74.89 F
New York, US
April 30, 2025
PreetNama
ਖਬਰਾਂ/News

ਪਾਕਿਸਤਾਨ ਵੱਲੋਂ ਬਾਰਾਮੂਲਾ, ਕੁਪਵਾੜਾ ਤੇ ਅਖਨੂਰ ਸੈਕਟਰਾਂ ਵਿਚ ਗੋਲੀਬਾਰੀ

ਸ੍ਰੀਨਗਰ- ਪਾਕਿਸਤਾਨੀ ਫੌਜਾਂ ਨੇ ਜੰਮੂ ਕਸ਼ਮੀਰ ਵਿਚ ਕੰਟਰੋਲ ਰੇਖਾ ਦੇ ਨਾਲ ਮੁੜ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਜੰਮੂ ਜ਼ਿਲ੍ਹੇ ਦੇ ਅਖਨੂਰ ਸੈਕਟਰ ਵਿਚ ਸਰਹੱਦ ਪਾਰੋਂ ਬਿਨਾਂ ਕਿਸੇ ਭੜਕਾਹਟ ਦੇ ਫਾਇਰਿੰਗ ਕੀਤੀ।  ਪਿਛਲੇ ਹਫ਼ਤੇ ਪਹਿਲਗਾਮ ਦਹਿਸ਼ਤੀ ਹਮਲੇ, ਜਿਸ ਵਿਚ 26 ਲੋਕਾਂ ਦੀ ਜਾਨ ਜਾਂਦੀ ਰਹੀ ਸੀ, ਮਗਰੋਂ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਬਣੀ ਤਲਖੀ ਦਰਮਿਆਨ ਇਹ ਲਗਾਤਾਰ ਪੰਜਵੀਂ ਰਾਤ ਹੈ ਜਦੋਂ ਪਾਕਿਸਤਾਨ ਨੇ ਬਿਨਾਂ ਭੜਕਾਹਟ ਤੋੋਂ ਗੋਲੀਬਾਰੀ ਕੀਤੀ ਹੈ।

ਫੌਜੀ ਅਧਿਕਾਰੀਆਂ ਨੇ ਕਿਹਾ ਕਿ 28 ਤੇ 29 ਅਪਰੈਲ ਦੀ ਦਰਮਿਆਨੀ ਰਾਤ ਨੂੰ ‘ਪਾਕਿਸਤਾਨੀ ਫੌਜ ਨੇ ਕੰਟਰੋਲ ਰੇਖਾ ਦੇ ਨਾਲ ਕੁਪਵਾੜਾ ਤੇ ਬਾਰਾਮੂਲਾ ਜ਼ਿਲ੍ਹਿਆਂ ਦੇ ਨਾਲ ਅਖ਼ਨੂਰ ਸੈਕਟਰ ਵਿਚ ਵੀ ਬਿਨਾਂ ਕਿਸੇ ਭੜਕਾਹਟ ਤੋਂ ਫਾਇਰਿੰਗ ਕੀਤੀ।’

ਉਨ੍ਹਾਂ ਕਿਹਾ ਕਿ ਭਾਰਤੀ ਸਲਾਮਤੀ ਦਸਤਿਆਂ ਨੇ ਇਸ ਗੋਲੀਬਾਰੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ।

ਦੋਵਾਂ ਮੁਲਕਾਂ ਦਰਮਿਆਨ ਵਧਦੇ ਟਕਰਾਅ ਕਰਕੇ ਸਰਹੱਦੀ ਇਲਾਕਿਆਂ ਵਿਚ ਰਹਿੰਦੇ ਲੋਕ ਦਹਿਸ਼ਤ ਵਿਚ ਹਨ। ਉੱਤਰੀ ਕਸ਼ਮੀਰ ਦੇ ਉੜੀ ਸੈਕਟਰ ਵਿਚ ਰਹਿੰਦੇ ਮੁਕਾਮੀ ਵਿਅਕਤੀ ਨੇ ਕਿਹਾ ਕਿ ਲੋਕ ਉਮੀਦ ਕਰਕੇ ਹਨ ਕਿ ਹਾਲਾਤ ਇਸ ਤੋਂ ਬੱਦਤਰ ਨਹੀਂ ਹੋਣਗੇ।

 

Related posts

ਮੇਅਰ ਵੱਲੋਂ ਨਿਗਮ ਦੇ ਸ਼ਿਕਾਇਤ ਕੇਂਦਰਾਂ ਦਾ ਜਾਇਜ਼ਾ

On Punjab

ਉਮੀਦਵਾਰ ਤੇ ਰਾਜਸੀ ਪਾਰਟੀਆਂ ਨੂੰ ਫੌਜਦਾਰੀ ਮਾਮਲਿਆਂ ਦਾ ਅਖ਼ਬਾਰ ‘ਚ ਦੇਣਾ ਪਵੇਗਾ ਇਸ਼ਤਿਹਾਰ

Pritpal Kaur

ਬਹੁਤੇ ਲੋਕ ਨਹੀਂ ਜਾਣਦੇ ਬੀਅਰ ਪੀਣ ਦੇ ਫਾਇਦੇ, ਖੋਜੀਆਂ ਨੇ ਕੀਤੇ ਵੱਡੇ ਖੁਲਾਸੇ

On Punjab