45.7 F
New York, US
February 24, 2025
PreetNama
ਰਾਜਨੀਤੀ/Politics

ਪਿਛਲੇ ਦੋ ਹਫ਼ਤਿਆਂ ’ਚ ਸਿਰਫ਼ 18 ਘੰਟੇ ਹੀ ਚੱਲਿਆ ਸਦਨ, ਵਿਰੋਧੀਆਂ ਦੀ ਬਦੌਲਤ ਸਰਕਾਰ ਨੂੰ ਚੁੱਕਣਾ ਪਿਆ 133 ਕਰੋੜ ਰੁਪਏ ਦਾ ਨੁਕਸਾਨ

ਪੈਗਾਸਸ ਜਾਸੂਸੀ ਕਾਂਡ ’ਤੇ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਵਿਚਕਾਰ ਜੰਮ ਕੇ ਹੰਗਾਮਾ ਹੋ ਰਿਹਾ ਹੈ। ਇਸ ਮੁੱਦੇ ’ਤੇ ਹੋ ਰਹੇ ਹੰਗਾਮੇ ਦੀ ਵਜ੍ਹਾ ਨਾਲ ਸਦਨ ਪਿਛਲੇ ਦੋ ਹਫ਼ਤਿਆਂ ’ਚ ਇਕ ਵੀ ਦਿਨ ਪੂਰੀ ਤਰ੍ਹਾਂ ਨਾਲ ਨਹੀਂ ਚੱਲ ਸਕਿਆ। ਇਸ ਮੁੱਦੇ ’ਤੇ ਜਿੱਥੇ ਵਿਰੋਧੀ ਲਗਾਤਾਰ ਬਹਿਸ ਦੀ ਮੰਗ ਕਰ ਰਹੇ ਹਨ ਉੱਥੇ ਹੀ ਸਰਕਾਰ ਇਸ ਨੂੰ ਮੰਨਾ ਕਰ ਰਹੀ ਹੈ। ਸਰਕਾਰ ਦਾ ਕਹਿਣਾ ਹੈ ਵਿਰੋਧ ਇਸ ਮੁੱਦੇ ’ਤੇ ਸਿਆਸਤ ਕਰ ਰਹੇ ਹਨ, ਲਿਹਾਜਾ ਜਨਤਾ ਨਾਲ ਜੁੜੇ ਮੁੱਦਿਆਂ ’ਤੇ ਬਹਿਸ ਕੀਤੀ ਜਾਣੀ ਜ਼ਿਆਦਾ ਸਾਰਥਕ ਹੈ ਪਰ ਦੋ ਹਫ਼ਤਿਆਂ ਤੋਂ ਚੱਲ ਰਹੇ ਵਿਰੋਧ ਦੀ ਵਜ੍ਹਾ ਨਾਲ ਸਰਕਾਰ ਨੂੰ ਨੁਕਸਾਨ ਚੁੱਕਣਾ ਪੈ ਰਿਹਾ ਹੈ।

ਸਰਕਾਰ ਮੁਤਾਬਕ ਵਿਰੋਧੀਆਂ ਦੇ ਹੰਗਾਮੇ ਦੀ ਵਜ੍ਹਾ ਨਾਲ ਰਾਜਸਭਾ ਤੇ ਲੋਕਸਭਾ ਦੇ ਕੰਮ-ਕਾਜ ਘੰਟਿਆਂ ’ਚ ਕਾਫੀ ਕਮੀ ਆਈ ਹੈ। ਦੱਸਣਯੋਗ ਹੈ ਕਿ ਸੰਸਦ ਦਾ ਮੌਨਸੂਨ ਸੈਸ਼ਨ 19 ਜੁਲਾਈ ਤੋਂ ਸ਼ੁਰੂ ਹੋਇਆ ਸੀ ਪਰ ਉਦੋਂ ਤੋਂ ਲੈ ਕੇ ਹੁਣ ਤਕ ਦੋਵਾਂ ਸਦਨਾਂ ’ਚ ਕੁੱਲ 107 ਘੰਟਿਆਂ ਦੇ ਕੰਮਕਾਜ ’ਚ ਸਿਰਫ਼ 18 ਘੰਟੇ ਹੀ ਕਾਰਵਾਈ ਸੁਚਾਰੂ ਰੂਪ ਨਾਲ ਚੱਲ ਸਕੀ ਹੈ। ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਦੀ ਵਜ੍ਹਾ ਨਾਲ ਸਰਕਾਰ ਨੂੰ 133 ਕਰੋੜ ਰੁਪਏ ਦਾ ਨੁਕਸਾਨ ਚੁੱਕਣਾ ਪਿਆ ਹੈ।

