44.71 F
New York, US
February 4, 2025
PreetNama
ਸਮਾਜ/Social

ਪਾਣੀਆਂ ਦੇ ਮੁੱਦੇ ‘ਤੇ ਗੱਲਬਾਤ ਕਰਨ ਲਈ ਭਾਰਤੀ ਵਫ਼ਦ ਪਾਕਿਸਤਾਨ ਰਵਾਨਾ, ਸਿੰਧੂ ਜਲ ਸਮਝੌਤੇ ‘ਤੇ ਇਸਲਾਮਾਬਾਦ ‘ਚ ਹੋਵੇਗੀ 3 ਦਿਨਾਂ ਗੱਲਬਾਤ

ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਪਿਛਲੇ ਲੰਮੇ ਸਮੇਂ ਤੋਂ ਚਲਦੇ ਆ ਰਹੇ ਸਿੰਧੂ ਜਲ ਸਮਝੌਤੇ ਤੇ ਗੱਲਬਾਤ ਕਰਨ ਲਈ ਅੱਜ ਭਾਰਤ ਤੋਂ ਉੱਚ ਪੱਧਰੀ ਵਫ਼ਦ ਪਾਕਿਸਤਾਨ ਲਈ ਰਵਾਨਾ ਹੋ ਗਿਆ। ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਪਾਣੀਆਂ ਦੇ ਮੁੱਦੇ ਤੇ ਪਾਕਿਸਤਾਨ ਦੇ ਸ਼ਹਿਰ ਇਸਲਾਮਾਬਾਦ ਵਿਖੇ ਹੋਣ ਵਾਲੀ ਦੋਵੇਂ ਦੇਸ਼ਾਂ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਵਿੱਚ ਸ਼ਿਰਕਤ ਕਰਨ ਲਈ ਅੱਜ ਭਾਰਤ ਤੋਂ ਅਟਾਰੀ ਵਾਹਗਾ ਸਰਹੱਦ ਰਸਤੇ ਦਸ ਮੈਂਬਰੀ ਉੱਚ ਪੱਧਰੀ ਭਾਰਤ ਸਰਕਾਰ ਦਾ ਵਫ਼ਦ ਪਾਕਿਸਤਾਨ ਲਈ ਰਵਾਨਾ ਹੋ ਗਿਆ ਸਿੰਧੂ ਪਾਣੀਆਂ ਦੇ ਮੁੱਦੇ ਤੇ ਦੋਵਾਂ ਦੇਸ਼ਾਂ ਦਰਮਿਆਨ ਹੋਣ ਵਾਲੀ ਮਿਲੀ ਜਾਣਕਾਰੀ ਅਨੁਸਾਰ ਭਾਰਤ ਪਾਕਿ ਸੰਦੇਸ਼ਾਂ ਦੀ ਵੰਡ ਤੋਂ ਬਾਅਦ ਦੋਵੇਂ ਦੇਸ਼ਾਂ ਦਰਮਿਆਨ ਸਿੰਧੂ ਪਾਣੀਆਂ ਦੇ ਸਮਝੌਤੇ ਤੇ 1960 ਐਕਟ ਅਧੀਨ ਲਿਆਉਣ ਤੋਂ ਬਾਅਦ ਭਾਰਤ ਪਾਕਿ ਸੰਦੇਸ਼ਾਂ ਦੇ ਉੱਚ ਅਧਿਕਾਰੀਆਂ ਦੀ ਇਹ 117 ਵੀ ਮੀਟਿੰਗ ਹੋਵੇਗੀ ਸਾਲ ਵਿੱਚ ਇੱਕ ਵਾਰੀ ਹੋਣ ਵਾਲੀ ਇਹ ਗੱਲਬਾਤ ਇਕ ਵਾਰੀ ਭਾਰਤੀ ਸ਼ਹਿਰ ਅਤੇ ਦੂਸਰੀ ਵਾਰ ਪਾਕਿਸਤਾਨ ਦੇ ਸ਼ਹਿਰ ਵਿਖੇ ਹੁੰਦੀ ਹੈ ਇਸ ਵਾਰ ਇਹ ਗੱਲਬਾਤ ਇਸਲਾਮਾਬਾਦ ਪਾਕਿਸਤਾਨ ਵਿਖੇ ਤਿੰਨ ਦਿਨਾ 1 ਮਾਰਚ ਤੋਂ 3 ਮਾਰਚ ਤਕ ਚੱਲੇਗੀ ਤੇ 4 ਮਾਰਚ ਨੂੰ ਭਾਰਤੀ ਵਫ਼ਦ ਅਟਾਰੀ ਵਾਹਗਾ ਸਰਹੱਦ ਰਸਤੇ ਆਪਣੇ ਵਤਨ ਪਰਤੇਗਾ ਭਾਰਤ ਵੱਲੋਂ ਪਾਕਿਸਤਾਨ ਗਏ ਭਾਰਤੀ ਵਫਦ ਦੀ ਅਗਵਾਈ ਪੀ ਕੇ ਸਕਸੈਨਾ ਕਮਿਸ਼ਨਰ ਕਰ ਰਹੇ ਸਨ, ਮਿਲੀ ਜਾਣਕਾਰੀ ਅਨੁਸਾਰ ਦੋਵੇਂ ਦੇਸ਼ਾਂ ਦੇ ਉੱਚ ਅਧਿਕਾਰੀ ਇਸਲਾਮਾਬਾਦ ਵਿਖੇ ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਵਗਦੇ ਪੰਜ ਦਰਿਆਵਾਂ ਦੇ ਪਾਣੀਆਂ ਦੇ ਮੁੱਦੇ ਤੇ ਗੱਲਬਾਤ ਕਰਨਗੇ ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਦੋਵਾਂ ਦੇਸ਼ਾਂ ਦਰਮਿਆਨ ਪਾਣੀਆਂ ਦੇ ਮੁੱਦੇ ਤੇ ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਖਟਾਸ ਆਈ ਸੀ ਜਿਸ ਤੋਂ ਬਾਅਦ ਲਗਾਤਾਰ ਹਰ ਸਾਲ ਇਕ ਦੂਸਰੇ ਦੇਸ਼ਾਂ ਦੇ ਅਧਿਕਾਰੀਆਂ ਦੀ ਆਪਸੀ ਮੀਟਿੰਗ ਹੋਣ ਉਪਰੰਤ ਦੋਵੇਂ ਦੇਸ਼ਾਂ ਦੇ ਪਾਣੀਆਂ ਦੇ ਮੁੱਦਿਆਂ ਤੇ ਹੋਣ ਵਾਲੀ ਗੱਲਬਾਤ ਦੋਵੇਂ ਦੇਸ਼ਾਂ ਲਈ ਸਹਾਈ ਹੋ ਰਹੀ ਹੈ।

Related posts

ਭਾਰਤ ਦੀ ਅਰਥਵਿਵਸਥਾ ਨੂੰ ਲੈ ਕੇ ਸੀਤਾਰਮਨ ਨੇ ਕਿਹਾ – ਭਾਰਤ ਸਭ ਤੋਂ ਤੇਜ਼ੀ ਨਾਲ …

On Punjab

ਖੇਤੀਬਾੜੀ ’ਵਰਸਿਟੀ ਦੇ ਅਧਿਆਪਕ ਵਰ੍ਹਦੇ ਮੀਂਹ ਵਿੱਚ ਧਰਨੇ ’ਤੇ ਡਟੇ

On Punjab

CRPF ਦੇ ਜਵਾਨਾਂ ਨੂੰ ਨਕਲੀ ਫੇਸਬੁੱਕ ਪ੍ਰੋਫਾਈਲ ਤੋਂ ਬਚਾਉਣ ਲਈ ਬਣਾਈ ਗਈ ਯੋਜਨਾ

On Punjab