ਬੀਜਿੰਗ: ਚੀਨ ਆਪਣੇ ਮਿੱਤਰ ਦੇਸ਼ ਪਾਕਿਸਤਾਨ ਲਈ ਬੇਹੱਦ ਆਧੁਨਿਕ ਜੰਗੀ ਬੇੜਾ ਬਣਾਇਆ ਹੈ। ਰਣਨੀਤਕ ਤੌਰ ‘ਤੇ ਮਹੱਤਵਪੂਰਨ ਹਿੰਦ ਮਹਾਂਗਾਸਰ ਵਿੱਚ ਤਾਕਤ ਦਾ ਸੰਤੁਲਨ ਯਕੀਨੀ ਕਰਨ ਲਈ ਦੋਵਾਂ ਦੇਸ਼ਾਂ ਦਰਮਿਆਨ ਵੱਡਾ ਦੋ-ਪੱਖੀ ਹਥਿਆਰ ਸਮਝੌਤਾ ਹੋਇਆ ਸੀ ਤੇ ਪਾਕਿਸਤਾਨ ਨੇ ਚੀਨ ਤੋਂ ਇਸ ਤਰ੍ਹਾਂ ਦੇ ਚਾਰ ਅਤਿ ਆਧੁਨਿਕ ਜੰਗੀ ਬੇੜੇ ਖਰੀਦਣ ਦਾ ਐਲਾਨ ਕੀਤਾ ਸੀ, ਇਹ ਵੀ ਇੰਨ੍ਹਾਂ ਵਿੱਚੋਂ ਇੱਕ ਹੈ।
ਚੀਨ ਦੇ ਅਖ਼ਬਾਰ ‘ਚਾਈਨਾ ਡੇਲੀ’ ਮੁਤਾਬਕ ਇਹ ਜੰਗੀ ਬੇੜੇ ਆਧੁਨਿਕ ਖੋਜੀ ਤੇ ਹਥਿਆਰ ਪ੍ਰਣਾਲੀ ਨਾਲ ਲੈਸ ਹੋਵੇਗਾ। ਇਹ ਜੰਗੀ ਬੇੜੇ, ਪਣਡੁੱਬੀਆਂ ਦੇ ਟਾਕਰੇ ਦੇ ਸਮਰੱਥ ਹੋਣਗੇ ਅਤੇ ਹਵਾ ਰੱਖਿਆ ਵੀ ਕਰ ਸਕਣਗੇ। ਪਾਕਿਸਤਾਨ ਨੂੰ ਦਿੱਤੇ ਜਾਣ ਵਾਲੇ ਇਨ੍ਹਾਂ ਜੰਗੀ ਬੇੜਿਆਂ ਦਾ ਨਿਰਮਾਣ ਸ਼ੰਘਾਈ ਸਥਿਤ ਹੁੰਦੋਂਗ-ਝੋਂਗਹੁਆ ਕਾਰਖਾਨੇ ਵਿੱਚ ਕੀਤਾ ਜਾ ਰਿਹਾ ਹੈ।
ਚੀਨ ਨੂੰ ਪਾਕਿਸਤਾਨ ਦਾ ਸਦਾਬਹਾਰ ਮਿੱਤਰ ਕਿਹਾ ਜਾਂਦਾ ਹੈ ਕਿਉਂਕਿ ਉਹ ਪਾਕਿਸਤਾਨ ਨੂੰ ਹਥਿਆਰਾਂ ਦੀ ਕਮੀ ਪੂਰੀ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਹੈ। ਦੋਵੇਂ ਦੇਸ਼ ਸੰਯੁਕਤ ਰੂਪ ਵਿੱਚ ਜੇਐਫ-ਥੰਡਰ ਦਾ ਨਿਰਮਾਣ ਕਰ ਰਹੇ ਹਨ ਜੋ ਇਕਹਿਰੇ ਇੰਜਣ ਵਾਲਾ ਲੜਾਕੂ ਜਹਾਜ਼ ਹੈ। ਹਾਲਾਂਕਿ ਅਮਰੀਕਾ ਵੱਲੋਂ ਲੜਾਕੂ ਜਹਾਜ਼ਾਂ ਬਾਰੇ ਖੁਲਾਸੇ ਬਾਰੇ ਪਾਕਿਸਤਾਨ ਦੇ ਕੈਬਨਿਟ ਮੰਤਰੀ ਮੁਹੰਮਦ ਫੈਜ਼ਲਲ ਤੇ ਚੀਨ ਵੱਲੋਂ ਖੰਡਨ ਕੀਤਾ ਗਿਆ ਹੈ।