PreetNama
ਖਾਸ-ਖਬਰਾਂ/Important News

ਪਾਕਿ ਫੌਜ ਮੁਖੀ ਬਾਜਵਾ ਨੇ ਮੰਨੀ ਖੁਦ ਦੀ ਨਾਕਾਮੀ, ਕਿਹਾ ਭਾਰਤ ਦੀ ਹੋਈ ਜਿੱਤ

ਇਸਲਾਮਾਬਾਦ: ਪਾਕਿਸਤਾਨ (Pakistan) ਦੇ ਆਰਮੀ ਚੀਫ਼ ਕਮਰ ਜਾਵੇਦ ਬਾਜਵਾ (Army Chief Kamar Javed Bajwa) ਨੇ ਈਦ ਮੌਕੇ ਕੰਟਰੋਲ ਲਾਈਨ (LEC) ਨੇੜੇ ਸਥਿਤ ਪੂਨਾ ਸੈਕਟਰ ਦਾ ਦੌਰਾ ਕੀਤਾ। ਉਨ੍ਹਾਂ ਇਸ ਮੌਕੇ ਕਸ਼ਮੀਰ (Kashmir) ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ, ਕਸ਼ਮੀਰ ਨੂੰ ਵਿਸ਼ਵਵਿਆਪੀ ਮੁੱਦਾ ਬਣਾਉਣ ਵਿੱਚ ਅਸਫਲ ਰਿਹਾ ਹੈ। ਜਦੋਂਕਿ ਭਾਰਤ () ਦੁਨੀਆ ਨੂੰ ਆਪਣੀ ਗੱਲ ਸਮਝਾਉਣ ‘ਚ ਸਫਲ ਹੋ ਗਿਆ। ਇਸ ਲਈ ਵਿਸ਼ਵਵਿਆਪੀ ਭਾਈਚਾਰੇ ਦਾ ਧਿਆਨ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਹਿੰਸਾ ਵੱਲ ਹਟ ਗਿਆ ਹੈ।

ਪਿਛਲੇ ਦਿਨਾਂ ਵਿੱਚ ਸਰਹੱਦ ਪਾਰੋਂ ਘੁਸਪੈਠ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਕਸ਼ਮੀਰ ‘ਚ 3 ਮਈ ਨੂੰ ਇੱਕ ਮੁਕਾਬਲੇ ਵਿਚ ਭਾਰਤੀ ਸੈਨਾ ਦੇ ਕਰਨਲ ਆਸ਼ੂਤੋਸ਼ ਸਣੇ 5 ਜਵਾਨਾਂ ਦੀ ਮੌਤ ਤੋਂ ਬਾਅਦ ਭਾਰਤ ਨੇ ਸਖ਼ਤ ਰੁਖ ਅਪਣਾਇਆ ਹੈ। ਸੁਰੱਖਿਆ ਬਲਾਂ ਨੇ ਮਈ ਵਿੱਚ 3 ਵੱਡੇ ਮੁਕਾਬਲੇ ਕੀਤੇ। ਅਜਿਹੀਆਂ ਖ਼ਬਰਾਂ ਵੀ ਆਈਆਂ ਹਨ ਕਿ ਪਾਕਿਸਤਾਨ ਦੀ ਹਵਾਈ ਫੌਜ ਨੇ ਭਾਰਤ ਦੀ ਕਾਰਵਾਈ ਦੇ ਡਰੋਂ ਆਪਣੀ ਸਰਹੱਦ ਪਾਰ ਗਸ਼ਤ ਵਧਾ ਦਿੱਤੀ ਹੈ। ਇਸ ਸਭ ਦੇ ਕਾਰਨ ਬਾਜਵਾ ਕੰਟਰੋਲ ਰੇਖਾ ‘ਤੇ ਜਾ ਕੇ ਜਾਇਜ਼ਾ ਲੈਣ ਗਏ ਸੀ।ਬਾਜਵਾ ਮੁਤਾਬਕ- “ਕਸ਼ਮੀਰ ਵਿਵਾਦਪੂਰਨ ਹਿੱਸਾ ਹੈ। ਭਾਰਤ ਨੇ ਹਮੇਸ਼ਾ ਉਸ ਨੂੰ ਹਿੱਸਾ ਕਿਹਾ ਹੈ। ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਸੂਬੇ ਦਾ ਦਰਜਾ ਖੋਹ ਲਿਆ ਤੇ ਇਸ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਇਆ। ਆਰਟੀਕਲ 370 ਨੂੰ ਵੀ 5 ਅਗਸਤ, 2019 ਨੂੰ ਹਟਾ ਦਿੱਤਾ ਗਿਆ, ਜਦੋਂਕਿ ਇਹ ਨੈਤਿਕ ਤੇ ਸੰਵਿਧਾਨਕ ਤੌਰ ‘ਤੇ ਸਹੀ ਸੀ। ਅਸੀਂ ਇਸ ਵਾਰ ਵੀ ਕਸ਼ਮੀਰੀਆਂ ਨਾਲ ਭਾਈਚਾਰੇ ਨਾਲ ਈਦ ਮਨਾ ਰਹੇ ਹਾਂ। ਭਾਰਤ ਨੇ ਕਸ਼ਮੀਰ ‘ਚ ਲੌਕਡਾਊਨ ਰੱਖਿਆ ਤਾਂ ਜੋ ਹਿੰਸਕ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਸਕੇ।”

Related posts

150 ਫੁੱਟ ਡੂੰਘੇ ਬੋਰਵੈੱਲ ’ਚ ਫਸਿਆ 5 ਸਾਲਾ ਬੱਚਾ, ਬਾਹਰ ਕੱਢਣ ਲਈ ਯਤਨ ਜਾਰੀ

On Punjab

ਨਕਦੀ ਸੰਕਟ ਨਾਲ ਜੂਝ ਰਿਹਾ ਪਾਕਿਸਤਾਨ, ਹੱਥ ਫੈਲਾ ਰਹੇ ਹਨ ਸ਼ਾਹਬਾਜ਼, ਕਰਜ਼ਾ ਪ੍ਰੋਗਰਾਮ ਮੁੜ ਸ਼ੁਰੂ ਕਰਨ ਲਈ ਆਈਐਮਐਫ ਮੁਖੀ ਨਾਲ ਕੀਤੀ ਗੱਲ

On Punjab

ਸ੍ਰੀਨਗਰ ’ਚ ਪਾਰਾ ਮਨਫ਼ੀ ਛੇ ਡਿਗਰੀ ਤੱਕ ਡਿੱਗਿਆ

On Punjab