ਸਰਕਾਰ ਨੇ ਕਿਹਾ ਕਿ ਪਿਛਲੇ ਦੋ ਹਫ਼ਤਿਆਂ ਦੌਰਾਨ ਲੋਕਸਭਾ ਦੇ 54 ਘੰਟਿਆਂ ਦੇ ਕੰਮ-ਕਾਜ ਦੇ ਸਮੇਂ ’ਚ ਸਿਰਫ਼ ਸੱਤ ਘੰਟੇ ਹੀ ਸਦਨ ਚੱਲਿਆ ਹੈ। ਉੱਥੇ ਹੀ ਰਾਜਸਭਾ ਦੇ 53 ਘੰਟਿਆਂ ਦੇ ਕੰਮਕਾਜ ਵਾਲੇ ਸਮੇਂ ’ਚ ਸਿਰਫ਼ 11 ਘੰਟੇ ਹੀ ਸਦਨ ਦੀ ਕਾਰਵਾਈ ਸੁਚਾਰੂ ਰੂਪ ਨਾਲ ਚੱਲ ਸਕੀ ਹੈ। ਇਸ ਨੂੰ ਦੇਖਦੇ ਹੋਏ ਸਰਕਾਰ ਮੌਨਸੂਨ ਸੈਸ਼ਨ ਨੂੰ ਸਮੇਂ ਤੋਂ ਪਹਿਲਾਂ ਹੀ ਖਤਮ ਕਰਨ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਵਿਰੋਧੀਆਂ ਨੇ ਸਰਕਾਰ ਦੀ ਇਸ ਮੰਸ਼ਾ ਦਾ ਵਿਰੋਧ ਕਰਨ ਦਾ ਮਨ ਬਣਾ ਲਿਆ ਹੈ।

ਦੱਸਣਯੋਗ ਹੈ ਕਿ ਪੈਗਾਸਸ ਜਾਸੂਸੀ ਕਾਂਡ ਦਾ ਮੁੱਦਾ ਵਿਰੋਧੀ ਧਿਰਾਂ ਨੂੰ ਬੈਠੇ-ਬਿਠਾਏ ਮਿਲ ਗਿਆ ਹੈ। ਵਿਰੋਧੀ ਲਗਾਤਾਰ ਕਹਿ ਰਹੇ ਹਨ ਕਿ ਸਰਕਾਰ ਜਾਣ ਬੂਝ ਕੇ ਇਸ ਮੁੱਦਿਆਂ ’ਤੇ ਬਹਿਸ ਤੋਂ ਪਿੱਛੇ ਹੱਟ ਰਹੀ ਹੈ। ਵਿਰੋਧੀ ਧਿਰਾਂ ਦਾ ਇਹ ਵੀ ਕਹਿਣਾ ਹੈ ਜੇ ਉਹ ਇਸ ’ਤੇ ਬਹਿਸ ਨੂੰ ਲੈ ਕੇ ਤਿਆਰ ਹੋ ਜਾਂਦੀ ਹੈ ਤਾਂ ਰੇੜਕਾ ਵੀ ਤੁਰੰਤ ਹੀ ਖ਼ਤਮ ਹੋ ਜਾਵੇਗੀ। ਇਸ ਸਬੰਧ ’ਚ ਸੂਬੇ ’ਚ ਕਾਂਗਰਸ ਦੇ ਆਗੂ ਮਲਿਕਾਰਜੁਨ ਖੜਗੇ ਨੇ ਇਕ ਚਿੱਠੀ ਨੇ ਇਕ ਚਿੱਠੀ ਰਾਜਸਭਾ ਦੇ ਸਭਾਪਤੀ ਨੂੰ ਵੀ ਲਿਖੀ ਹੈ। ਇਸ ’ਚ ਕਿਹਾ ਗਿਆ ਹੈ ਕਿ ਵਿਰੋਧੀਆਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।

 

Related posts

ਕੀ ਕੋਰੋਨਾ ਦੀ ਚੇਨ ਤੋੜਨ ਲਈ ਪੂਰੇ ਦੇਸ਼ ‘ਚ ਲੱਗੇਗਾ ਲਾਕਡਾਊਨ? ਜਾਣੋ ਕੇਂਦਰ ਸਰਕਾਰ ਨੇ ਕੀ ਦਿੱਤਾ ਜਵਾਬ

On Punjab

ਨਾਗਰਿਕਤਾ ਕਾਨੂੰਨ ਨੂੰ ਲੈ ਕੇ, ਇੱਕ ਜੁੱਟ ਹੋ ਕੇ ਵਿਰੋਧੀ ਦਲ ਅੱਜ ਰਾਸ਼ਟਰਪਤੀ ਨੂੰ ਮਿਲਣਗੇ

On Punjab

ਦਿੱਲੀ ‘ਚ ਅੱਜ ਤੋਂ ਉਪ-ਰਾਜਪਾਲ ਦੀ ਸਰਕਾਰ, ਕੇਂਦਰ ਸਰਕਾਰ ਨੇ ਲਾਗੂ ਕਰ ਦਿੱਤਾ ਨਵਾਂ ਕਾਨੂੰਨ

On Punjab