47.37 F
New York, US
November 22, 2024
PreetNama
ਸਮਾਜ/Social

ਪਾਕਿਸਤਾਨ ਨੂੰ ਤਾਲਿਬਾਨ ਨੇ ਦਿੱਤਾ ਕਰਾਰਾ ਜਵਾਬ, ਕਿਹਾ – ਟੀਟੀਪੀ ਤੁਹਾਡੀ ਸਮੱਸਿਆ, ਸਾਡੀ ਨਹੀਂ, ਖ਼ੁਦ ਹੀ ਹੱਲ ਕਰੋ

ਤਾਲਿਬਾਨ ਨੇ ਪਾਕਿਸਤਾਨ ਨੂੰ ਕਰਾਰਾ ਝਟਕਾ ਦਿੰਦੇ ਹੋਏ ਸਪੱਸ਼ਟ ਕਰ ਦਿੱਤਾ ਹੈ ਕਿ ਤਹਿਰੀਕ-ਏ-ਤਾਲਿਬਾਨ ਪਕਿਸਤਾਨ (Tehreek-e-Taliban Pakistan (TTP) ਉਨ੍ਹਾਂ ਦੀ ਸਮੱਸਿਆ ਨਹੀਂ ਹੈ। ਇਸ ਨੂੰ ਖੁਦ ਪਾਕਿਸਤਾਨ ਨੂੰ ਹੀ ਹੱਲ ਕਰਨਾ ਪਵੇਗਾ ਜਾਂ ਇਸ ਨੂੰ ਸੁਲਝਾਉਣਾ ਹੋਵੇਗਾ। ਇਹ ਬਿਆਨ ਖੁਦ ਤਾਲਿਬਾਨ ਦੇ ਬੁਲਾਰੇ ਜਬੀਹੁੱਲਾਹ ਮੁਜਾਹਿਦ ਨੇ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟੀਟੀਪੀ ਨੂੰ ਖੁਦ ਪਾਕਿਸਤਾਨ ਨੂੰ ਹੀ ਨਿਪਟਾਉਣਾ ਪਵੇਗਾ, ਅਫ਼ਗ਼ਾਨਿਸਤਾਨ ਨੂੰ ਨਹੀਂ। ਤਾਲਿਬਾਨ ਵੱਲੋਂ ਆਇਆ ਇਹ ਬਿਆਨ ਪਾਕਿਸਤਾਨ ਦੇ ਮੂੰਹ ’ਤੇ ਕਰਾਰਾ ਥੱਪੜ ਵੀ ਹੈ।

ਮੁਜਾਹਿਦ ਨੇ ਜੀਓ ਨਿਊਜ਼ ਨਾਲ ਹੋਈ ਗੱਲਬਾਤ ਦੌਰਾਨ ਟੀਟੀਪੀ ਦੇ ਮੁੱਦੇ ’ਤੇ ਕਾਫੀ ਬੇਬਾਕੀ ਨਾਲ ਆਪਣਾ ਜਵਾਬ ਦਿੱਤਾ। ਉਨ੍ਹਾਂ ਦੇ ਜਵਾਬ ਤੋਂ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਤਾਲਿਬਾਨ ਪਾਕਿਸਤਾਨ ਦੀ ਕਠਪੁਤਲੀ ਬਣ ਕੇ ਰਹਿਣ ਵਾਲਾ ਨਹੀਂ ਹੈ। ਇਸ ਲਈ ਹੁਣ ਭਵਿੱਖ ’ਚ ਪਾਕਿਸਤਾਨ ਨੂੰ ਵੀ ਤਾਲਿਬਾਨ ਤੋਂ ਉਨਾਂ ਹੀ ਖ਼ਤਰਾ ਹੋ ਸਕਦਾ ਹੈ ਜਿੰਨਾਂ ਕਿਸੇ ਦੂਜੇ ਦੇਸ਼ ਨੂੰ ਹੋਵੇਗਾ।

ਜਬੀਹੁੱਲਾਹ ਨੇ ਇਸ ਇੰਟਰਵਿਊ ਦੇ ਦੌਰਾਨ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਦਾ ਤਹਿਰੀਕ-ਏ-ਤਾਲਿਬਾਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਨੂੰ ਪਾਕਿਸਤਾਨ, ਉਸ ਦੇ ਉਲੇਮਾ ਜਾਂ ਫਿਰ ਦੂਜੇ ਧਾਰਮਿਕ ਆਗੂ ਨੂੰ ਦੇਖੋ। ਸਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈ ਕਿ ਇਸ ’ਤੇ ਕੀ ਫ਼ੈਸਲਾ ਲੈਣਾ ਹੈ ਤੇ ਉਨ੍ਹਾਂ ਦੀ ਰਣਨੀਤੀ ਕੀ ਹੁੰਦਾ ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਤਾਲਿਬਾਨ ਅਫ਼ਗਾਨਿਸਤਾਨ ਦੀ ਜ਼ਮੀਨ ’ਤੇ ਕਿਸੇ ਵੀ ਅੱਤਵਾਦੀ ਸਮੂਹ ਨੂੰ ਦੂਜੇ ਦੇਸ਼ ਖ਼ਿਲਾਫ਼ ਹਮਲੇ ਦੀ ਇਜਾਜ਼ਤ ਨਹੀਂ ਦੇਵੇਗਾ। ਇਹ ਇਸ ਗੱਲ ਨੂੰ ਲੈ ਬੇਹੱਦ ਸੱਪਸ਼ਟ ਹੈ ਤੇ ਪਹਿਲਾਂ ਵੀ ਇਹ ਦੋਹਰਾਇਆ ਜਾ ਚੁੱਕਾ ਹੈ।

ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦਾ ਸੰਗਠਨ ਕਈ ਗੱਲਾਂ ਨੂੰ ਲੈ ਕੇ ਬੇਹੱਦ ਸਪੱਸ਼ਟ ਹੈ। ਭਵਿੱਖ ’ਚ ਅਫਗਾਨਿਸਤਾਨ ’ਚ ਬਣਨ ਵਾਲੀ ਸਰਕਾਰ ਨੂੰ ਲੈ ਕੇ ਕਵਾਇਦ ਠੀਕ ਦਿਸ਼ਾ ’ਚ ਅੱਗੇ ਵੱਧ ਰਹੀ ਹੈ। ਤਾਲਿਬਾਨ ਆਪਣੇ ਸਿਧਾਂਤ ’ਤੇ ਕਾਇਮ ਹੈ ਕਿ ਉਨ੍ਹਾਂ ਦੀ ਜ਼ਮੀਨ ਕਿਸੇ ਵੀ ਦੇਸ਼ ਲਈ ਅੱਤਵਾਦੀ ਹਮਲਿਆਂ ਦੀ ਬੁਨਿਆਦ ਨਹੀਂ ਬਣੇਗੀ।

ਟੀਟੀਪੀ ਨਾਲ ਗੱਲ ਕਰਦੇ ਹੋਏ ਮੁਜਾਹਿਦ ਨੇ ਕਿਹਾ ਜੇ ਉਹ ਸੋਚਦੇ ਹਨ ਕਿ ਤਾਲਿਬਾਨ ਉਨ੍ਹਾਂ ਦਾ ਆਗੂ ਹੈ ਤਾਂ ਉਨ੍ਹਾਂ ਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ, ਫਿਰ ਭਾਵੇ ਉਨ੍ਹਾਂ ਨੂੰ ਪਸੰਦ ਹੋਵੇ ਜਾਂ ਨਾਪਸੰਦ ਹੋਵੇ। ਦੱਸਣਯੋਗ ਹੈ ਕਿ ਕਾਬੁਲ ’ਤੇ ਕਬਜ਼ੇ ਦੇ ਨਾਲ ਹੀ ਤਾਲਿਬਾਨ ਨੇ ਉੱਥੇ ਦੀਆਂ ਜੇਲ੍ਹਾਂ ’ਚ ਬੰਦ ਟੀਟੀਪੀ ਦੇ ਸੈਂਕੜੇ ਕੈਦੀਆਂ ਨੂੰ ਰਿਹਾ ਕੀਤਾ ਸੀ। ਉਸ ਤੋਂ ਬਾਅਦ ਪਾਕਿਸਤਾਨ ਨੇ ਇਕ ਬਿਆਨ ’ਚ ਸਪੱਸ਼ਟ ਕਰ ਦਿੱਤਾ ਸੀ ਕਿ ਉਸ ਦੀ ਤਾਲਿਬਾਨ ਨਾਲ ਗੱਲ ਹੋਈ ਹੈ ਤੇ ਇਸ ’ਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਟੀਟੀਪੀ ਨੂੰ ਪਾਕਿਸਤਾਨ ਖ਼ਿਲਾਫ਼ ਖੜ੍ਹਾ ਨਹੀਂ ਹੋਣ ਦੇਣਗੇ।

Related posts

ਮੰਗਵਾਲ ਪਿੰਡ ਦੀ ਪੰਚਾਇਤ ਦਾ ਫਰਮਾਨ, ‘ਜੇ….ਤਾਂ ਮੂੰਹ ਕਾਲ਼ਾ ਕਰਕੇ ਪਿੰਡ ਵਿੱਚ ਘੁਮਾਇਆ ਜਾਵੇਗਾ’

On Punjab

ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, DMC ਕਰਵਾਇਆ ਦਾਖਲ

On Punjab

ਪੰਜਾਬ ਦੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਵੱਲੋਂ ਰੋਸ ਪ੍ਰੋਗਰਾਮ ਰੱਦ, ਵਿੱਤ ਮੰਤਰੀ ਤੇ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਲਿਆ ਫ਼ੈਸਲਾ

On Punjab