44.02 F
New York, US
February 24, 2025
PreetNama
ਸਮਾਜ/Social

ਪਿੱਛਲੇ ਦੋ ਦਿਨਾਂ ਤੋਂ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਸ਼ਾਂਤੀ, ਹੁਣ ਤੱਕ 39 ਲੋਕਾਂ ਦੀ ਮੌਤ

delhi violence: ਪਿਛਲੇ ਦੋ ਦਿਨਾਂ ਤੋਂ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਸ਼ਾਂਤੀ ਵਾਲਾ ਮਾਹੌਲ ਹੈ ਪਰ ਤਣਾਅ ਵੀ ਬਣਿਆ ਹੋਇਆ ਹੈ। ਇਸ ਹਿੰਸਾ ਵਿੱਚ ਹੁਣ ਤੱਕ 39 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 200 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਅੱਜ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਧਾਰਾ 144 ‘ਚ ਸਵੇਰੇ 4 ਵਜੇ ਤੋਂ 10 ਵਜੇ ਤੱਕ ਛੋਟ ਦਿੱਤੀ ਗਈ ਹੈ। ਇਸ ਦੌਰਾਨ ਵੀ ਕਿਤੇ ਵੀ ਹਿੰਸਾ ਦੀ ਖ਼ਬਰ ਨਹੀਂ ਹੈ। ਸ਼ਾਮ ਨੂੰ ਫਿਰ 4 ਵਜੇ ਤੋਂ 8 ਵਜੇ ਤੱਕ, ਧਾਰਾ 144 ‘ਤੇ 4 ਘੰਟੇ ਦੀ ਛੋਟ ਦਿੱਤੀ ਜਾਵੇਗੀ।

ਦਿੱਲੀ ਪੁਲਿਸ ਦੇ ਅਧਿਕਾਰੀ ਉੱਤਰ-ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਗਸ਼ਤ ਕਰ ਰਹੇ ਹਨ। ਦਿੱਲੀ ਪੁਲਿਸ ਦੇ ਐਡੀਸ਼ਨਲ ਕਮਿਸ਼ਨਰ ਓਪੀ ਮਿਸ਼ਰਾ ਆਪਣੀ ਟੀਮ ਦੇ ਨਾਲ ਖੇਤਰ ਵਿੱਚ ਆਲੇ-ਦੁਆਲੇ ਘੁੰਮ ਰਹੇ ਲੋਕਾਂ ਨੂੰ ਸ਼ਾਂਤੀ ਅਤੇ ਅਮਨ ਬਣਾਈ ਰੱਖਣ ਲਈ ਲਗਾਤਾਰ ਅਪੀਲ ਕਰ ਰਹੇ ਹਨ। ਵਿਸ਼ੇਸ਼ ਕਮਿਸ਼ਨਰ ਐਸ ਐਨ ਸ੍ਰੀਵਾਸਤਵ ਵੀ ਕੱਲ ਲੋਕਾਂ ਨਾਲ ਮਿਲੇ ਸਨ। ਅੱਜ ਐਸ ਐਨ ਸ੍ਰੀਵਾਸਤਵ ਨੂੰ ਦਿੱਲੀ ਦਾ ਅਗਲਾ ਪੁਲਿਸ ਕਮਿਸ਼ਨਰ ਬਣਾਉਣ ਦਾ ਐਲਾਨ ਵੀ ਕੀਤਾ ਗਿਆ ਹੈ। ਉਹ ਸ਼ਨੀਵਾਰ ਨੂੰ ਇਹ ਨਵੀਂ ਜ਼ਿੰਮੇਵਾਰੀ ਸੰਭਾਲਣਗੇ।

ਉੱਤਰ ਪੂਰਬੀ ਦਿੱਲੀ ਜ਼ਿਲ੍ਹੇ ਵਿੱਚ ਹੋਈ ਹਿੰਸਾ ‘ਚ ਸਕੂਲਾਂ ਨੂੰ ਵੀ ਅੱਗ ਲਗਾ ਦਿਤੀ ਗਈ ਸੀ। ਸਕੂਲਾਂ ਵਿੱਚ ਭੰਨਤੋੜ ਕੀਤੀ ਗਈ ਸੀ। 24 ਫਰਵਰੀ ਨੂੰ ਸ਼ਿਵ ਵਿਹਾਰ ਖੇਤਰ ਦੇ ਡੀਆਰਪੀ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਲੁੱਟ-ਖੋਹ ਤੋਂ ਬਾਅਦ ਅੱਗ ਲਾ ਦਿੱਤੀ ਗਈ। ਸਕੂਲ ਦੇ ਮਾਲਕ ਦਾ ਕਹਿਣਾ ਹੈ ਕਿ ਪੁਲਿਸ ਦੋ ਦਿਨਾਂ ਬਾਅਦ ਸਕੂਲ ਪਹੁੰਚੀ ਅਤੇ ਫਾਇਰ ਵਿਭਾਗ ਅੱਗ ਬੁਝਾਉਣ ਲਈ ਵੀ ਨਹੀਂ ਪਹੁੰਚਿਆ। ਬੀਤੀ ਰਾਤ ਤੱਕ ਸਕੂਲ ਵਿੱਚ ਅੱਗ ਲੱਗੀ ਰਹੀ। ਇਸ ਸਕੂਲ ਵਿੱਚ 1000 ਬੱਚੇ ਪੜ੍ਹਦੇ ਹਨ।

Related posts

(ਰੁੱਖ ਦੀ ਚੀਕ)

Pritpal Kaur

ਮਹਾਂਰਾਸ਼ਟਰ ਮਾਮਲਾ: ਸੁਪਰੀਮ ਕੋਰਟ ਕੱਲ੍ਹ ਸਵੇਰੇ 10.30 ਵਜੇ ਸੁਣਾਏਗਾ ਫੈਸਲਾ

On Punjab

ਕੋਰੋਨਾ ਵੈਕਸੀਨ ਬਣਾਉਣ ‘ਚ ਰੂਸ ਨੇ ਮਾਰੀ ਬਾਜੀ! ਕਈ ਮੁਲਕਾਂ ‘ਚ ਹੋ ਰਹੀ ਖੋਜ

On Punjab