PreetNama
ਰਾਜਨੀਤੀ/Politics

ਪੀਐੱਮ ਦੇ ਅਮਰੀਕਾ ਰਵਾਨਾ ਹੁੰਦੇ ਹੀ ਰਾਹੁਲ ਗਾਂਧੀ ਨੇ ਵਿੰਨ੍ਹਿਆ ਨਿਸ਼ਾਨਾ, ‘ਮੋਦੀ ਸਰਕਾਰ ਸਿਰਫ਼ ਮਿੱਤਰਾਂ ਦੇ ਨਾਲ’

ਕਾਂਗਰਸ (Congress) ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi ) ਨੇ ਫਿਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ ਹੈ ਤੇ ਕਿਹਾ ਹੈ ਕਿ ਮੋਦੀ ਸਰਕਾਰ ਸਿਰਫ਼ ਮਿੱਤਰਾਂ ਦੇ ਨਾਲ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਰ ਉਹ ਖ਼ੁਦ ਦੇ ਦੇਸ਼ ਨਾਲ ਨਹੀਂ ਹੈ ਤੇ ਹਮੇਸ਼ਾ ਰਹਿਣਗੇ। ਰਾਹੁਲ ਦਾ ਇਹ ਟਵੀਟ ਉਦੋਂ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਨੂੰ ਸੰਬੋਧਿਤ ਕਰਨ ਨਿਊਯਾਰਕ ਰਵਾਨਾ ਹੋਏ ਹਨ।

ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ, ‘ਮੋਦੀ ਸਰਕਾਰ ਸਿਰਫ਼ ਮਿੱਤਰਾਂ ਦੇ ਨਾਲ ਹੈ…ਪਰ ਦੇਸ਼ ਅਧਿਕਾਰ ਤੇ ਆਤਮ-ਸਨਮਾਨ ਲਈ ਸੱਤਿਆਗ੍ਰਹਿ ਕਰ ਰਹੇ ਕਿਸਾਨ-ਮਜ਼ਦੂਰ-ਵਿਦਿਆਰਥੀਆਂ ਨਾਲ ਹੈ… ਤੇ ਮੈਂ ਹਮੇਸ਼ਾ ਦੇਸ਼ ਦੇ ਨਾਲ ਹਾਂ ਤੇ ਰਹਾਂਗਾ…ਦੱਸਣਯੋਗ ਹੈ ਕਿ ਰਾਹੁਲ ਗਾਂਧੀ ਪਹਿਲਾਂ ਵੀ ਪ੍ਰਧਾਨ ਮੰਤਰੀ ’ਤੇ ਮਿੱਤਰਾਂ ਦੇ ਲਈ ਕੰਮ ਕਰਨ ਦਾ ਦੋਸ਼ੀ ਲੱਗਾ ਚੁੱਕੇ ਹਨ। ਉਨ੍ਹਾਂ ਨੇ ਕਿਸਾਨਾਂ ਦੇ ਅੰਦੋਲਨ ’ਤੇ ਵੀ ਦੋਸ਼ ਲਗਾਇਆ ਸੀ ਕਿ ਪੀਐੱਮ ਆਪਣੇ ਵਪਾਰੀ ਮਿੱਤਰਾਂ ਲਈ ਕਿਸਾਨਾਂ ਨੂੰ ਬਲੀ ਦਾ ਬੱਕਰਾ ਬਣਾਉਣਾ ਚਾਹੁੰਦੇ ਹਨ। ਰਾਫੇਲ ਲੜਾਕੂ ਜਹਾਜ਼ਾਂ ਦੀ ਡੀਲ ’ਚ ਵੀ ਰਾਹੁਲ ਨੇ ਪੀਐੱਮ ’ਤੇ ਵਪਾਰੀ ਮਿੱਤਰਾਂ ਨੂੰ ਫ਼ਾਇਦਾ ਪਹੁੰਚਾਉਣ ਦਾ ਦੋਸ਼ ਲਗਾਇਆ ਸੀ।

Related posts

ਸ਼੍ਰੋਅਦ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਸੁਖਬੀਰ ਬਾਦਲ ਦੇ ਅਸਤੀਫ਼ੇ ਦੀਆਂ ਸਿਰਫ਼ ਅਫਵਾਹਾਂ-ਭੂੰਦੜ

On Punjab

ਆਸਟਰੇਲੀਆ ਖ਼ਿਲਾਫ਼ ਆਖ਼ਰੀ ਟੈਸਟ ’ਚੋਂ ਰੋਹਿਤ ਨੂੰ ਕੀਤਾ ਜਾ ਸਕਦੈ ਬਾਹਰ

On Punjab

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਹਿਮ ਫੈਸਲੇ, ਸੰਗਤਾਂ ਨੂੰ ਢੱਡਰੀਆਂ ਵਾਲੇ ਦੇ ਸਮਾਗਮ ਨਾ ਕਰਵਾਉਣ ਦਾ ਹੁਕਮ

On Punjab