ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਮੰਨੇ-ਪ੍ਰਮੰਨੇ ਸਟੰਟ ਡਾਇਰੈਕਟਰ ਸੀ। ਸ਼ੁੱਕਰਵਾਰ ਨੂੰ ਵੀਰੂ ਦੇਵਗਨ ਦਾ ਜਨਮਦਿਨ ਸੀ। ਇਸ ਖ਼ਾਸ ਮੌਕੇ ’ਤੇ ਉਨ੍ਹਾਂ ਦੇ ਬੇਟੇ ਤੇ ਅਦਾਕਾਰ ਅਜੇ ਦੇਵਗਨ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਇਮੋਸ਼ਨਲ ਪੋਸਟ ਸ਼ੇਅਰ ਕੀਤੀ। ਅਜੇ ਦੇਵਗਨ ਨੇ ਸੋਸ਼ਲ ਮੀਡੀਆ ’ਤੇ ਪੋਸਟ ਸ਼ੇਅਰ ਕਰ ਕੇ ਲਿਖਿਆ ਹੈ ਜ਼ਿੰਦਗੀ ਹੁਣ ਪਹਿਲਾਂ ਦੀ ਤਰ੍ਹਾਂ ਨਹੀਂ ਰਹੀ।
ਅਜੇ ਦੇਵਗਨ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਕਈ ਖ਼ਾਸ ਮੌਕਿਆਂ ’ਤੇ ਪੋਸਟ ਸ਼ੇਅਰ ਕਰਦੇ ਹਨ। ਅਜੇ ਦੇਵਗਨ ਨੇ ਹਾਲ ਹੀ ’ਚ ਪਿਤਾ ਦੀ ਜਨਮਦਿਨ ’ਤੇ ਆਪਣੇ ਅਧਿਕਾਰਿਕ ਟਵਿੱਟਰ ਅਕਾਊਂਟ ਦੇ ਜ਼ਰੀਏ ਬਲੈਕ ਐਂਡ ਵ੍ਹਾਈਟ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ, ਮੈਂ ਤੁਹਾਨੂੰ ਹਰ ਦਿਨ ਯਾਦ ਕਰਦਾ ਹਾਂ।
