PreetNama
ਫਿਲਮ-ਸੰਸਾਰ/Filmy

ਪਿਤਾ ਸਲੀਮ ਦੇ ਨਾਲ ਦੋਸਤ ਸ਼ਾਹਰੁਖ ਖ਼ਾਨ ਨੂੰ ਮਿਲਣ ਪਹੁੰਚੇ ਸਲਮਾਨ ਖ਼ਾਨ, ਅਦਾਕਾਰ ਨੇ 9 ਦਿਨਾਂ ਦੇ ਅੰਦਰ-ਅੰਦਰ ਦੂਜੀ ਵਾਰ ਕੀਤੀ ਮੁਲਾਕਾਤ

ਬੇਟੇ ਆਰੀਅਨ ਖ਼ਾਨ ਦੇ ਡਰੱਗ ਕੇਸ ਦੀ ਵਜ੍ਹਾ ਨਾਲ ਅਦਾਕਾਰ ਸ਼ਾਹਰੁਖ ਖ਼ਾਨ ਇਨ੍ਹਾਂ ਦਿਨਾਂ ਵਿਚ ਮੁਸ਼ਕਿਲਾਂ ਦੇ ਦੌਰ ਤੋਂ ਗੁਜ਼ਰ ਰਹੇ ਹਨ। ਅਜਿਹੇ ਵਿਚ ਬਾਲੀਵੁੱਡ ਫਿਲਮ ਇੰਡਸਟਰੀ ਦੇ ਕਈ ਸਿਤਾਰੇ ਸ਼ਾਹਰੁਖ ਖ਼ਾਨ ਤੇ ਉਨ੍ਹਾਂ ਦੇ ਪਰਿਵਾਰ ਦਾ ਖੁੱਲ੍ਹ ਕੇ ਸਮਰਥਨ ਕਰ ਰਹੇ ਹਨ। ਕੁਝ ਸਿਤਾਰੇ ਸੋਸ਼ਲ ਮੀਡੀਆ ਰਾਹੀਂ ਕਿੰਗ ਖਾਨ ਦਾ ਸਮਰਥਨ ਕਰ ਰਹੇ ਹਨ। ਇਸ ਨਾਲ ਹੀ ਕੁਝ ਸਿਤਾਰੇ ਮੁਲਾਕਤ ਕਰਨ ਲਈ ਸ਼ਾਹਰੁਖ ਖਾਨ ਦੇ ਘਰ ਪਹੁੰਚ ਰਹੇ ਹਨ। ਇਨ੍ਹਾਂ ਵਿਚ ਅਦਾਕਾਰ ਸਲਮਾਨ ਖਾਨ ਦਾ ਨਾਂ ਵੀ ਸ਼ਾਮਲ ਹੈ।

ਡਰੱਗ ਮਾਮਲੇ ਵਿਚ ਆਰੀਅਨ ਖਾਨ ਦਾ ਨਾਂ ਆਉਣ ਤੋਂ ਬਾਅਦ ਸਲਮਾਨ ਖਾਨ ਨੂੰ ਦੇਰ ਰਾਤ ਸ਼ਾਹਰੁਖ ਖਾਨ ਦੇ ਘਰ ਜਾਂਦੇ ਹੋਏ ਵੀ ਦੇਖਿਆ ਗਿਆ। ਮੰਗਲਵਾਰ ਨੂੰ ਇੱਕ ਵਾਰ ਫਿਰ ਸਲਮਾਨ ਖਾਨ ਪਿਤਾ ਸਲੀਮ ਖਾਨ ਦੇ ਨਾਲ ਸ਼ਾਹਰੁਖ ਖਾਨ ਦੇ ਘਰ ਪਹੁੰਚੇ। ਅਦਾਕਾਰ ਦੇ ਆਪਣੇ ਘਰ ਜਾਂਦੇ ਸਮੇਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਮਸ਼ਹੂਰ ਫੋਟੋਗ੍ਰਾਫਰ voompla ਨੇ ਆਪਣੇ ਇੰਸਟਾਗ੍ਰਾਮ Account ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ।

ਇਸ ਵੀਡੀਓ ਵਿਚ ਸਲਮਾਨ ਖਾਨ ਦੀ ਕਾਰ ਰੇਂਜ ਰੋਵਰ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ, ਵੁਮਪਲਾ ਨੇ ਪੋਸਟ ਵਿਚ ਲਿਖਿਆ, ‘ਸਲਮਾਨ ਤੇ ਪਾਪਾ ਸਲੀਮ ਖਾਨ ਆਰੀਅਨ ਖਾਨ ਦੇ ਡਰੱਗਜ਼ ਮਾਮਲੇ ਦੀ ਚੱਲ ਰਹੀ ਜਾਂਚ ਦੇ ਦੌਰਾਨ ਸ਼ਾਹਰੁਖ ਖਾਨ ਦੇ ਘਰ ਮੰਨਤ ਵਿਖੇ ਪਹੁੰਚੇ।’ ਸੋਸ਼ਲ ਮੀਡੀਆ ‘ਤੇ ਸਲਮਾਨ ਖਾਨ ਤੇ ਸਲੀਮ ਖਾਨ ਦੇ ਸ਼ਾਹਰੁਖ ਖਾਨ ਦੇ ਘਰ ਜਾਣ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Related posts

ਰਾਣੀ ਮੁਖਰਜੀ ਦਾ ਗਲੈਮਰਸ ਲੁਕ, ਫੈਨਜ਼ ਬੋਲੇ-ਲੇਡੀ ਬੱਪੀ ਲਹਿਰੀ

On Punjab

1 ਮਹੀਨੇ ਤੋਂ ਆਸਟ੍ਰੇਲੀਆ ਵਿੱਚ ਫਸੀ ਹੈ ਇਹ ਅਦਾਕਾਰਾ, ਗੁਜ਼ਾਰਾ ਕਰਨਾ ਹੋ ਰਿਹੈ ਮੁਸ਼ਕਿਲ

On Punjab

Millind Gaba ਨੇ ਲਗਾਇਆ ਨੇਹਾ ਭਸੀਨ ’ਤੇ ਅਸਹਿਜ ਮਹਿਸੂਸ ਕਰਵਾਉਣ ਦਾ ਦੋਸ਼, ਹੁਣ ਲੋਕ ਸਿੰਗਰ ਨੂੰ ਕਹਿ ਰਹੇ ਇਹ ਗੱਲ

On Punjab