13.17 F
New York, US
January 22, 2025
PreetNama
ਸਮਾਜ/Social

ਪਾਕਿ ਸਰਹੱਦ ‘ਤੇ ਤਾਬੜਤੋੜ ਫਾਇਰਿੰਗ, ਪੰਜਾਬੀ ਜਵਾਨ ਸ਼ਹੀਦ, ਭਾਰਤੀ ਫੌਜ ਨੇ ਸੰਭਾਲਿਆ ਮੋਰਚਾ

ਜੰਮੂ: ਰਾਜੌਰੀ ਜ਼ਿਲੇ ਦੇ ਮੰਜਾਕੋਟ ਸੈਕਟਰ ‘ਚ ਬੁੱਧਵਾਰ ਦੀ ਰਾਤ ਪਾਕਿਸਤਾਨ ਵੱਲੋਂ ਕੰਟਰੋਲ ਰੇਖਾ ਦੇ ਨਾਲ-ਨਾਲ ਗੋਲੀਬੰਦੀ ਦੀ ਉਲੰਘਣਾ ‘ਚ ਸੈਨਾ ਦਾ ਜਵਾਨ ਸ਼ਹੀਦ ਹੋ ਗਿਆ। ਜਦਕਿ ਮੰਜਾਕੋਟ ਸੈਕਟਰ ਦੇ ਰਾਜਧਾਨੀ ਪਿੰਡ ਵਿੱਚ ਇੱਕ ਨਾਗਰਿਕ ਵੀ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਨਾਇਕ ਗੁਰਚਰਨ ਸਿੰਘ ਵਜੋਂ ਹੋਈ ਹੈ ਜੋ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦਾ ਵਸਨੀਕ ਹੈ। ਉਸ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਰਾਜੌਰੀ ਹਸਪਤਾਲ ਭੇਜ ਦਿੱਤਾ ਗਿਆ ਹੈ।

ਸੂਤਰ ਨੇ ਦੱਸਿਆ, “ਬੁੱਧਵਾਰ ਰਾਤ ਪਾਕਿਸਤਾਨ ਨੇ ਮੰਜਾਕੋਟ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਭਾਰੀ ਗੋਲਾਬਾਰੀ ਕੀਤੀ। ਗੋਲੀਬਾਰੀ ਵਿੱਚ ਸੈਨਾ ਦਾ ਇੱਕ ਜਵਾਨ ਸ਼ਹੀਦ ਤੇ ਇੱਕ ਨਾਗਰਿਕ ਜ਼ਖਮੀ ਹੋ ਗਿਆ। ਪਾਕਿਸਤਾਨ ਪਿਛਲੇ ਕੁਝ ਦਿਨਾਂ ਤੋਂ ਕੰਟਰੋਲ ਰੇਖਾ ਦੇ ਨਾਲ-ਨਾਲ ਨਾਗਰਿਕ ਇਲਾਕਿਆਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ ਤਾਂ ਕਿ ਹਥਿਆਰਬੰਦ ਅੱਤਵਾਦੀਆਂ ਨੂੰ ਭਾਰਤੀ ਖੇਤਰ ਵਿੱਚ ਧੱਕਿਆ ਜਾ ਸਕੇ।“

ਸੂਤਰਾਂ ਨੇ ਅੱਗੇ ਦੱਸਿਆ ਕਿ “ਬੁੱਧਵਾਰ ਤੜਕੇ-ਤੜਕੇ ਪਾਕਿਸਤਾਨ ਨੇ ਨੌਸ਼ਹਿਰਾ ਸੈਕਟਰ ਦੇ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਬਾਅਦ ਵਿੱਚ ਉਨ੍ਹਾਂ ਨੇ ਪੁੰਛ ਜ਼ਿਲ੍ਹੇ ਦੇ ਬਾਲਾਕੋਟ ਸੈਕਟਰ ਵਿੱਚ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਤੇ ਮੋਰਟਾਰਾਂ ਨਾਲ ਗੋਲੀਬਾਰੀ ਕਰਕੇ ਜੰਗਬੰਦੀ ਦੀ ਉਲੰਘਣਾ ਕੀਤੀ। ਫੌਜ ਸਹੀ ਢੰਗ ਨਾਲ ਜਵਾਬੀ ਕਾਰਵਾਈ ਕਰ ਰਹੀ ਹੈ।“ 4 ਜੂਨ ਨੂੰ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਾਨੀ ਸੈਕਟਰ ਵਿੱਚ ਮੌਰਟਰ ਗੋਲੀਬਾਰੀ ਵਿਚ ਇੱਕ ਆਰਮੀ ਹੌਲਦਾਰ ਸ਼ਹੀਦ ਹੋ ਗਿਆ ਸੀ।

ਦੱਸ ਦਈਏ ਕਿ ਪਿਛਲੇ ਕੁਝ ਮਹੀਨਿਆਂ ਤੋਂ, ਪਾਕਿਸਤਾਨ ਦੀ ਫੌਜ ਭਾਰੀ ਤੋਪਖਾਨੇ, ਮੋਰਟਾਰ ਗੋਲੀਬਾਰੀ ਤੇ ਭਾਰਤੀ ਫੌਜ ਦੇ ਅਗਾਂਹਵਧੂ ਥਾਂਵਾਂ ਤੇ ਸਿਵਲ ਖੇਤਰਾਂ ‘ਤੇ ਗੋਲੀਬਾਰੀ ਕਰਕੇ ਰਾਜੌਰੀ ਤੇ ਪੁੰਛ ਜ਼ਿਲ੍ਹਿਆਂ ਵਿੱਚ ਅੱਤਵਾਦੀਆਂ ਨੂੰ ਭੇਜਣ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

Indian army soldiers take positions during their patrol near the Line of Control in Nowshera sector, about 90 kilometers from Jammu, India, Sunday, Oct. 2, 2016. India said Thursday it carried out “surgical strikes” against militants across the highly militarized frontier that divides the Kashmir region between India and Pakistan, in an exchange that escalated tensions between the nuclear-armed neighbors. (AP Photo/Channi Anand)

Related posts

ਚੋਣ ਨਤੀਜਿਆਂ ਖ਼ਿਲਾਫ਼ ਵਾਸ਼ਿੰਗਟਨ ‘ਚ ਟਰੰਪ ਸਮਰਥਕਾਂ ਦੀ ਰੈਲੀ, 30 ਗ੍ਰਿਫ਼ਤਾਰ

On Punjab

ਵਿਕਾਸ ਦੂਬੇ ਦੇ ਐਂਕਾਉਂਟਰ ਨੇ ਖੜ੍ਹੇ ਕੀਤੇ ਕਈ ਸਵਾਲ, ਜਾਣੋ ਕਿਉਂ?

On Punjab

ਜ਼ੋਮੈਟੋ ਸ਼ੇਅਰ: ਜ਼ੋਮੈਟੋ ਦੇ ਸ਼ੇਅਰਾਂ ’ਚ ਦੂਜੇ ਦਿਨ ਵੀ ਗਿਰਾਵਟ ਜਾਰੀ

On Punjab