27.55 F
New York, US
December 27, 2024
PreetNama
ਫਿਲਮ-ਸੰਸਾਰ/Filmy

ਪੀਐਮ ਮੋਦੀ ਦੇ 69ਵੇਂ ਜਨਮਦਿਨ ਦਾ ਜਸ਼ਨ, ਬਾਲੀਵੁਡ ਸਿਤਾਰਿਆਂ ਨੇ ਦਿੱਤੀਆਂ ਵਧਾਈਆਂ

Bollywood celebs PM birthday: ਪੀਐਮ ਮੋਦੀ ਦਾ ਜਨਮਦਨਿ ਸੋਸ਼ਲ ਮੀਡੀਆ ਤੇ ਕਾਫੀ ਟ੍ਰੈਂਡ ਕਰ ਰਿਹਾ ਹੈ ਅਤੇ ਸਿਤਾਰਿਆਂ ਦੇ ਇਲਾਵਾ ਕਈ ਲੋਕਾਂ ਨੇ ਵੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਪੀਐਮ ਮੋਦੀ ਦੀ ਬਾਇਓਪਿਕ ਵਿੱਚ ਲੀਡ ਰੋਲ ਨਿਭਾਉਣ ਵਾਲੇ ਅਦਾਕਾਰ ਵਿਵੇਕ ਓਬਰਾਏ ਨੇ ਇੱਕ ਖਾਸ ਕਵਿਤਾ ਦੇ ਨਾਲ ਹੀ ਪੀਐਮ ਮੋਦੀ ਨੂੰ ਜਨਮਦਿਨ ਦੀ ਸ਼ੁਭਕਾਮਨਾਵਾਂ ਦਿੱਤੀਆਂ।ਉਨ੍ਹਾਂ ਨੇ ਇਹ ਕਵਿਤਾ ਖੁਦ ਲਿਖ ਕੇ ਆਪਣਾ ਵੀਡੀਓ ਟਵਿੱਟਰ ਤੇ ਸ਼ੇਅਰ ਕੀਤਾ।ਉੱਥੇ ਹੀ ਰਣਦੀਪ ਹੁੱਡਾ ਨੇ ਪੀਐਮ ਮੋਦੀ ਦੇ ਲਈ ਮਹਾਭਾਰਤ ਦਾ ਸ਼ਲੋਕ ਸ਼ੇਅਰ ਕੀਤਾ ਅਤੇ ਲਿਖਿਆ ‘ ਦੁਨੀਆ ਦੇ ਸਭ ਤੋਂ ਮਿਹਨਤੀ ਸ਼ਖਸ ਦੇ ਲਈ , ਉਹ ਇਨਸਾਨ ਜੋ ਸਾਡੇ ਵਿੱਚੋਂ ਹੀ ਨਿਕਲਿਆ , ਜਿਨ੍ਹਾਂ ਨੇ ਸਾਡੇ ਵਿਚਾਰਾਂ ਨੂੰ ਦੁਨੀਆ ਦੇ ਸਾਹਮਣੇ ਰੱਖਿਆ ਅਤੇ ਜੋ ਕਰੋੜਾਂ ਲੋਕਾਂ ਦੇ ਪ੍ਰੇਰਨਾ ਬਣੇ, ਹੈਪੀ ਬਰਥਡੇ ਪੀਐਮ ਮੋਦੀ’।ਇਸਦੇ ਇਲਾਵਾ ਡਾਇਰੈਕਟਰ ਮਧੁਰ ਭੰਡਾਰਕਰ ਨੇ ਵੀ ਪੀਐਮ ਮੋਦੀ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਅਤੇ ਉਨ੍ਹਾਂ ਨੇ ਪੀਐਮ ਮੋਦੀ ਨੂੰ ਵਧਾਈ ਦਿੰਦੇ ਹੋਏ ਲਿਖਿਆ ਕਿ ਭਗਵਾਨ ਗਣੇਸ਼ ਤੁਹਾਨੂੰ ਇੱਕ ਲੰਬੀ ਅਤੇ ਸਿਹਤਮੰਦ ਜਿੰਦਗੀ ਪ੍ਰਦਾਨ ਕਰਨ’।ਡਾਇਰੈਕਟਰ ਅਤੇ ਪ੍ਰਡਿਊਸਰ ਕਰਨ ਜੌਹਰ ਨੇ ਪੀਐਮ ਮੋਦੀ ਨੂੰ ਬਰਥਡੇ ਡੇਅ ਵਿਸ਼ ਕਰਦੇ ਹੋਏ ਲਿਖਿਆ ‘ ਤੁਹਾਡੀ ਗਾਈਡੈਂਸ ਅਤੇ ਪਿਆਰ ਦੇ ਨਾਲ ਹੀ ਸਾਡਾ ਦੇਸ਼ ਮਿਹਨਤੀ ਦੇ ਰਸਤੇ ਤੇ ਅੱਗੇ ਵੱਧਦਾ ਰਹੇ’ ਉਮੀਦ ਹੈ ਕਿ ਇਹ ਤੁਹਾਡੇ ਲਈ ਪ੍ਰੋਡਕਟਿਵ ਅਤੇ ਸ਼ਾਂਤੀਪੂਰਨ ਸਾਲ ਸਾਬਿਤ ਹੋਵੇ’।ਇਸਦੇ ਇਲਾਵਾ ਕਪਿਲ ਸ਼ਰਮਾ ਨੇ ਵੀ ਪੀਐਮ ਮੋਦੀ ਦੇ ਸਿਹਤਮੰਦ ਜੀਵਣ ਅਤੇ ਖੁਸ਼ਹਾਲ ਜਿੰਦਗੀ ਦੀ ਕਾਮਨਾ ਕੀਤੀ।

Related posts

ਮਾਹੀ ਘਰ ਜਲਦ ਗੂੰਜਣਗੀਆਂ ਕਿਲਕਾਰੀਆਂ, ਰਵਾਇਤੀ ਅੰਦਾਜ਼ ‘ਚ ਬੇਬੀ ਬੰਪ ਫਲਾਂਟ

On Punjab

ਐਮੀ ਵਿਰਕ ਬਣੇਗਾ ‘ਸ਼ੇਰ ਬਗਾ’

On Punjab

ਸਪਨਾ ਚੌਧਰੀ ਖਿਲਾਫ਼ ਅਸ਼ਲੀਲਤਾ ਫੈਲਾਉਣ ਦੇ ਦੋਸ਼ ’ਚ ਸੁਣਵਾਈ ਸ਼ੁਰੂ

On Punjab