Pakistan marble quarry: ਇਸਲਾਮਾਬਾਦ: ਪਾਕਿਸਤਾਨ ਦੇ ਬੁਨੇਰ ਜ਼ਿਲ੍ਹੇ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿੱਚ ਸ਼ਨੀਵਾਰ ਨੂੰ ਮਿਆਂਮਾਰ ਦੀ ਮਾਰਬਲ ਖਦਾਨ ਵਿੱਚ ਚੱਟਾਨ ਖਿਸਕਣ ਕਾਰਨ ਉਸ ਹੇਠ ਦਬ ਕੇ 10 ਲੋਕਾਂ ਦੀ ਮੌਤ ਹੋ ਗਈ, ਜਦਕਿ ਹੋਰ 30 ਲੋਕ ਉੱਥੇ ਫੱਸ ਗਏ ਹਨ । ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਖਦਾਨ ਵਿੱਚ ਘੱਟੋ-ਘੱਟ 30 ਖਣਜ ਸੰਗਮਰਮਰ ਦਾ ਪੱਥਰ ਕੱਢਣ ਵਿੱਚ ਰੁੱਝੇ ਸਨ ਤਾਂ ਚੱਟਾਨ ਖਿਸਕਣ ਦੀ ਘਟਨਾ ਘਟੀ ਅਤੇ ਖਦਾਨ ਵਿੱਚ ਮਜ਼ਦੂਰ ਦੱਬ ਗਏ ।
ਮਿਲੀ ਜਾਣਕਾਰੀ ਅਨੁਸਾਰ ਖਦਾਨ ਤੋਂ ਹਾਲੇ ਤੱਕ 9 ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ ਅਤੇ ਮਲਬੇ ਤੋਂ 6 ਜ਼ਖਮੀ ਮਜ਼ਦੂਰ ਵੀ ਮਿਲੇ ਹਨ । ਉਨ੍ਹਾਂ ਨੇ ਦੱਸਿਆ ਕਿ ਚੱਟਾਨ ਦੇ ਮਲਬੇ ਵਿਚ ਅਜੇ ਵੀ ਘੱਟੋ-ਘੱਟ 15 ਹੋਰ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ ਅਤੇ ਮ੍ਰਿਤਕਾਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ ।
ਇਸ ਦੁਰਘਟਨਾ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜਾਂ ਲਈ ਬਚਾਅ ਦਸਤਿਆਂ ਦੇ ਨਾਲ ਪੁਲਿਸ ਤੁਰੰਤ ਦੁਰਘਟਨਾ ਵਾਲੇ ਸਥਾਨ ‘ਤੇ ਪਹੁੰਚ ਗਈ । ਸਥਾਨਕ ਵਾਸੀ ਵੀ ਬਚਾਅ ਦਸਤਿਆਂ ਨੂੰ ਪ੍ਰਸ਼ਾਸਨ ਦੀ ਮਦਦ ਵਿੱਚ ਲੱਗੇ ਹੋਏ ਹਨ ਤਾਂ ਜੋ ਮਲਬੇ ਹੇਠ ਦੱਬੇ ਲੋਕਾਂ ਨੂੰ ਜਾਂ ਫਿਰ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਸਕੇ ।