ਪਾਕਿਸਤਾਨ ਸਥਿਤ ਖੈਬਰ ਪਖਤੂਨਖਵਾ ਸੂਬੇ ਦੀ ਸਰਕਾਰ ਨੇ ਬਾਲੀਵੁੱਡ ਦੇ ਮਹਾਨ ਅਦਾਕਾਰ ਰਾਜਕਪੂਰ ਤੇ ਦਲੀਪ ਕੁਮਾਰ ਦੀਆਂ ਪੇਸ਼ਾਵਰ ‘ਚ ਮੌਜੂਦ ਪੁਸ਼ਤੈਨੀ ਹਵੇਲੀਆਂ ਨੂੰ ਖਰੀਦ ਕੇ ਉਨ੍ਹਾਂ ਨੇ ਮਿਊਜ਼ੀਅਮ ਬਣਾਉਣ ਲਈ 2.30 ਕਰੋੜ ਰੁਪਏ ਅਲਾਂਟ ਕੀਤੇ ਹਨ। ਇਹ ਰਾਸ਼ੀ ਪੁਰਾਤਤਵ ਵਿਭਾਗ ਨੇ ਪੇਸ਼ਾਵਰ ਦੇ ਡਿਪਟੀ ਕਮਿਸ਼ਨਰ ਨੂੰ ਸੌਂਪੀ ਹੈ। ਇਹ ਫੈਸਲਾ ਦੋਵੇਂ ਹਵੇਲੀਆਂ ਦੇ ਮੌਜੂਦਾ ਮਾਲਕਾਂ ਨੂੰ ਖਰੀਦ ਲਈ ਅੰਤਿਮ ਨੋਟਿਸ ਜਾਰੀ ਕਰਨ ਤੋਂ ਬਾਅਦ ਲਿਆ ਗਿਆ ਹੈ।