13.57 F
New York, US
December 23, 2024
PreetNama
ਫਿਲਮ-ਸੰਸਾਰ/Filmy

ਪਾਣੀ ‘ਚ ਦਿੱਤਾ ਅਦਾਕਾਰਾ ਨੇ ਬੱਚੇ ਨੂੰ ਜਨਮ, ਦੱਸਿਆ ਤਜੁਰਬਾ

ਬਾਲੀਵੁਡ ਅਦਾਕਾਰ ਅਕਸ਼ੇ ਕੁਮਾਰ ਦੇ ਨਾਲ ਕੰਮ ਕਰ ਚੁੱਕੀ ਅਦਾਕਾਰਾ ਅਤੇ ਮਾਡਲ ਬਰੂਨਾ ਅਬਦੁੱਲਾ ਇਨ੍ਹੀਂ ਦਿਨ੍ਹੀਂ ਮਦਰਹੁੱਡ ਮੂਮੈਂਟ ਇੰਨਜੁਆਏ ਕਰ ਰਹੀ ਹੈ। ਬਰੂਨਾ ਨੇ ਪਿਛਲੇ ਮਹੀਨੇ 31 ਅਗਸਤ ਨੂੰ ਆਪਣੀ ਪਹਿਲੀ ਬੇਟੀ ਨੂੰ ਜਨਮ ਦਿੱਤਾ ਹੈ ਪਰ ਕੀ ਤੁਸੀ ਜਾਣਦੇ ਹੋ ਕਿ ਬਰੂਨਾ ਨੇ ਆਪਣੀ ਬੇਟੀ ਨੂੰ ਜਨਮ ਵਾਟਰ ਡਿਲੀਵਰੀ ਦੇ ਜ਼ਰੀਓੇ ਦਿੱਤਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪ੍ਰੈਗਨੈਂਟ ਹੋਣ ਤੋਂ ਪਹਿਲਾਂ ਹੀ ਬਰੂਨਾ ਅਬਦੁੱਲਾ ਨੇ ਆਪਣੀ ਡਿਲੀਵਰੀ ਦਾ ਤਰੀਕਾ ਪਲਾਨ ਕਰ ਲਿਆ ਸੀ। ਡਿਲੀਵਰੀ ਦੇ ਬਾਰੇ ਵਿੱਚ ਗੱਲ ਕਰਦੇ ਹੋਏ ਬਰੂਨਾ ਨੇ ਦੱਸਿਆ ਸੀ ਕਿ ਉਹ ਆਪਣੀ ਡਿਲੀਵਰੀ ਵਾਟਰ ਬਰਥ ਦੇ ਜ਼ਰੀਏ ਪਾਣੀ ਵਿੱਚ ਹੀ ਕਰਵਾਏਗੀ ਅਤੇ ਬਰੂਨਾ ਨੇ ਅਜਿਹਾ ਹੀ ਕੀਤਾ। ਉਨ੍ਹਾਂ ਨੇ ਵਾਟਰ ਬਰਥ ਦੇ ਜ਼ਰੀਏ ਹੀ ਆਪਣੀ ਬੇਟੀ ਨੂੰ ਜਨਮ ਦਿੱਤਾ ਹੈ। ਬਰੂਨਾ ਅਬਦੁੱਲਾ ਨੇ ਸੋਸ਼ਲ ਮੀਡੀਆ ਉੱਤੇ ਹੁਣ ਆਪਣੀ ਡਿਲੀਵਰੀ ਦੇ ਸਮੇਂ ਦੀ ਇੱਕ ਇੰਟੈਂਸ ਸ਼ੇਅਰ ਕੀਤੀ ਹੈ। ਤਸਵੀਰ ਵਿੱਚ ਬਰੂਨਾ ਵਾਟਰ ਪੂਲ ਵਿੱਚ ਵਿਖਾਈ ਦੇ ਰਹੀ ਹੈ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਹਸਬੈਂਡ ਵੀ ਮੌਜੂਦ ਹਨ। ਡਿਲੀਵਰੀ ਦੇ ਸਮੇਂ ਦੀ ਇਹ ਤਸਵੀਰ ਕਈ ਜਜਬਾਤ ਬਿਆਨ ਕਰ ਰਹੀ ਹੈ। ਬਰੂਨਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ, ਪ੍ਰੈਗਨੈਂਟ ਹੋਣ ਤੋਂ ਪਹਿਲਾਂ ਹੀ ਮੈਨੂੰ ਪਤਾ ਸੀ ਕਿ ਮੈਂ ਆਪਣੇ ਬੱਚੇ ਨੂੰ ਵਾਟਰ ਬਰਥ ਦੇ ਜ਼ਰੀਏ ਜਨਮ ਦਵਾਂਗੀ। ਮੈਂ ਹਮੇਸ਼ਾ ਤੋਂ ਚਾਹੁੰਦੀ ਸੀ ਕਿ ਮੈਂ ਦਵਾਈਆਂ ਦਾ ਘੱਟ ਤੋਂ ਘੱਟ ਇਸਤੇਮਾਲ ਕਰ ਆਪਣੇ ਬੱਚੇ ਨੂੰ ਜਨਮ ਦੇਵਾਂ। ਹਸਪਤਾਲ ਵਿੱਚ ਇੱਕ ਪ੍ਰੈਗਨੈਂਟ ਔਰਤ ਨੂੰ ਜਿੰਨੀਆਂ ਵੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਦੇ ਹੋਣ ਵਾਲੇ ਸਾਇਡੀਫੈਕਟਸ ਤੋਂ ਮੈਨੂੰ ਨਫਰਤ ਹੈ।ਮੈਨੂੰ ਇੱਕ ਸ਼ਾਂਤ ਮਾਹੌਲ ਚਾਹੀਦਾ ਸੀ, ਜਿੱਥੇ ਮੈਂ ਆਪਣੇ ਬੇਬੀ ਦਾ ਇੰਤਜ਼ਾਰ ਕਰ ਸਕਾਂ। ਜਿੱਥੇ ਆਲੇ ਦੁਆਲੇ ਸਿਰਫ ਅਜਿਹੇ ਲੋਕ ਮੌਜੂਦ ਹੋਣ ਜੋ ਉਸ ਖਾਸ ਪਲ ਨਾਲ ਮੈਨੂੰ ਸਪੈਸ਼ਲ ਮਹਿਸੂਸ ਕਰਾ ਸਕਣ। ਮੈਂ ਆਪਣੇ ਆਪ ਨੂੰ ਲੱਕੀ ਮੰਨਦੀ ਹਾਂ ਕਿ ਮੈਨੂੰ ਇਹ ਸਭ ਅਨੁਭਵ ਕਰਨ ਦਾ ਮੌਕਾ ਮਿਲਿਆ। ਬਰੂਨਾ ਨੇ ਅੱਗੇ ਦੱਸਿਆ , ਮੈਂ ਆਪਣੀ ਬੇਰੀ ਨੂੰ ਗੁਨਸੁਨੇ ਪਾਣੀ ਦੇ ਪੂਲ ਵਿੱਚ ਜਨਮ ਦਿੱਤਾ ਹੈ। ਡਿਲੀਵਰੀ ਦੇ ਸਮੇਂ ਮੇਰੇ ਹਸਬੈਂਡ , ਮੇਰੀ ਮਾਮ ਅਤੇ ਡਾਕਟਰਸ ਸਾਰੇ ਮੇਰੇ ਨਾਲ ਮੌਜੂਦ ਸਨ। ਮੈਂ ਉਸ ਖਾਸ ਦਿਨ ਲਈ ਆਪਣੇ ਆਪ ਨੂੰ ਪਹਿਲਾਂ ਹੀ ਤਿਆਰ ਕਰ ਲਿਆ ਸੀ। ਮੈਂ ਰੇਗੂਲਰਲੀ ਵਰਕਆਊਟ ਕਰਦੀ ਸੀ। ਮੈਂ ਪ੍ਰੈਗਨੈਂਸੀ ਦੇ ਦੌਰਾਨ ਇੱਕ ਬਹੁਤ ਹੀ ਵਧੀਆ ਡਾਇਟ ਲਈ। ਮੈਂ ਆਪਣੇ ਬੱਚੇ ਨੂੰ ਸ਼ਨੀਵਾਰ ਦੇ ਦਿਨ ਜਨਮ ਦੇਣਾ ਚਾਹੁੰਦੀ ਸੀ।ਮੈਂ 4 ਘੰਟੇ ਤੋਂ ਜ਼ਿਆਦਾ ਲੈਬਰ ਪੈਨ ਮਹਿਸੂਸ ਨਹੀਂ ਕਰਨਾ ਚਾਹੁੰਦੀ ਸੀ। ਮੈਂ ਆਪਣੇ ਬੱਚੇ ਨੂੰ ਪੂਲ ਵਿੱਚ ਜਨਮ ਦੇਣਾ ਚਾਹੁੰਦੀ ਸੀ ਅਤੇ ਮੈਂ ਇਹ ਸਭ ਕੀਤਾ ਵੀ।

Related posts

‘ਕਬੀਰ ਸਿੰਘ’ ਨੇ ਖੋਲ੍ਹੇ ਸ਼ਾਹਿਦ ਕਪੂਰ ਦੇ ਭਾਗ, ਸਿਰਜੇ ਕਮਾਈ ਦੇ ਰਿਕਾਰਡ

On Punjab

ਅਦਾਕਾਰ ਧਰਮਿੰਦਰ ਨੇ ਸ਼ੇਅਰ ਕੀਤੀ ਆਪਣੀਆਂ ਯਾਦਾਂ ਦੀ ਖੂਬਸੂਰਤ ਵੀਡੀਓ, ਕਿਹਾ- ‘ਫਿਲੰਗ ਬਿਹਤਰ’

On Punjab

ਯੁਵਰਾਜ ਹੰਸ ਦੇ ਘਰ ਜਲਦ ਆਉਣ ਵਾਲੀਆਂ ਨੇ ਖੁਸ਼ੀਆਂ, ਪਤਨੀ ਨੇ ਸ਼ੇਅਰ ਕੀਤੀ ਤਸਵੀਰ

On Punjab