ਵਾਸ਼ਿੰਗਟਨ: ਕੋਰੋਨਾ ਮਹਾਂਮਾਰੀ ਦਰਮਿਆਨ ਅਮਰੀਕਾ ਤੇ ਕੈਨੇਡਾ ‘ਚ ਲੋਕ ਇੱਕ ਨਵੇਂ ਬੈਕਟੀਰੀਆ ਤੋਂ ਸੰਕ੍ਰਮਿਤ ਹੋ ਰਹੇ ਹਨ। ਅਮਰੀਕਾ ਦੇ ਕਈ ਰਾਜਾਂ ਵਿੱਚ 400 ਤੋਂ ਵੱਧ ਲੋਕ ਸਾਲਮੋਨੇਲਾ ਬੈਕਟੀਰੀਆ ਤੋਂ ਇੰਫੈਕਟਿਡ ਹੋ ਚੁੱਕੇ ਹਨ। ਇਸ ਦੇ ਨਾਲ ਹੀ ਕੁਝ ਅਜਿਹੇ ਕੇਸ ਕੈਨੇਡਾ ਵਿੱਚ ਵੀ ਸਾਹਮਣੇ ਆਏ ਹਨ।
ਸੀਐਨਐਨ ਦੀ ਇਕ ਰਿਪੋਰਟ ਅਨੁਸਾਰ 60 ਲੋਕ ਬੈਕਟਰੀਆ ਨਾਲ ਸੰਕਰਮਿਤ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਵੀ ਹੋਏ ਹਨ। ਇਹ ਮੰਨਿਆ ਜਾਂਦਾ ਹੈ ਕਿ ਇਹ ਲੋਕ ਇੱਕ ਕੰਪਨੀ ਦੁਆਰਾ ਸਪਲਾਈ ਕੀਤੇ ਸੰਕਰਮਿਤ ਪਿਆਜ਼ ਖਾਣ ਨਾਲ ਬਿਮਾਰ ਹੋ ਗਏ ਹਨ।
ਦਸਤ, ਬੁਖਾਰ ਤੇ ਪੇਟ ਵਿੱਚ ਦਰਦ ਵਰਗੇ ਲੱਛਣ ਸੈਲਮੋਨੇਲਾ ਤੋਂ ਪ੍ਰਭਾਵਿਤ ਲੋਕਾਂ ਵਿੱਚ ਪਾਏ ਜਾਂਦੇ ਹਨ। ਜੇ ਕੋਈ ਇਸ ਬੈਕਟਰੀਆ ਨਾਲ ਸੰਕਰਮਿਤ ਹੁੰਦਾ ਹੈ, ਤਾਂ ਇਸ ਦੇ ਲੱਛਣ 6 ਘੰਟਿਆਂ ਤੋਂ 6 ਦਿਨਾਂ ਦੇ ਅੰਦਰ ਅੰਦਰ ਸਾਹਮਣੇ ਆ ਸਕਦੇ ਹਨ। ਉਥੇ ਹੀ ਲੋਕ ਆਮ ਤੌਰ ‘ਤੇ 4 ਤੋਂ 7 ਦਿਨਾਂ ਲਈ ਇਸ ਬੈਕਟਰੀਆ ਕਾਰਨ ਬਿਮਾਰ ਰਹਿੰਦੇ ਹਨ। ਸਾਲਮੋਨੇਲਾ ਦਾ ਸਭ ਤੋਂ ਵੱਧ ਪ੍ਰਭਾਵ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 65 ਸਾਲ ਤੋਂ ਵੱਧ ਉਮਰ ਦੇ ਬੱਚਿਆਂ ‘ਤੇ ਹੁੰਦਾ ਹੈ।
ਰਿਪੋਰਟਾਂ ਅਨੁਸਾਰ ਅਮਰੀਕਾ ਦੇ 31 ਰਾਜਾਂ ਦੇ ਲੋਕ ਇਸ ਜ਼ਹਿਰ ਦਾ ਸ਼ਿਕਾਰ ਹੋਏ ਹਨ। ਇਸ ਦਾ ਕਾਰਨ ਥੌਮਸਨ ਇੰਟਰਨੈਸ਼ਨਲ ਨਾਮਕ ਇਕ ਕੰਪਨੀ ਦੁਆਰਾ ਸਪਲਾਈ ਕੀਤੇ ਗਏ ਪਿਆਜ਼ ਨੂੰ ਮੰਨਿਆ ਜਾ ਰਿਹਾ ਹੈ। ਥੌਮਸਨ ਇੰਟਰਨੈਸ਼ਨਲ ਨੇ ਵੀ ਮੰਨਿਆ ਹੈ ਕਿ ਜਾਂਚ ‘ਚ ਇਹ ਸਾਹਮਣੇ ਆਇਆ ਹੈ ਕਿ ਲਾਲ ਪਿਆਜ਼ ਖਾਣ ਕਾਰਨ ਲੋਕ ਇੰਫੈਕਟਿਡ ਹੋਏ ਹਨ। ਹਾਲਾਂਕਿ, ਕੰਪਨੀ ਹੁਣ ਬਾਜ਼ਾਰ ਤੋਂ ਹਰ ਕਿਸਮ ਦੇ ਪਿਆਜ਼ ਨੂੰ ਵਾਪਸ ਮੰਗਵਾ ਰਹੀ ਹੈ।