39.99 F
New York, US
February 5, 2025
PreetNama
ਰਾਜਨੀਤੀ/Politics

ਪੀਐੱਮ ਮੋਦੀ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ – ਜਦੋਂ ਤੁਹਾਡਾ ਜ਼ਿਲ੍ਹਾ ਕੋਰੋਨਾ ਨੂੰ ਹਰਾਏਗਾ, ਉਦੋਂ ਦੇਸ਼ ਕੋਰੋਨਾ ਤੋਂ ਜਿੱਤ ਜਾਵੇਗਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਕੋਰੋਨਾ ਇਨਫੈਕਸ਼ਨ ਦੇ ਸਭ ਤੋਂ ਵੱਧ ਮਾਮਲਿਆਂ ਵਾਲੇ ਸੂੁਬਿਆਂ ਤੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਬੈਠਕ ਕਰ ਰਹੇ ਹਨ। ਇਹ ਬੈਠਕ ਵਰਚੂਅਲ ਤੌਰ ’ਤੇ ਕਰਵਾਈ ਗਈ ਹੈ। ਪੀਐੱਮ ਮੋਦੀ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਬੈਠਕ ’ਚ ਕਿਹਾ ਕਿ ਸਾਡੇ ਦੇਸ਼ ’ਚ ਜਿੰਨੇ ਜ਼ਿਲ੍ਹੇ ਹਨ, ਉਨੀਂਆਂ ਹੀ ਵੱਖ-ਵੱਖ ਚੁਣੌਤੀਆਂ ਹਨ। ਇਕ ਪਾਸੇ ਹਰ ਜ਼ਿਲ੍ਹੇ ਦੀ ਆਪਣੀ ਵੱਖ ਚੁਣੌਤੀ ਹੈ। ਤੁਸੀਂ ਆਪਣੇ ਜ਼ਿਲ੍ਹੇ ਦੀਆਂ ਚੁਣੌਤੀਆਂ ਨੂੰ ਕਾਫੀ ਚੰਗੇ ਤਰੀਕੇ ਨਾਲ ਸਮਝਦੇ ਹੋ। ਇਸ ਲਈ ਜਦੋਂ ਤੁਹਾਡਾ ਜ਼ਿਲ੍ਹਾ ਕੋਰੋਨਾ ਮਹਾਮਾਰੀ ਨੂੰ ਹਰਾ ਕੇ ਜਿੱਤੇ ਪ੍ਰਾਪਤ ਕਰੇਗਾ ਤਾਂ ਦੇਸ਼ ਜਿੱਤੇਗਾ। ਕੋਰੋਨਾ ਖ਼ਿਲਾਫ਼ ਇਸ ਯੁੱਧ ’ਚ ਤੁਸੀਂ ਸਾਰੇ ਲੋਕ ਇਕ ਬਹੁਤ ਮਹੱਤਵਪੂਰਨ ਭੂਮਿਕਾ ’ਚ ਹੋ। ਤੁਸੀਂ ਇਸ ਯੁੱਧ ਦੇ ਮੈਦਾਨ ’ਚ ਕਮਾਂਡਰ ਹੋ।

ਪੀਐੱਮ ਮੋਦੀ ਨੇ ਦੱਸਿਆ ਕਿ ਇਸ ਵਾਇਰਸ ਖ਼ਿਲਾਫ਼ ਸਾਡੇ ਹਥਿਆਰ ਕੀ ਹਨ? ਉਨ੍ਹਾਂ ਨੇ ਕਿਹਾ ‘ਸਾਡੇ ਹਥਿਆਰ ਹਨ – ਸਥਾਨਕ ਕੰਟੇਨਮੈਂਟ ਜ਼ੋਨ (Containment Zone), ਤੇਜ਼ੀ ਨਾਲ ਜਾਂਚ ਤੇ ਲੋਕਾਂ ਤਕ ਸਹੀ ਤੇ ਪੂਰੀ ਜਾਣਕਾਰੀ।’ ