47.37 F
New York, US
November 21, 2024
PreetNama
ਖਬਰਾਂ/News

ਪੀਐਸਯੂ ਵੱਲੋਂ ਦਿੱਲੀ ਵਿੱਚ ਮੁਸਲਿਮ ਬਸਤੀਆਂ ਸਾੜਨ ਖਿਲਾਫ਼ ਬੀਜੇਪੀ ਆਗੂ ਕਪਿਲ ਮਿਸ਼ਰਾ ਦੀ ਗ੍ਰਿਫਤਾਰੀ ਦੀ ਮੰਗ ਲਈ ਪ੍ਰਦਰਸ਼ਨ

ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਕੱਲ੍ਹ ਦਿੱਲੀ ਵਿਖੇ ਬੀਜੇਪੀ ਦੇ ਆਗੂ ਕਪਿਲ ਮਿਸ਼ਰਾ ਦੀ ਅਗਵਾਈ ਵਿੱਚ ਮੁਸਲਿਮ ਬਸਤੀਆਂ ਨੂੰ ਸਾੜਨ ਖ਼ਿਲਾਫ਼ ਗੁਰੂ ਨਾਨਕ ਸਰਕਾਰੀ ਕਾਲਜ ਰੋਡੇ, ਸਰਕਾਰੀ ਆਈ ਟੀ ਆਈ ਮੋਗਾ(ਲੜਕੇ) ਅਤੇ ਲੜਕੀਆਂ ਵਿਖੇ ਪ੍ਰਦਰਸ਼ਨ ਕੀਤੇ ਗਏ। ਉਨ੍ਹਾਂ ਮੰਗ ਕੀਤੀ ਕਿ ਬੀਜੇਪੀ ਆਗੂ ਕਪਿਲ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ ਜਾਵੇ ਮੁਸਲਮ ਭਾਈਚਾਰੇ ਦਾ ਕਤਲੇਆਮ ਬੰਦ ਕੀਤਾ ਜਾਵੇ ਅਤੇ ਜ਼ਿੰਮੇਵਾਰ ਪੁਲਸ ਅਧਿਕਾਰੀਆਂ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਅਤੇ ਜਿਲ੍ਹਾ ਖਜ਼ਾਨਚੀ ਜਗਵੀਰ ਕੌਰ ਮੋਗਾ ਨੇ ਕਿਹਾ ਕਿ ਬੀਜੇਪੀ ਸਰਕਾਰ ਫਾਸੀ ਤਰੀਕੇ ਨਾਲ ਲੋਕਾਂ ਉੱਤੇ ਤਾਨਾਸ਼ਾਹੀ ਰਾਜ ਲਾਗੂ ਕਰ ਰਹੀ ਹੈ । ਮੁਲਕ ਨੂੰ ਫਿਰਕੂ ਲੀਹਾਂ ਤੇ ਵੰਡਣ ਦੀਆਂ ਸਾਜਿਸ਼ਾਂ ਨੂੰ ਬੂਰ ਪਾਉਣ ਲਈ ਉਨ੍ਹਾਂ ਨੇ ਆਪਣੇ ਆਗੂਆਂ ਨੂੰ ਸ਼ਰੇਆਮ ਫਿਰਕਾਪ੍ਰਸਤੀ ਲਈ ਹਵਾ ਦਿੱਤੀ ਹੋਈ ਹੈ। ਉਹ ਇੱਕ ਖ਼ਾਸ ਫ਼ਿਰਕੇ ਦੇ ਲੋਕਾਂ ਨੂੰ ਟਾਰਗੇਟ ਬਣਾ ਕੇ ਉਨ੍ਹਾਂ ਦੇ ਘਰ ਤੱਕ ਸਾੜ ਰਹੇ ਹਨ। ਬੀਜੇਪੀ ਦੇ ਆਗੂ ਕਪਿਲ ਮਿਸ਼ਰਾ ਮੁਸਲਿਮ ਬਸਤੀਆਂ ਨੂੰ ਗੁੰਡਿਆਂ ਦੀ ਅਗਵਾਈ ਵਿੱਚ ਅੱਗਾਂ ਲਗਾਉਂਦਾ ਹੈ ਅਤੇ ਪੁਲਿਸ ਮੂਕ ਦਰਸ਼ਕ ਬਣ ਕੇ ਖੜ੍ਹੀ ਦੇਖਦੀ ਰਹਿੰਦੀ ਹੈ। ਆਰ ਐਸ ਐਸ ਦੇ ਵਰਕਰ ਫ਼ੌਜੀ ਵਰਦੀ ਵਿੱਚ ਲੋਕਾਂ ਦੇ ਘਰਾਂ ਨੂੰ ਅੱਗਾਂ ਲਗਾਉਂਦੇ ਦੇਖੇ ਗਏ ਹਨ, ਜਿਸ ਤੇ ਫੌਜ ਮੁਖੀ ਦਾ ਟਵੀਟ ਵੀ ਆਇਆ ਹੈ ਕਿ ਉਨ੍ਹਾਂ ਨੇ ਫੌਜ ਭੇਜੀ ਹੀ ਨਹੀਂ । ਅਸਲ ਵਿੱਚ ਮੋਦੀ ਸਰਕਾਰ ਦੇਸ਼ ਨੂੰ ਫਾਸ਼ੀਵਾਦ ਵੱਲ ਧੱਕ ਰਹੀ ਹੈ। ਦੇਸ਼ ਵਿੱਚ ਦਹਿਸ਼ਤਗਰਦੀ ਦਾ ਗੁੰਡਾ ਰਾਜ ਥਾਂ ਥਾਂ ਤੇ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੂੰ ਨੱਥ ਪਾਉਣ ਦੇ ਲਈ ਵੱਡੇ ਪੱਧਰ ਤੇ ਜਥੇਬੰਦ ਹੋਣ ਦੀ ਲੋੜ ਹੈ। ਅਸਲ ਵਿੱਚ ਮੋਦੀ ਸਰਕਾਰ ਹਿਟਲਰ ਅਤੇ ਮੁਸੋਲਿਨੀ ਨੂੰ ਆਪਣਾ ਆਦਰਸ਼ ਮੰਨਦੀ ਹੈ ਜਿਸ ਕਰਕੇ ਉਨ੍ਹਾਂ ਵੱਲੋਂ ਦੇਸ਼ ਨੂੰ ਫਾਸੀਵਾਦ ਵੱਲ ਧੱਕਿਆ ਜਾ ਰਿਹਾ ਹੈ ਪਰ ਇਨ੍ਹਾਂ ਨੂੰ ਮੂੰਹ ਦੀ ਖਾਣੀ ਪਵੇਗੀ ।ਜਿਸ ਦਾ ਬਹੁਤ ਸਾਰੇ ਥਾਵਾਂ ਤੇ ਉਨਾਂ ਨੂੰ ਜਵਾਬ ਮਿਲਣਾ ਸ਼ੁਰੂ ਹੋ ਗਿਆ ਹੈ ਜਿਸ ਖਿਲਾਫ਼ ਐਨਆਰਸੀ, ਸੀ ਸੀ ਏ ਅਤੇ ਅੈਨ ਪੀ ਆਰ ਦੇ ਖ਼ਿਲਾਫ਼ ਲੋਕ ਪੱਕੇ ਧਰਨਿਆਂ ਤੇ ਬੈਠ ਚੁੱਕੇ ਹਨ । ਸਰਕਾਰ ਬੁਖਲਾਹਟ ਵਿੱਚ ਸਾਰਾ ਕੁਝ ਕਰਵਾ ਰਹੀ ਹੈ , ਪਰ ਸਰਕਾਰ ਨੂੰ ਪਿੱਛੇ ਹਟਣਾ ਪਵੇਗਾ । ਇਸ ਮੌਕੇ ਹਰਦੇਵ ਸਿੰਘ , ਅਮਨਦੀਪ ਸਿੰਘ , ਮਨਪ੍ਰੀਤ ਸਿੰਘ , ਬੇਅੰਤ ਕੌਰ , ਪਾਰਵਤੀ , ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Related posts

