Crashes F-16 ਪਾਕਿਸਤਾਨ ਹਵਾਈ ਸੈਨਾ ਦਾ ਲੜਾਕੂ ਜਹਾਜ਼ ਐੱਫ-16 ਇਸਲਾਮਾਬਾਦ ਦੇ ਸ਼ੱਕਰਪਾਰੀਆਂ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ| ਦਰਸਅਲ, ਦੇਸ਼ ਦੇ ਗਣਤੰਤਰ ਦਿਵਸ ਮੌਕੇ ਹੋਣ ਵਾਲੀ ਪਰੇਡ ਦੀ ਰਿਹਰਸਲ ਦੌਰਾਨ ਇਹ ਹਾਦਸਾ ਵਾਪਰਿਆ| ਇਸ ਹਾਦਸੇ ਵਿੱਚ ਪਾਇਲਟ ਦੀ ਮੌਤ ਹੋ ਗਈ| ਪਾਕਿਸਤਾਨ ਹਵਾਈ ਸੈਨਾ ਵਲੋਂ ਜਾਰੀ ਬਿਆਨ ਅਨੁਸਾਰ ਇਸਲਾਮਾਬਾਦ ਦੇ ਸ਼ੱਕਰਪਾਰੀਆਂ ਖੇਤਰ ਵਿੱਚ ਜੰਗਲ ਨੇੜੇ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ| ਇਸ ਘਟਨਾ ਵਿੱਚ ਵਿੰਗ ਕਮਾਂਡਰ ਨੌਮਾਨ ਅਕਰਮ ਦੀ ਮੌਕੇ ‘ਤੇ ਹੀ ਮੌਤ ਹੋ ਗਈ| ਇਸ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ|
ਦੱਸ ਦੇਈਏ ਐੱਫ-16 ਜਹਾਜ਼ ਅਮਰੀਕਾ ਵਲੋਂ ਬਣਾਇਆ ਗਿਆ ਹੈ| ਅਮਰੀਕਾ ਵਲੋਂ ਇਕ ਸਮਝੌਤੇ ਤਹਿਤ ਪਾਕਿਸਤਾਨ ਨੂੰ ਇਹ ਜਹਾਜ਼ ਦਿੱਤੇ ਗਏ ਸਨ| ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਰਾਜਧਾਨੀ ਦੇ ਸ਼ੱਕਰਪਾਰੀਆਂ ਇਲਾਕੇ ਨੇੜੇ ਜੰਗਲ ਵਿੱਚ ਡਿੱਗਿਆ| ਜਿਸ ਤੋਂ ਬਾਅਦ ਸੁਰੱਖਿਆਬਲਾਂ ਨੇ ਇਲਾਕੇ ਨੂੰ ਘੇਰ ਲਿਆ| ਉਥੇ ਹੀ ਇਸ ਹਾਦਸੇ ਦੀਆਂ ਕਈ ਵੀਡੀਓਜ਼ ਸੋਸ.ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ| ਇਨ੍ਹਾਂ ਵੀਡੀਓਜ਼ ਵਿੱਚ ਲੜਾਕੂ ਜਹਾਜ਼ ਨੂੰ ਕ੍ਰੈਸ਼ ਹੁੰਦੇ ਸਾਫ ਦੇਖਿਆ ਜਾ ਸਕਦਾ ਹੈ|