17.92 F
New York, US
December 22, 2024
PreetNama
ਰਾਜਨੀਤੀ/Politics

ਪਾਕਿਸਤਾਨ ਨੂੰ ਭਾਰਤੀ ਫ਼ੌਜ ਦੀ ਲਲਕਾਰ: ਆਓਣ ਦਿਓ ਸਬਕ ਸਿਖਾ ਦਿਆਂਗੇ

ਨਵੀਂ ਦਿੱਲੀਪਾਕਿਸਤਾਨ ਵੱਲੋਂ ਮਿਲ ਰਹੀਆਂ ਧਮਕੀਆਂ ‘ਤੇ ਭਾਰਤੀ ਫ਼ੌਜ ਦੇ ਲੈਫਟੀਨੈਂਟ ਜਨਰਲ ਕੇ.ਜੇਐਸ ਢਿੱਲੋਂ ਨੇ ਕਿਹਾ, ‘ਆਉਣ ਦਿਓ ਉਨ੍ਹਾਂ (ਪਾਕਿਸਤਾਨਨੂੰ ਅਤੇ ਘਾਟੀ ਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਦਿਓਅਸੀਂ ਉਨ੍ਹਾਂ ਨੂੰ ਖ਼ਤਮ ਕਰ ਦਿਆਂਗੇ। ਅਸੀਂ ਸਾਰਿਆਂ ਦਾ ਖਿਆਲ ਰੱਖਾਂਗੇ।”

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਸੀ, “ਜੇਕਰ ਭਾਰਤਕਸ਼ਮੀਰ ਦੇ ਲੋਕਾਂ ਨੂੰ ਪਰੇਸ਼ਾਨ ਕਰਦਾ ਰਿਹਾ ਤਾਂ ਇੱਕ ਹੋਰ ਪੁਲਵਾਮਾ ਵਰਗਾ ਅੱਤਵਾਦੀ ਹਮਲਾ ਹੋ ਸਕਦਾ ਹੈ।” ਇਸ ਸਭ ਦੀ ਸ਼ੁਰੂਆਤ ਸੋਮਵਾਰ ਅਗਸਤ ਤੋਂ ਸ਼ੁਰੂ ਹੋਈਜਦੋਂ ਮੋਦੀ ਸਰਕਾਰ ਨੇ ਰਾਜਸਭਾ ‘ਚ ਜੰਮੂਕਸ਼ਮੀਰ ਚੋਂ ਧਾਰਾ 370 ਨੂੰ ਖ਼ਤਮ ਕਰ ਉਸ ਨੂੰ ਦੋ ਕੇਂਦਰ ਪ੍ਰਸਾਸਿਤ ਸੂਬਿਆਂ ‘ਚ ਵੰਡ ਦਿੱਤਾ ਗਿਆ। ਇਸ ਫੈਸਲੇ ਤੋਂ ਪਹਿਲਾਂ ਸਰਕਾਰ ਨੇ ਸੂਬੇ ‘ਚ ਭਾਰੀ ਫੌਜ ਤਾਇਨਾਤ ਕੀਤੀ ਸੀ। ਸੂਬੇ ‘ਚ ਸੰਚਾਰ ਸੇਵਾਵਾਂਇੰਟਰਨੈੱਟਲੈਂਡਲਾਈਨ ਸਭ ਠੱਪ ਕਰ ਦਿੱਤਾ ਗਿਆ ਸੀ।ਸੂਬੇ ‘ਚ ਅੱਜ ਧਾਰਾ 370 ਹਟਣ ਤੋਂ ਬਾਅਦ ਪਹਿਲੂ ਜੁੰਮੇ ਦੀ ਨਮਾਜ਼ ਅਦਾ ਕੀਤੀ ਗਈ ਜਿਸ ਮੌਕੇ ਕਰਫਿਊ ‘ਚ ਹਾਲਾਤ ਕੁਝ ਆਮ ਨਜ਼ਰ ਆ ਰਿਹਾ ਹੈ। ਉਂਝ ਕੇਂਦਰ ਸਰਕਾਰ ਲਈ ਆਉਣ ਵਾਲਾ ਹਫਤਾ ਅਗਨੀ ਪ੍ਰੀਖਿਆ ਦਾ ਹੈ ਕਿਉਂਕਿ 12 ਅਗਸਤ ਨੂੰ ਬਕਰਈਦ ਹੈ ਅਤੇ 14 ਅਗਸਤ ਪਾਕਿਸਤਾਨ ਦਾ ਆਜ਼ਾਦੀ ਦਿਹਾੜਾ ਅਤੇ 15ਅਗਸਤ ਨੂੰ ਭਾਰਤ ਆਜ਼ਾਦੀ ਦਿਹਾੜਾ ਮਨਾਏਗਾ। ਅਜਿਹੇ ‘ਚ ਦੇਖਣਾ ਹੋਵੇਗਾ ਕਿ ਸਰਕਾਰ ਕੀ ਰੁਖ ਅਖ਼ਤਿਆਰ ਕਰਦੀ ਹੈ।

Related posts

ਹਰਿਆਣਾ ਦੇ ਗ੍ਰਹਿ ਮੰਤਰੀ ਨੇ ਕਿਹਾ – ਕਰਨਾਲ ਮਾਮਲੇ ’ਚ ਆਗੂਆਂ ’ਤੇ ਵੀ ਹੋ ਸਕਦੀ ਹੈ ਕਾਰਵਾਈ

On Punjab

ਵਿਧਾਨ ਸਭਾ ‘ਚ ਗੂੰਜਿਆਂ ਮੂਸੇਵਾਲਾ ਦਾ SYL ਗੀਤ ਤੇ ਕਿਸਾਨਾਂ ਦੇ ਟਵਿੱਟਰ ਅਕਾਊਂਟ ਬੈਨ ਕਰਨ ਦਾ ਮਾਮਲਾ

On Punjab

ਲੋਕਾਂ ਦੀ ਆਵਾਜ਼ ਦਬਾਉਣਾ ਭਾਰਤ ਦੀ ਰੂਹ ਦਾ ਅਪਮਾਨ : ਰਾਹੁਲ ਗਾਂਧੀ

On Punjab