ਇਸਲਾਮਾਬਾਦ: ਪਾਕਿਸਤਾਨ ‘ਚ ਸਿੱਖ ਕੁੜੀ ਦਾ ਧਰਮ ਬਦਲਣ ਦੇ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ। ਧਰਮ ਬਦਲਣ ਲਈ ਅਗਵਾ ਕੀਤੀ ਸਿੱਖ ਕੁੜੀ ਨੂੰ ਪਰਿਵਾਰ ਦੇ ਹਵਾਲੇ ਕਰਨ ‘ਤੇ ਪਾਕਿਸਤਾਨ ਨੇ ਝੂਠੀ ਖ਼ਬਰ ਦਿੱਤੀ ਹੈ। ਦਿੱਲੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਹੈ ਕਿ ਕੁੜੀ ਪਰਿਵਾਰ ਨੂੰ ਵਾਪਸ ਸੌਂਪੀ ਨਹੀ ਗਈ ਸਗੋਂ ਉਸ ਨੂੰ ਦੂਰ ਤੋਂ ਹੀ ਦਿਖਾਇਆ ਗਿਆ ਹੈ। ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਪਾਕਿਸਤਾਨ ਨੇ ਕੁੜੀ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਹੈ।
ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਕਿਹਾ, ‘ਇਹ ਪਾਕਿਸਤਾਨ ਦਾ ਪ੍ਰੋਪਗੈਂਡਾ ਸਸ਼ੀਨਰੀ ਦਾ ਝੂਠ ਹੈ। ਜਗਜੀਤ ਕੌਰ ਦੇ ਮਾਤਾ-ਪਿਤਾ ਨੂੰ ਉਨ੍ਹਾਂ ਦੀ ਧੀ ਨੂੰ ਗਵਰਨਰ ਹਾਊਸ ‘ਚ ਦੂਰ ਤੋਂ ਦਿਖਾਇਆ ਗਿਆ ਸੀ। ਪਾਕਿਸਤਾਨ ਨੇ ਝੂਠੀਆਂ ਖ਼ਬਰਾਂ ਫੈਲਾਈਆਂ, ਤਾਂ ਜੋ ਸਿੱਖ ਲਾਹੌਰ ‘ਚ ਹੋਣ ਵਾਲੇ ਸਿੱਖ ਸੰਮੇਲਨ ਦੌਰਾਨ ਵਿਰੋਧ ਪ੍ਰਦਰਸ਼ਨ ਨਾ ਕਰਨ। ਕੁੜੀ ਅਜੇ ਤਕ ਆਪਣੇ ਮਾਂ-ਪਿਓ ਕੋਲ ਨਹੀ ਪਰਤੀ।’