82.22 F
New York, US
July 29, 2025
PreetNama
ਸਮਾਜ/Social

ਪਾਕਿ ਸਰਕਾਰ ਤੇ ਫ਼ੌਜ ਦੇ ਅੱਤਿਆਚਾਰ ਖ਼ਿਲਾਫ਼ ਆਵਾਜ਼ ਚੁੱਕਣ ਵਾਲੀ ਕਰੀਮਾ ਦੀ ਕੈਨੇਡਾ ‘ਚ ਹੱਤਿਆ

ਪਾਕਿਸਤਾਨ ਦੇ ਬਲੋਚਿਸਤਾਨ ਵਿਚ ਸਰਕਾਰ ਅਤੇ ਫ਼ੌਜ ਦੇ ਅੱਤਿਆਚਾਰ ਖ਼ਿਲਾਫ਼ ਲਗਾਤਾਰ ਆਵਾਜ਼ ਚੁੱਕਣ ਵਾਲੀ ਕਰੀਮਾ ਬਲੋਚ ਦੀ ਕੈਨੇਡਾ ਦੇ ਟੋਰਾਂਟੋ ਵਿਚ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਉਹ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਸੀ। ਕਰੀਮਾ ਬਲੋਚ 2016 ਵਿਚ ਵਿਸ਼ਵ ਦੀਆਂ 100 ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਔਰਤਾਂ ਵਿਚ ਸ਼ਾਮਲ ਕੀਤੀ ਗਈ ਸੀ। ਪੁਲਿਸ ਅਨੁਸਾਰ ਕਰੀਮਾ ਨੂੰ ਐਤਵਾਰ ਦੁਪਹਿਰ 3 ਵਜੇ ਦੇਖਿਆ ਗਿਆ ਸੀ। ਉਸ ਪਿੱਛੋਂ ਉਨ੍ਹਾਂ ਦਾ ਕੋਈ ਪਤਾ ਨਹੀਂ ਚੱਲਿਆ। ਬਾਅਦ ਵਿਚ ਉਨ੍ਹਾਂ ਦੀ ਲਾਸ਼ ਹਾਰਬਰਫਰੰਟ ਝੀਲ ਦੇ ਕਿਨਾਰੇ ਪਾਣੀ ਵਿਚ ਮਿਲੀ। ਉਨ੍ਹਾਂ ਦੇ ਪਰਿਵਾਰ ਨੇ ਮੌਤ ਦੀ ਪੁਸ਼ਟੀ ਕੀਤੀ ਹੈ।

ਕਰੀਮਾ ਦੀ ਮਹਿਲਾ ਕਾਰਕੁੰਨ ਦੇ ਰੂੁਪ ਵਿਚ ਪੂੁਰੇ ਵਿਸ਼ਵ ਵਿਚ ਪਛਾਣ ਸੀ। ਉਨ੍ਹਾਂ ਸੰਯੁਕਤ ਰਾਸ਼ਟਰ ਦੇ ਇਕ ਇਜਲਾਸ ਵਿਚ ਪਾਕਿਸਤਾਨ ਸਰਕਾਰ ਅਤੇ ਫ਼ੌਜ ਦੇ ਬਲੋਚਿਸਤਾਨ ਵਿਚ ਅੱਤਿਆਚਾਰਾਂ ਦੀ ਜੰਮ ਕੇ ਆਵਾਜ਼ ਉਠਾਈ ਸੀ। ਉਹ ਬਲੋਚ ਸਟੂਡੈਂਟ ਆਰਗੇਨਾਈਜੇਸ਼ਨ ਦੀ ਪ੍ਰਧਾਨ ਸੀ। ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲੇ ਮਈ ਵਿਚ ਬਲੋਚ ਪੱਤਰਕਾਰ ਸਾਜਿਦ ਹੁਸੈਨ ਦੀ ਲਾਸ਼ ਸਵੀਡਨ ਵਿਚ ਮਿਲੀ ਸੀ। ਜਲਾਵਤਨ ਬਲੋਚਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਹੱਤਿਆ ਦੀ ਗੁੱਥੀ ਸੁਲਝਾਉਣ ਦੀ ਮੰਗ ਕੀਤੀ ਹੈ।

ਪਾਕਿ ਖ਼ੁਫ਼ੀਆ ਏਜੰਸੀ ‘ਤੇ ਸ਼ੱਕ
ਬਲੋਚ ਪੀਪਲਜ਼ ਕਾਂਗਰਸ ਦੀ ਪ੍ਰਧਾਨ ਨਾਯਲਾ ਕਾਦਰੀ ਬਲੋਚ ਨੇ ਦੋਸ਼ ਲਗਾਇਆ ਹੈ ਕਿ ਇਹ ਯੋਜਨਾ ਬਣਾ ਕੇ ਕੀਤੀ ਹੱਤਿਆ ਹੈ। ਉਨ੍ਹਾਂ ਨੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਨੂੰ ਜ਼ਿੰਮੇਵਾਰ ਦੱਸਦੇ ਹੋਏ ਦੁਨੀਆ ਭਰ ਵਿਚ ਰਹਿ ਰਹੇ ਬਲੋਚਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ।

