਤ ਹੋ ਗਈ। ਅਸਗਰ ਭਲਵਾਨ ਗੁੱਜਰਾਂ ਵਾਲਾ ਨੇ ਦੱਸਿਆ ਕਿ ਵਿਕਾਸ ਗੁੱਜਰ ਦੀ ਮੌਤ ਦਾ ਮੁੱਖ ਕਾਰਨ ਇਹ ਸਾਹਮਣੇ ਆਇਆ ਕਿ ਮ੍ਰਿਤਕ ਕਬੱਡੀ ਖਿਡਾਰੀ ਨੇ ਪਿਛਲੇ ਸਾਲ ਇਸ ਮਹੀਨੇ ਵਿਚ ਆਪਣੀ ਭੂਆ ਦੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਉਸ ਨੇ ਆਪਣੀ ਸਕੀ ਭੂਆ ਦੀ ਕੁਡ਼ੀ ਨੂੰ ਘਰੋਂ ਭਜਾ ਕੇ ਨਿਕਾਹ ਕਰਵਾਇਆ ਸੀ, ਜੋ ਉਸ ਦੀ ਭੂਆ ਦੇ ਮੁੰਡਿਆਂ ਨੂੰ ਮਨਜ਼ੂਰ ਨਹੀਂ ਸੀ, ਜਿੱਥੇ ਅੱਜ ਉਸ ਨੂੰ ਕਬੱਡੀ ਮੈਚ ਖੇਡਦਿਆਂ ਉਸ ਦੀ ਸਕੀ ਭੂਆ ਦੇ ਮੁੰਡਿਆਂ ਵੱਲੋਂ ਤੇ ਸਾਥੀਆਂ ਨੇ ਸ਼ਰੇਆਮ ਗੋਲੀਆਂ ਮਾਰ ਕੇ ਮਾਰ ਮੁਕਾਇਆ ਹੈ। ਭਲਵਾਨ ਅਸਗਰ ਨੇ ਅੱਗੇ ਦੱਸਿਆ ਕਿ ਭਾਰਤ ਤੋਂ ਬਾਅਦ ਪਾਕਿਸਤਾਨ ਵਿਚ ਇਹ ਪਹਿਲਾ ਕਬੱਡੀ ਖਿਡਾਰੀ ਹੈ ਜਿਸ ਨੂੰ ਚੱਲਦੇ ਕਬੱਡੀ ਮੈਚ ਵਿਚ ਲਾਹੌਰ ਦੇ ਪੰਜੂ ਇਲਾਕੇ ਵਿਚ ਚੱਲ ਰਹੇ ਇੰਟਰਨੈਸ਼ਨਲ ਕਬੱਡੀ ਮੈਚ ਵਿਚ ਗੋਲੀਆਂ ਮਾਰੀਆਂ ਗਈਆਂ।

Related posts

ਸੰਭਲ ਕੇ ਕਰਨਾ ਹੁਣ ‘MS Dhoni’ ਨੂੰ ਸਰਚ, ਉੱਡ ਜਾਣਗੇ ਹੋਸ਼

On Punjab

IPL 2020 Points Table: ਜਾਣੋ ਕਿਸ ਕੋਲ ਓਰੇਂਜ ਤੇ ਪਰਪਲ ਕੈਪ, ਇੰਝ ਸਮਝੋ ਪੁਆਇੰਟ ਟੇਬਲ ਦਾ ਪੂਰਾ ਹਾਲ

On Punjab

ਸੁਨੀਲ ਜੋਸ਼ੀ ਬਣੇ ਚੋਣਕਾਰਾਂ ਦੇ ਨਵੇਂ ਚੇਅਰਮੈਨ, ਚੋਣ ਕਮੇਟੀ ਦੇ ਪੈਨਲ ‘ਚ ਹਰਵਿੰਦਰ ਸਿੰਘ ਵੀ ਸ਼ਾਮਿਲ

On Punjab