ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਬੁੱਧਵਾਰ ਦੀ ਸ਼ਾਮ ਨੂੰ ਇਕ ਡਿਜੀਟਲ ਪ੍ਰੈੱਸ ਕਾਨਫਰੰਸ ਕਰਨਗੇ। ਇਸ ਦੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਟਵਿੱਟਰ ਹੈਂਡਲ ਤੋਂ ਫਲੈਸ਼ ਕੀਤੀ ਗਈ ਹੈ। ਕੋਰੋਨਾ ਵਿਚਕਾਰ ਅਜਿਹੀ ਸੰਭਾਵਨਾ ਹੈ ਕਿ ਕੋਰੋਨਾ ਨੂੰ ਲੈ ਕੇ ਕੋਈ ਵੱਡਾ ਐਲਾਨ ਕਰ ਸਕਦੇ ਹਨ। ਦੱਸ ਦੇਈਏ ਕਿ ਦਿੱਲੀ ‘ਚ ਕੋਰੋਨਾ ਦੇ ਮਾਮਲੇ ਹੁਣ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਹੋਏ ਹਨ, ਹਾਲਾਂਕਿ ਸਰਕਾਰ ਅਜੇ ਵੀ ਪੂਰੀ ਤਰ੍ਹਾਂ ਅਲਰਟ ਹੈ ਜਿਸ ਕਾਰਨ ਲਾਕਡਾਊਨ ਤੇ ਹੋਰ ਬੰਦਿਸ਼ਾਂ ਲਾ ਕੇ ਇਨਫੈਕਸ਼ਨ ਦਰ ਨੂੰ ਘੱਟ ਕਰਨ ਦੀ ਕਵਾਯਦ ਜਾਰੀ ਹੈ।
ਭਾਰਤ ਪਾਕਿਸਤਾਨ ‘ਚ ਜੰਗ ਹੋਵੇ ਤਾਂ ਸਾਰੇ ਸੂਬੇ ਆਪਣੇ ਟੈਂਕ ਖਰੀਦ ਕੇ ਲੜਨਗੇ
ਅੱਜ ਜੇ ਪਾਕਿਸਤਾਨ ਭਾਰਤ ‘ਤੇ ਹਮਲਾ ਕਰ ਦੇਵੇ ਤਾਂ ਕੇਂਦਰ ਸਰਕਾਰ ਇਹੀ ਨਹੀਂ ਕਹਿ ਸਕਦੀ ਕਿ ਸਾਰੇ ਸੂਬੇ ਆਪਣੇ-ਆਪਣੇ ਟੈਂਕ ਖਰੀਦ ਲਓ। ਜੇ ਪਾਕਿਸਤਾਨ ਜਿੱਤਦਾ ਤਾਂ ਭਾਜਪਾ ਨਹੀਂ ਦੇਸ਼ ਹਾਰੇਗਾ। ਇਸੇ ਤਰ੍ਹਾਂ ਕੋਰੋਨਾ ਨਾਲ ਜੰਗ ‘ਚ ਵੀ ਭਾਜਪਾ, ਆਮ ਆਦਮੀ ਪਾਰਟੀ ਜਾਂ ਸ਼ਿਵਸੈਨਾ ਨਹੀਂ ਬਲਕਿ ਦੇਸ਼ ਹਾਰੇਗਾ। ਇਹ ਸਮੇਂ ਇਕਜੁੱਟ ਹੋ ਕੇ ਕੰਮ ਕਰਨ ਦਾ ਹੈ। ਜੋ ਕੰਮ ਕੇਂਦਰ ਸਰਕਾਰ ਦਾ ਹੈ, ਉਹ ਉਸ ਨੂੰ ਹੀ ਕਰਨਾ ਪਵੇਗਾ। ਸੂਬਿਆਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਜਾਵੇਗੀ, ਉਹ ਵੀ ਨਿਭਾਉਣਗੇ। ਮੈਂ ਪ੍ਰਧਾਨ ਮੰਤਰੀ ਤੋਂ ਅਪੀਲ ਕਰਦਾ ਹਾਂ ਕਿ ਕੇਂਦਰ ਸਰਕਾਰ ਸੂਬਿਆਂ ਨੂੰ ਵੈਕਸੀਨ ਮੁਹਈਆ ਕਰਵਾਏ। ਵੈਕਸੀਨ ਲਾਉਣਾ ਫਿਰ ਸੂਬਿਆਂ ਦੀ ਜ਼ਿੰਮੇਵਾਰੀ ਹੈ।