ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 16ਵੇਂ G-20 ਸਿਖਰ ਸੰਮੇਲਨ ਤੇ COP-26 ‘ਚ ਹਿੱਸਾ ਲੈਣ ਲਈ 29 ਅਕਤੂਬਰ ਤੋਂ ਦੋ ਨਵੰਬਰ ਤਕ ਰੋਮ, ਇਟਲੀ, ਗਲਾਸਗੋ ਤੇ ਬਰਤਾਨੀਆ ਦੀ ਯਾਤਰਾ ਕਰਨਗੇ। ਇਸ ਦੌਰਾਨ ਪੀਐਮ ਮੋਦੀ ਕਈ ਬੈਠਕਾਂ ਵੀ ਕਰਨਗੇ। ਉਹ ਇਟਲੀ ਦੇ ਪ੍ਰਧਾਨ ਮੰਤਰੀ ਮਾਰਿਓ ਡ੍ਰੈਗੀ ਨਾਲ ਵੀ ਗੱਲਬਾਤ ਕਰਨਗੇ। ਉਹ COP-26 ਤੋਂ ਇਲਾਵਾ ਹੋਰ ਕਈ ਬੈਠਕਾਂ ਕਰਨਗੇ। ਜਿਸ ‘ਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨਾਲ ਗੱਲਬਾਤ ਵੀ ਸ਼ਾਮਲ ਹੈ।