PreetNama
ਖਾਸ-ਖਬਰਾਂ/Important News

ਪਾਕਿ ‘ਚ ਕੋਰੋਨਾ ਨਾਲ 5,000 ਦੇ ਕਰੀਬ ਮੌਤਾਂ, ਇਮਰਾਨ ਖ਼ਾਨ ਨੇ ਮੰਗੀ ਕੌਮਾਂਤਰੀ ਭਾਈਚਾਰੇ ਤੋਂ ਮਦਦ

ਇਸਲਾਮਾਬਾਦ: ਪਾਕਿਸਤਾਨ ‘ਚ ਕੋਰੋਨਾ ਵਾਇਰਸ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦਾ ਅੰਕੜਾ ਪੰਜ ਹਜ਼ਾਰ ਦੇ ਕਰੀਬ ਪਹੁੰਚਣ ਮਗਰੋਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੌਮਾਂਤਰੀ ਭਾਈਚਾਰੇ ਤੋਂ ਮਾਫੀ ਮੰਗੀ ਹੈ। ਇਮਰਾਨ ਖਾਨ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕੌਮਾਂਤਰੀ ਭਾਈਚਾਰੇ ਨੂੰ ਆਪਣੀ ਰਣਨੀਤੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ।

ਅੰਤਰ ਰਾਸ਼ਟਰੀ ਮਜ਼ੂਦੂਰ ਸੰਸਥਾ ਦੇ ਇਕ ਡਿਜੀਟਲ ਸ਼ਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਖ਼ਾਨ ਨੇ ਕਿਹਾ ਵਿਚਾਰਾਂ ਦੇ ਨਿਯਮਿਤ ਆਦਾਨ-ਪ੍ਰਦਾਨ ਨਾਲ ਮਜ਼ਦੂਰਾਂ ‘ਤੇ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਘੱਟ ਕਰਨ ‘ਚ ਮਦਦ ਮਿਲੇਗੀ।

ਉਨ੍ਹਾਂ ਕਿਹਾ ਪੂਰੀ ਦੁਨੀਆਂ ਟੀਕੇ ਲਈ ਅਰਦਾਸ ਕਰ ਰਹੀ ਹੈ ਪਰ ਇਸ ਦਰਮਿਆਨ ਇਕ ਅਨਿਸਚਿਤਤਾ ਬਰਕਰਾਰ ਹੈ। ਉਨ੍ਹਾਂ ਕਿਹਾ ਮਜ਼ਦੂਰਾਂ ਦੀ ਸੁਰੱਖਿਆ ਲਈ ਦੇਸ਼ਾਂ ਨੂੰ ਇਕ ਸੰਯੁਕਤ ਰਣਨੀਤੀ ਅਪਣਾਉਣ ਦੀ ਲੋੜ ਹੈ। ਛੋਟੇ ਤੇ ਮੱਧਮ ਉਦਯੋਗ ਸਭ ਤੋਂ ਜ਼ਿਆਦਾ ਜ਼ੋਖਮ ‘ਚ ਹਨ ਤੇ ਇਹੀ ਸਭ ਤੋਂ ਜ਼ਿਆਦਾ ਮਜ਼ਦੂਰਾਂ ਨੂੰ ਰੋਜ਼ਗਾਰ ਦਿੰਦੇ ਹਨ।

Related posts

ਟਰੰਪ ਵੱਲੋਂ ਬ੍ਰਿਕਸ ਦੇਸ਼ਾਂ ਨੂੰ ਡਾਲਰ ਦੀ ਥਾਂ ਹੋਰ ਮੁਦਰਾ ਵਰਤਣ ਖ਼ਿਲਾਫ਼ ਚਿਤਾਵਨੀ

On Punjab

ਸਿਹਤ ਮੰਤਰੀ ਵੱਲੋਂ ਆਮ ਆਦਮੀ ਕਲੀਨਿਕ ਦਾ ਨਿਰੀਖਣ

On Punjab

ਭਾਰਤ ਦੀ ਚੀਨ ਨੂੰ ਸਖਤ ਹਦਾਇਤ, ਵਾਪਸ ਪਰਤ ਜਾਵੋ ਨਹੀਂ ਤਾਂ ਹੋਵੋਗੇ ਔਖੇ

On Punjab