ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ (Asif Ali Zardari) ਨੇ ਸੱਤਾਧਾਰੀ ਇਮਰਾਨ ਸਰਕਾਰ (Imran Khan govt) ’ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਦੇਸ਼ ਇਕ ਗੰਭੀਕ ਖ਼ਤਰੇ ਨਾਲ ਜੂਝ ਰਿਹਾ ਹੈ ਅਤੇ ਆਉਣ ਵਾਲੇ ਮਹੀਨਿਆਂ ’ਚ ਸਰਕਾਰ ਦੁਆਰਾ ਵੱਡੀ ਗਲ਼ਤੀ ਕੀਤੇ ਜਾਣ ਦੀ ਸੰਭਾਵਨਾ ਹੈ। ਪਾਕਿਸਤਾਨ ਪੀਪਲਜ਼ ਪਾਰਟੀ ਆਫ ਪੰਜਾਬ ਚੈਪਟਰ ਦੇ ਸੈਕਰੇਟਰੀ ਜਨਰਲ ਚੌਧਰੀ ਮੰਜ਼ੂਰ ਨਾਲ ਫੋਨ ’ਤੇ ਗੱਲਬਾਤ ਦੌਰਾਨ ਜ਼ਰਦਾਰੀ ਨੇ ਇਹ ਗੱਲ ਕਹੀ।
ਉਨ੍ਹਾਂ ਨੇ ਕਿਹਾ ਕਿ ਵਿਰੋਧੀ ਦਲਾਂ ਦਾ ਗਠਜੋੜ ਪਾਕਿਸਤਾਨ ਡੈਮੋ¬ਕ੍ਰੇਟਿਕ ਮੂਵਮੈਂਟ (ਪੀਡੀਐੱਮ) ਦੇ ਬੈਨਰ ਤਲੇ ਇਕਜੁੱਟ ਹੈ ਅਤੇ ਸਰਕਾਰ ਨੂੰ ਹਟਾਉਣ ਲਈ ਸਾਰੇ ਵਿਕੱਲਪਾਂ ਦਾ ਉਪਯੋਗ ਕਰੇਗਾ।
ਜ਼ਰਦਾਰੀ ਨੇ ਕਿਹਾ ਕਿ ਪਹਿਲਾਂ ਨੇ ਉਨ੍ਹਾਂ ਨੇ ਕਿਹਾ ਸੀ ਕਿ ਇਹ ਸਰਕਾਰ ਆਪਣੇ ਭਾਰ ਨਾਲ ਹੀ ਡਿੱਗ ਜਾਵੇਗੀ। ਸਿਰਫ਼ ਆਖ਼ਰੀ ਧੱਕੇ ਦੀ ਜ਼ਰੂਰਤ ਹੈ। ਪੀਡੀਐੱਮ ਦੇ ਨਾਲ ਮਿਲ ਕੇ ਪੀਪੀਪੀ (PPP) ਇਸ ਅਯੋਗ ਸਰਕਾਰ ਨੂੰ ਬਹੁਤ ਜਲਦ ਭੰਗ ਕਰ ਦੇਵੇਗੀ।
ਇਸ ਦੌਰਾਨ, ਪੀਡੀਐੱਮ ਨੇ ਹਾਲ ਹੀ ’ਚ ਸਰਕਾਰ ਵਿਰੋਧੀ ਰੈਲੀਆਂ ਦੇ ਆਪਣੇ ਨਵੇਂ ਦੌਰ ਦਾ ਐਲਾਨ ਕੀਤਾ ਹੈ। 18 ਜਨਵਰੀ ਨੂੰ ਇਸਲਾਮਾਬਾਦ ’ਚ ਪੀਡੀਐੱਮ ਦੀ ਸੰਚਾਲਨ ਕਮੇਟੀ ਦੀ ਬੈਠਕ ਤੋਂ ਬਾਅਦ ਮੌਲਾਨਾ ਫ਼ਜ਼ਲੂਰ ਰਹਿਮਾਨ ਨੇ ਕਿਹਾ ਕਿ ਉਹ ਰਾਵਲਪਿੰਡੀ ਦੇ ਲਿਆਕਤ ਬਾਗ ’ਚ ਨਵੇਂ ਪੜਾਅ ਦੀ ਆਪਣੀ ਪਹਿਲੀ ਰੈਲੀ ਕਰਨਗੇ। ਪੀਡੀਐੱਮ ਮੁਖੀ ਅਨੁਸਾਰ, ਅਗਲੀ ਰੈਲੀ 9 ਫਰਵਰੀ ਨੂੰ ਹੈਦਰਾਬਾਦ ’ਚ ਹੋਵੇਗੀ ਅਤੇ ਇਸਤੋਂ ਬਾਅਦ 13 ਫਰਵਰੀ ਨੂੰ ਸਿਆਲਕੋਟ ’ਚ ਇਕ ਹੋਰ ਜਨਤਕ ਸਭਾ ਹੋਵੇਗੀ।