ਕਰੀਮਾ ਮੋਦੀ ਨੂੰ ਮੰਨਦੀ ਸੀ ਭਰਾ
ਕਰੀਮਾ ਬਲੋਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਭਰਾ ਮੰਨਦੀ ਸੀ। ਉਨ੍ਹਾਂ 2016 ਵਿਚ ਰੱਖੜੀ ‘ਤੇ ਮੋਦੀ ਨੂੰ ਵੀਡੀਓ ‘ਤੇ ਭਾਵੁਕ ਅਪੀਲ ਕੀਤੀ ਸੀ। ਉਨ੍ਹਾਂ ਆਪਣੇ ਸੰਦੇਸ਼ ਵਿਚ ਕਿਹਾ ਸੀ ਕਿ ਬਲੋਚਿਸਤਾਨ ਵਿਚ ਹਜ਼ਾਰਾਂ ਭਰਾ ਪਾਕਿਸਤਾਨ ਸਰਕਾਰ ਦੇ ਅੱਤਿਆਚਾਰ ਦਾ ਸ਼ਿਕਾਰ ਹੋ ਕੇ ਲਾਪਤਾ ਹਨ। ਲਾਪਤਾ ਭਰਾਵਾਂ ਦੀਆਂ ਸਾਰੀਆਂ ਭੈਣਾਂ ਤੁਹਾਨੂੰ ਇਕ ਭਰਾ ਹੋਣ ਦੇ ਨਾਤੇ ਅਪੀਲ ਕਰਦੀਆਂ ਹਨ ਕਿ ਬਲੋਚਾਂ ‘ਤੇ ਅੱਤਿਆਚਾਰ ਨੂੰ ਕੌਮਾਂਤਰੀ ਪੱਧਰ ‘ਤੇ ਚੁੱਕੋ। ਬਾਅਦ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਬਲੋਚਾਂ ‘ਤੇ ਅੱਤਿਆਚਾਰ ਦਾ 15 ਅਗਸਤ ਨੂੰ ਲਾਲ ਕਿਲ੍ਹੇ ਦੇ ਸੰਬੋਧਨ ਵਿਚ ਜ਼ਿਕਰ ਕੀਤਾ ਸੀ।

Related posts

ਕਾਂਗਰਸ ਤੇ ਏ.ਆਈ.ਐਮ.ਆਈ.ਐਮ. ਆਗੂ ਵਕਫ਼ (ਸੋਧ) ਬਿੱਲ ਖ਼ਿਲਾਫ਼ ਸੁਪਰੀਮ ਕੋਰਟ ਪੁੱਜੇ

On Punjab

ਸਿਪਾਹੀ ਤੋਂ ਪਿਸਤੌਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕਰਦਾ ਮੁਲਜ਼ਮ ਪੁਲੀਸ ਗੋਲੀ ਨਾਲ ਜ਼ਖ਼ਮੀ

On Punjab

Bigg Boss 18: ਸਲਮਾਨ ਖਾਨ ਦੇ ਸ਼ੋਅ ’ਚ ਤੀਜਾ ਐਲੀਮੀਨੇਸ਼ਨ, ਬਿੱਗ ਬੌਸ ਨੇ ਇਸ ਮਸ਼ਹੂਰ ਕੰਟੈਸਟੈਂਟ ਨੂੰ ਘਰ ਤੋਂ ਕੱਢਿਆ ਬਾਹਰ ਹਾਲ ਹੀ ‘ਚ ਖਬਰ ਆਈ ਸੀ ਕਿ ਵਕੀਲ ਗੁਣਰਤਨ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਸ ਤੋਂ ਬਾਅਦ ਹੁਣ ਬਿੱਗ ਬੌਸ ਨੇ ਇਕ ਹੋਰ ਪ੍ਰਤੀਯੋਗੀ ਨੂੰ ਘਰ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਅੱਜ ਦੇ ਐਪੀਸੋਡ ਵਿੱਚ, ਇਹ ਦੇਖਿਆ ਜਾਵੇਗਾ ਕਿ ਬਿੱਗ ਬੌਸ ਅਵਿਨਾਸ਼ ਮਿਸ਼ਰਾ (Avinash Mishra) ਨੂੰ ਘਰ ਤੋਂ ਬਾਹਰ ਕੱਢਣ ਦਾ ਹੁਕਮ ਦਿੰਦਾ ਹੈ।

On Punjab