LAC ‘ਤੇ ਦੋ ਥਾਵਾਂ ਤੋਂ ਪਿੱਛੇ ਹਟੀ ਭਾਰਤ-ਚੀਨ ਦੀ ਫੌਜ, ਪੜ੍ਹੋ ਪੈਟਰੋਲਿੰਗ ‘ਤੇ ਕਦੋਂ ਨਿਕਲਣਗੇ ਜਵਾਨ ਬੀਤੀ 21 ਅਕਤਬੂਰ ਨੂੰ ਹੋਏ ਸਮਝੌਤੇ ਤੋਂ ਬਾਅਦ ਬ੍ਰਿਕਸ ਸਿਖਰ ਸੰਮੇਲਨ ’ਚ ਚੀਨੀ ਰਾਸ਼ਟਰਪਤੀ ਸ਼ੀ ਜ਼ਿੰਨਪਿੰਗ ਨਾਲ ਮੁਲਾਕਾਤ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਭਾਰਤ ਤੇ ਚੀਨ ਦੇ ਸਬੰਧਾਂ ਦੀ ਅਹਿਮੀੱਤ ਸਿਰਫ਼ ਸਾਡੇ ਲੋਕਾਂ ਲਈ ਹੀ ਨਹੀਂ, ਦੁਨੀਆ ਦੀ ਸ਼ਾਂਤੀ ਤੇ ਸਥਿਰਤਾ ਲਈ ਵੀ ਅਹਿਮ ਹਨ।

On Punjab

ਰਿਆਤ ਬਾਹਰਾ ਯੂਨੀਵਰਸਿਟੀ ਦੇ ਵਿਦਿਆਰਥੀ ਨੌਕਰੀ ਲਈ ਚੁਣੇ

Pritpal Kaur

ਜ਼ਿਲ੍ਹੇ ਅੰਦਰ ਵੋਕੇਸ਼ਨਲ ਟਰੇਡਾਂ ਨਾਲ ਸਬੰਧਿਤ ਆਨ ਦਾ ਜਾਬ ਟ੍ਰੇਨਿੰਗ ਸ਼ੁਰੂ

Pritpal Kaur