ਤਜਰਬੇਕਾਰ ਆਫ਼ ਸਪਿਨਰ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਪਾਕਿਸਤਾਨੀ ਟੀਮਕੋਲ 16 ਜੂਨ ਨੂੰ ਭਾਰਤ ਖਿਲਾਫ ਹੋਣ ਵਾਲੇ ਵਿਸ਼ਵ ਕੱਪ (ICC World Cup 2019)ਮੈਚ ਚ ਹਰਾਉਣ ਦਾ ਕੋਈ ਮੌਕਾ ਨਹੀਂ ਹੈ ਕਿਉਂਕਿ ਸਰਫਰਾਜ਼ ਅਹਿਮਦ ਦੀ ਅਗਵਾਈ ਚਮੌਜੂਦਾ ਟੀਮ ਚ ਤਜਰਬੇ ਦੀ ਘਾਟ ਹੈ।
ਹਰਭਜਨ ਨੇ ਇੱਥੇ ਇੰਡੀਆ ਟੂਡੇ ਦੇ ਪ੍ਰੋਗਰਾਮ ਚ ਕਿਹਾ, “ਪਾਕਿਸਤਾਨ ਦੀ ਲਹਿ ਬਹੁਤੀਵਧੀਆ ਨਹੀਂ ਹੈ ਤੇ ਉਨ੍ਹਾਂ ਕੋਲ ਜ਼ਿਆਦਾ ਤਜਰਬਾ ਵੀ ਨਹੀਂ ਹੈ। ਉਨ੍ਹਾਂ ਕਿਹਾ, “ਪਿਛਲੇਦੌਰ ਚ ਪਾਕਿਸਤਾਨੀ ਟੀਮ ਨੂੰ ਹਰਾਉਣਾ ਮੁਸ਼ਕਲ ਸੀ ਪਰ ਮੌਜੂਦਾ ਟੀਮ ਭਾਰਤ ਖਿਲਾਫ10 ਚੋਂ 9 ਵਾਰ ਹਾਰ ਜਾਵੇਗੀ। ਉਨ੍ਹਾਂ ਕਿਹਾ, “ਕੋਈ ਮੌਕਾ ਹੀ ਨਹੀਂ ਹੈ।”
ਦੱਸਣਯੋਗ ਹੈ ਕਿ ਵਿਸ਼ਵ ਕੱਪ ਦੇ ਇਤਿਹਾਸ ਚ ਭਾਰਤ ਤੇ ਪਾਕਿਸਤਾਨ ਵਿਚਾਲੇ ਹੁਣਤੱਕ 6 ਵਾਰ ਟੱਕਰ ਹੋਈ ਹੈ। ਦਿਲਚਸਪ ਗੱਲ ਇਹ ਹੈ ਕਿ ਟੀਮ ਇੰਡੀਆ ਕਦੇ ਵੀਵਿਸ਼ਵ ਕੱਪ ਚ ਪਾਕਿਸਤਾਨ ਤੋਂ ਹਾਰੀ ਨਹੀਂ ਹੈ। ਟੀਮ ਇੰਡੀਆ ਨੇ ਵਿਸ਼ਵ ਕੱਪ ਵਿਚਪਾਕਿਸਤਾਨ ਖਿਲਾਫ ਖੇਡੇ ਗਏ ਸਾਰੇ 6 ਮੈਚ ਜਿੱਤੇ ਹਨ।