35.42 F
New York, US
February 6, 2025
PreetNama
ਸਮਾਜ/Social

ਪਾਕਿਸਤਾਨ ਨਾ ਸਿਰਫ਼ ਭਾਰਤ ਬਲਕਿ ਪੂਰੀ ਦੁਨੀਆ ਲਈ ਸਿਰਦਰਦ: ਰਾਮ ਮਾਧਵ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਾਮ ਮਾਧਵ ਨੇ ਅਮਰੀਕਾ ’ਚ ‘ਵਿਸ਼ਵ ਅੱਤਵਾਦ ਰੋਕੂ ਦਿਵਸ’ ’ਤੇ ਕਿਹਾ ਕਿ ਅੱਤਵਾਦੀਆਂ ਦੀ ਸੁਰੱਖਿਅਤ ਪਨਾਹਗਾਹ ਪਾਕਿਸਤਾਨ ਪੂਰੀ ਦੁਨੀਆ ਲਈ ਸਿਰਦਰਦ ਹੈ, ਕਿਉਂਕਿ ਸਮੁੱਚੀ ਦੁਨੀਆ ’ਚ ਹੋਏ ਸਾਰੇ ਪ੍ਰਮੁੱਖ ਅੱਤਵਾਦੀ ਹਮਲਿਆਂ ’ਚ ਪਾਕਿਸਤਾਨ ਦੇ ਸ਼ਾਮਲ ਹੋਣ ਦੇ ਸਬੂਤ ਮੌਜੂਦ ਹਨ।

ਵਾਸ਼ਿੰਗਟਨ ’ਚ ਇਕ ਪ੍ਰੋਗਰਾਮ ’ਚ ਭਾਰਤੀ-ਅਮਰੀਕੀਆਂ ਨੂੰ ਸੰਬੋਧਨ ਕਰਦੇ ਹੋਏ ਰਾਮ ਮਾਧਵ ਨੇ ਕਿਹਾ ਕਿ ਹੁਣ ਵਿਸ਼ਵ ਫ਼ਿਰਕੇ ਨੂੰ ਅੱਤਵਾਦ ਦੇ ਇਸ ਗੜ੍ਹ ਨਾਲ ਚੰਗੀ ਤਰ੍ਹਾਂ ਨਜਿੱਠਣ ਦੀ ਲੋੜ ਹੈ। ਇਹ ਯਾਦ ਰੱਖੋ ਕਿ ਪਾਕਿਸਤਾਨ ਨਾ ਸਿਰਫ਼ ਭਾਰਤ ਲਈ ਸਿਰਦਰਦ ਹੈ, ਬਲਕਿ ਪੂਰੀ ਦੁਨੀਆ ਲਈ ਸਿਰਦਰਦ ਬਣ ਚੁੱਕਾਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਾਮ ਮਾਧਵ ਨੇ ਅਮਰੀਕਾ ’ਚ ‘ਵਿਸ਼ਵ ਅੱਤਵਾਦ ਰੋਕੂ ਦਿਵਸ’ ’ਤੇ ਕਿਹਾ ਕਿ ਅੱਤਵਾਦੀਆਂ ਦੀ ਸੁਰੱਖਿਅਤ ਪਨਾਹਗਾਹ ਪਾਕਿਸਤਾਨ ਪੂਰੀ ਦੁਨੀਆ ਲਈ ਸਿਰਦਰਦ ਹੈ, ਕਿਉਂਕਿ ਸਮੁੱਚੀ ਦੁਨੀਆ ’ਚ ਹੋਏ ਸਾਰੇ ਪ੍ਰਮੁੱਖ ਅੱਤਵਾਦੀ ਹਮਲਿਆਂ ’ਚ ਪਾਕਿਸਤਾਨ ਦੇ ਸ਼ਾਮਲ ਹੋਣ ਦੇ ਸਬੂਤ ਮੌਜੂਦ ਹਨ।

ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕਾ ’ਚ ਬੁੱਧੀਜੀਵੀਆਂ ਦਾ ਇਕ ਸਮੂਹ ਹਮੇਸ਼ਾ ਪਾਕਿਸਤਾਨ ਤੇ ਉਸਦੀ ਖੁਫ਼ੀਆ ਏਜੰਸੀ ਆਈਐੱਸਆਈ ਦਾ ਬਚਾਅ ਕਰਨ ’ਚ ਲੱਗਾ ਰਹਿੰਦਾ ਹੈ। ਆਈਐੱਸਆਈ ਅੱਤਵਾਦ ਦਾ ਦੂਜਾ ਨਾਂ ਹੈ। ਪਰ ਅਮਰੀਕਾ ’ਚ ਉਹ ਕੁਝ ਬੁੱਧੀਜੀਵੀਆਂ ਨੂੰ ਇਹ ਸਮਝਾਉਣ ’ਚ ਸਫ਼ਲ ਰਹੇ ਹਨ ਕਿ ਅੱਤਵਾਦੀ ਸੰਗਠਨ ਉਨ੍ਹਾਂ ਦੇ ਕੰਟਰੋਲ ’ਚ ਨਹੀਂ ਆ ਰਹੇ। ਰਾਮ ਮਾਧਵ ਨੇ ਭਾਰਤੀ-ਅਮਰੀਕੀਆਂ ਨਾਲ ਮਜ਼ਾਕੀਆ ਲਹਿਜ਼ੇ ’ਚ ਕਿਹਾ ਕਿ ਉਨ੍ਹਾਂ ਨੂੰ ਆਪਣੇ ਕੁਝ ਅੱਤਵਾਦੀ ਭਾਰਤ ਭੇਜਣੇ ਚਾਹੀਦੇ ਹਨ, ਅਸੀਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਕਾਬੂ ਕਰ ਲਵਾਂਗੇ। ਸਾਨੂੰ ਉੱਥੇ ਆਉਣ ਦੀ ਇਜਾਜ਼ਤ ਦਿਓ, ਅਸੀਂ ਅੱਤਵਾਦ ਦੀਆਂ ਇਨ੍ਹਾਂ ਜਡ਼ਾਂ ਨੂੰ ਉਖਾਡ਼ ਸੁੱਟਾਂਗੇ। ਉਨ੍ਹਾਂ ਕਿਹਾ ਕਿ ਭਾਰਤ ਨੇ ਕਸ਼ਮੀਰ ਸਮੇਤ ਪੂਰੇ ਦੇਸ਼ ’ਚ ਅੱਤਵਾਦੀ ਸੰਗਠਨਾਂ ਦਾ ਸਫਾਇਆ ਕਰਨ ’ਚ ਕਾਮਯਾਬੀ ਹਾਸਲ ਕੀਤੀ ਹੈ। ਅੱਤਵਾਦੀਆਂ ਦੇ ਮਦਦਗਾਰਾਂ ਤੇ ਉਨ੍ਹਾਂ ਦੇ ਹਮਾਇਤੀ ਗਰੁੱਪਾਂ ਨੂੰ ਅਜਿਹੀਆਂ ਸਰਗਰਮੀਆਂ ਲਈ ਭਾਰੀ ਕੀਮਤ ਚੁਕਾਉਣੀ ਪਵੇਗੀ। ਮਾਧਵ ਨੇ ਦੋਸ਼ ਲਾਇਆ ਕਿ ਕੁਝ ਥਿੰਕ ਟੈਂਕ ਤੇ ਦ ਨਿਊਯਾਰਕ ਟਾਈਮਜ਼ ਤੇ ਵਾਸ਼ਿੰਗਟਨ ਪੋਸਟ ਵਰਗੇ ਮੀਡੀਆ ਹਾਊਸ ਅੱਤਵਾਦ ਦੇ ਹਮਦਰਦ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੂੰ ਮਾਰੇ ਬਗ਼ੈਰ ਦੁਨੀਆ ਭਰ ’ਚ ਅੱਤਵਾਦ ਦੇ ਖ਼ਿਲਾਫ਼ ਇਹ ਲੜਾਈ ਖ਼ਤਮ ਨਹੀਂ ਹੋਵੇਗੀ।

Related posts

ਪੁਲਿਸ ਦੇ 46 ਖੋਜੀ ਕੁੱਤਿਆਂ ਦਾ ਤਬਾਦਲਾ, ਕਈ ਕੁੱਤਿਆਂ ਦੀ CM ਹਾਊਸ ‘ਚ ਪੋਸਟਿੰਗ

On Punjab

ਚੀਨ ਤੇ ਭਾਰਤ ਦੇ ਲੈਫਟੀਨੈਂਟ ਜਨਰਲ ਅੱਜ ਮੁੜ ਬੈਠਣਗੇ ਆਹਮੋ-ਸਾਹਮਣੇ

On Punjab

ਹਰਿਆਣਾ ਨੂੰ ਪੰਜਾਬ ਤੋਂ ਪਾਣੀ ਮਿਲਣ ਦੀ ਪੂਰੀ ਉਮੀਦ, ਸੀਐਮ ਖੱਟਰ ਦਾ ਵੱਡਾ ਬਿਆਨ

On Punjab