PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪਿਛਲੇ ਦਿਨ ਦੀ ਵੱਡੀ ਗਿਰਾਵਟ ਤੋਂ ਬਾਅਦ ਸੈਂਸੈਕਸ ’ਚ ਮੁੜ ਉਛਾਲ

ਮੁੰਬਈ- ਬੀਤੇ ਦਿਨ ਤੇਜ਼ੀ ਨਾਲ ਆਈ ਗਿਰਾਵਟ ਤੋਂ ਬਾਅਦ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸ਼ੇਅਰ ਮਾਰਕੀਟ ਬੈਂਚਮਾਰਕ ਸੂਚਕ ਵਿਚ ਮੁੜ ਉਛਾਲ ਆਇਆ। 30 ਸ਼ੇਅਰਾਂ ਵਾਲਾ BSE ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 256.82 ਅੰਕਾਂ ਦੀ ਤੇਜ਼ੀ ਨਾਲ 76,281.33 ’ਤੇ ਪਹੁੰਚ ਗਿਆ। NSE ਨਿਫਟੀ 84.9 ਅੰਕਾਂ ਦੀ ਤੇਜ਼ੀ ਨਾਲ 23,250.60 ’ਤੇ ਪਹੁੰਚ ਗਿਆ।

ਅੱਜ ਸੈਂਸੈਕਸ ਪੈਕ ਵਿੱਚੋਂ ਟੈੱਕ ਮਹਿੰਦਰਾ, ਇਨਫੋਸਿਸ, HDFC ਬੈਂਕ, ਮਾਰੂਤੀ, ICICI ਬੈਂਕ, ਭਾਰਤੀ ਏਅਰਟੈੱਲ, ਜ਼ੋਮੈਟੋ ਅਤੇ ਅਡਾਨੀ ਪੋਰਟਸ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ। ਨੇਸਲੇ, ਅਲਟਰਾਟੈੱਕ ਸੀਮਿੰਟ, ਹਿੰਦੁਸਤਾਨ ਯੂਨੀਲੀਵਰ ਅਤੇ ਟਾਟਾ ਮੋਟਰਜ਼ ਪਛੜ ਗਏ। ਐਕਸਚੇਂਜ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਮੰਗਲਵਾਰ ਨੂੰ 5,901.63 ਕਰੋੜ ਰੁਪਏ ਦੇ ਇਕੁਇਟੀ ਵੇਚੇ। ਘਰੇਲੂ ਸੰਸਥਾਗਤ ਨਿਵੇਸ਼ਕ (DII) ਨੇ 4,322.58 ਕਰੋੜ ਰੁਪਏ ਦੀਆਂ ਇਕੁਇਟੀਆਂ ਖਰੀਦੀਆਂ। ਉਧਰ ਸ਼ੁਰੂਆਤੀ ਕਾਰੋਬਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 23 ਪੈਸੇ ਡਿੱਗ ਕੇ 85.73 ’ਤੇ ਆ ਗਿਆ।

Related posts

PM ਮੋਦੀ ਦੀ ਮੁੱਖ ਮੰਤਰੀਆਂ ਨਾਲ ਮੀਟਿੰਗ, ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ, ਕੋਵਿਡ-19 ਕਾਰਨ ਪੈਦਾ ਹੋਈਆਂ ਚੁਣੌਤੀਆਂ ‘ਤੇ ਵਿਚਾਰ ਚਰਚਾ

On Punjab

ਮੁੰਬਈ ‘ਚ ਪਾਣੀ ਬਣਿਆ ਪਰੇਸ਼ਾਨੀ, ਪੂਰਾ ਹਫ਼ਤਾ ਤੇਜ਼ ਬਾਰਸ਼ ਦਾ ਅਲਰਟ

On Punjab

ਸਪੇਨ ‘ਚ ਗਲੋਰੀਆ ਤੂਫਾਨ ਨੇ ਮਚਾਈ ਤਬਾਹੀ, 6 ਦੀ ਮੌਤ

On Punjab