ਨੁਸਰਤ ਜਹਾਂ ਤ੍ਰਿਣਮੁਲ ਕਾਂਗਰਸ ਦੀ ਟਿਕਟ ‘ਤੇ ਪੱਛਮੀ ਬੰਗਾਲ ਦੇ ਬਸੀਰਹਾਟ ਤੋਂ ਜਿੱਤੀ ਹੈ। ਨੁਸਰਤ ਸੋਸ਼ਲ ਮੀਡੀਆ ‘ਤੇ ਕਾਫੀ ਫੇਮਸ ਹੈ।
ਨੁਸਰਤ ਨੇ ਸਾਲ 2010 ‘ਚ ਇੱਕ ਬਿਊਟੀ ਕਾਨਟੈਸਟ ਜਿੱਤਣ ਤੋਂ ਬਾਅਦ ਆਪਣੇ ਕਰਿਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ। ਇਸ ਤੋਂ ਬਾਅਦ ਨੁਸਰਤ ਨੂੰ ਇੱਕ ਤੋਂ ਬਾਅਦ ਇੱਕ ਕਾਮਯਾਬੀ ਮਿਲਦੀ ਗਈ।
29 ਸਾਲਾ ਦੀ ਨੁਸਰਤ ਕਈ ਬੰਗਾਲੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਸੋਸ਼ਲ ਮੀਡੀਆ ‘ਤੇ ਉਹ ਆਪਣੀਆਂ ਖੂਬਸੂਰਤ ਤਸਵੀਰਾਂ ਨੂੰ ਪੋਸਟ ਕਰਦੀ ਰਹਿੰਦੀ ਹੈ। ਇਸ ਕਰਕੇ ਉਹ ਸੁਰਖੀਆਂ ‘ਚ ਰਹਿੰਦੀ ਹੈ।
ਮਿਮੀ ਚੱਕਰਵਰਤੀ ਪੱਛਮੀ ਬੰਗਾਲ ਦੀ ਜਾਧਵਪੁਰ ਲੋਕ ਸਭਾ ਸੀਟ ਤੋਂ ਟੀਐਮਸੀ ਦੀ ਟਿਕਟ ‘ਤੇ ਚੋਣ ਜਿੱਤੀ ਹੈ। ਲੋਕ ਸਭਾ ਦੀ ਇਹ ਸੀਟ ਪੱਛਮੀ ਬੰਗਾਲ ਦੇ 24 ਪਰਗਨਾ ਜ਼ਿਲ੍ਹੇ ‘ਚ ਆਉਂਦੀ ਹੈ।ਲੋਕ ਸਭਾ ਦੀ ਇਹ ਸੀਟ ਹਾਈ ਪ੍ਰੋਫਾਈਲ ਰਹੀ ਜਿੱਥੇ ਪਹਿਲਾਂ ਸੀਪੀਐਮ ਦੇ ਕੱਦਾਵਰ ਨੇਤਾ ਸੋਮਨਾਥ ਚੈਟਰਜੀ ਸੰਸਦ ਮੈਂਬਰ ਹੁੰਦੇ ਸੀ। ਬਾਅਦ ‘ਚ ਕਾਂਗਰਸ ਦੀ ਮਮਤਾ 1984’ਚ ਇੱਥੋਂ ਸੰਸਦ ਬਣੀ ਤੇ ਹੁਣ ਇਹ ਜ਼ਿੰਮੇਦਾਰੀ ਮਿਮੀ ਚੱਕਰਵਤਰੀ ਦੇ ਮੋਢਿਆਂ ‘ਤੇ ਹੈ।ਮਿਮੀ ਚੱਕਰਵਰਤੀ ਦਸ ਦਾਲਾਂ ਤਕ ਟੀਵੀ ਤੇ ਬੰਗਾਲੀ ਸਿਨੇਮਾ ‘ਚ ਕਈ ਦਮਦਾਰ ਕਿਰਦਾਰ ਨਿਭਾਅ ਚੁੱਕੀ ਹੈ। ਮਿਮੀ ਬੰਗਾਲੀ ਅਦਾਕਾਰਾ ਹੈ ਤੇ ਉਸ ਨੇ ਜ਼ਿਆਦਾ ਕੰਮ ਬੰਗਾਲੀ ਸਿਨੇਮਾ ‘ਚ ਹੀ ਕੀਤਾ ਹੈ।ਮਿਮੀ ਹੁਣ ਆਪਣੇ ਪ੍ਰੋਫੈਸਨਲ ਲਾਈਫ ਦੇ ਨਾਲ ਆਪਣੇ ਖੇਤਰ ਦੀਆਂ ਸਮੱਸਿਆਵਾਂ ਵੀ ਸੰਸਦ ਮੈਂਬਰ ਬਣ ਚੁੱਕਦੀ ਨਜ਼ਰ ਆਵੇਗੀ। ਦੇਖਦੇ ਹਾਂ ਕਿ ਦੋਵੇਂ ਕੰਮ ਇਕੱਠੇ ਕਰਦੇ ਹੋਏ, ਉਹ ਕਿਵੇਂ ਆਪਣੇ ਆਪ ਨੂੰ ਜ਼ਿਆਦਾ ਬਿਹਤਰ ਸਾਬਤ ਕਰ ਸਕਦੀ ਹੈ।