ਪਟਨਾ: ਆਰਜੇਡੀ ਸੁਪਰੀਮੋ ਅਤੇ ਪਿਤਾ ਲਾਲੂ ਪ੍ਰਸਾਦ ਯਾਦਵ ਨੂੰ ਮਿਲਣ ਰਾਂਚੀ ਪਹੁੰਚੇ ਸਾਬਕਾ ਮੰਤਰੀ ਤੇਜ ਪ੍ਰਤਾਪ ਯਾਦਵ ਖਿਲਾਫ ਰਾਂਚੀ ਦੇ ਇਕ ਥਾਣੇ ‘ਚ ਐਫਆਈਆਰ ਦਰਜ ਕੀਤੀ ਗਈ। ਝਾਰਖੰਡ ਸਰਕਾਰ ਨੇ ਕੋਰੋਨਾ ਸਬੰਧੀ ਨਿਯਮਾਂ ਦਾ ਉਲੰਘਣ ਕਰਨ ਦੇ ਮਾਮਲੇ ‘ਚ ਤੇਜ਼ ਪ੍ਰਤਾਪ ਯਾਦਵ ਖਿਲਾਫ FIR ਦਰਜ ਕੀਤੀ ਹੈ।
ਤੇਜ ਪ੍ਰਤਾਪ ਯਾਦਵ ਖਿਲਾਫ IPC ਦੀ ਧਾਰਾ 188,269, 270 ਅਤੇ 34 ਦੇ ਤਹਿਤ FIR ਦਰਜ ਕਰਵਾਈ ਗਈ। ਉਨ੍ਹਾਂ ਖਿਲਾਫ ਦਾਇਰ ਐਫਆਈਆਰ ‘ਚ ਕਿਹਾ ਗਿਆ ਕਿ ਉਨ੍ਹਾਂ ਝਾਰਖੰਡ ਆਉਣ ਤੋਂ ਪਹਿਲਾਂ ਸਰਕਾਰ ਤੋਂ ਇਜਾਜ਼ਤ ਨਹੀਂ ਲਈ ਸੀ।
ਨਿਯਮਾਂ ਮੁਤਾਬਕ ਝਾਰਖੰਡ ਆਉਣ ਵਾਲਿਆਂ ਲਈ ਈ-ਪਾਸ ਲੈਣਾ ਅਤੇ 14 ਦਿਨ ਕੁਆਰੰਟੀਨ ‘ਚ ਰਹਿਣਾ ਜ਼ਰੂਰੀ ਹੈ। ਪਰ ਤੇਜ ਪ੍ਰਤਾਪ ਨੇ ਅਜਿਹਾ ਨਹੀਂ ਕੀਤਾ ਤੇ ਉਹ ਵਾਪਸ ਪਰਤ ਆਏ।
ਸਿਰਫ਼ ਤੇਜ ਪ੍ਰਤਾਪ ਹੀ ਨਹੀਂ, ਰਾਂਚੀ ‘ਚ ਉਨ੍ਹਾਂ ਨੂੰ ਕਮਰਾ ਦੇਣ ਵਾਲੇ ਹੋਟਲ ਕੈਪੀਟਲ ਰੈਸੀਡੈਂਸੀ ਦੇ ਮਾਲਕ ਤੇ ਮੈਨੇਜਰ ਦੁਸ਼ਿਅੰਤ ਕੁਮਾਰ ਖਿਲਾਫ ਵੀ FIR ਦਰਜ ਕੀਤੀ ਗਈ ਹੈ।