ਦਿੱਗਜ ਗੋਲਫਰ ਟਾਈਗਰ ਵੁਡਜ਼ ਨੂੰ ਪਿੱਠ ਦਰਦ ਤੋਂ ਪਿੱਛਾ ਛੁਡਾਉਣ ਲਈ ਪੰਜਵੀਂ ਵਾਰ ਆਪ੍ਰੇਸ਼ਨ ਕਰਵਾਉਣਾ ਪਿਆ ਜਿਸ ਕਾਰਨ ਉਹ ਅਗਲੇ ਦੋ ਟੂਰਨਾਮੈਂਟਾਂ ਵਿਚ ਨਹੀਂ ਖੇਡ ਸਕਣਗੇ। ਟੀਜੀਆਰ ਫਾਊਂਡੇਸ਼ਨ ਨੇ ਕਿਹਾ ਕਿ ਵੁਡਜ਼ ਦਾ ਆਪ੍ਰਰੇਸ਼ਨ ਕਾਮਯਾਬ ਰਿਹਾ ਤੇ ਉਨ੍ਹਾਂ ਦੇ ਜਲਦੀ ਪੂਰੀ ਤਰ੍ਹਾਂ ਫਿੱਟ ਹੋਣ ਦੀ ਸੰਭਾਵਨਾ ਹੈ। ਵੁਡਜ਼ ਇਸ ਕਾਰਨ ਅਗਲੇ ਹਫ਼ਤੇ ਟੋਰੇ ਪਾਈਨਜ਼ ਵਿਚ ਗੋਲਫ ਓਪਨ ਵਿਚ ਹਿੱਸਾ ਨਹੀਂ ਲੈ ਸਕਣਗੇ ਜਿਸ ਵਿਚ ਉਹ ਸੱਤ ਵਾਰ ਦੇ ਚੈਂਪੀਅਨ ਰਹੇ ਹਨ। ਉਨ੍ਹਾਂ ਨੇ ਇੱਥੇ ਆਖ਼ਰੀ ਖ਼ਿਤਾਬ 2013 ਵਿਚ ਜਿੱਤਿਆ ਸੀ। ਉਹ ਰਿਵੇਰਾ ਵਿਚ 18-21 ਫਰਵਰੀ ਵਿਚਾਲੇ ਹੋਣ ਵਾਲੇ ਜੇਨੀਸਿਸ ਓਪਨ ਵਿਚ ਵੀ ਹਿੱਸਾ ਨਹੀਂ ਲੈ ਸਕਣਗੇ।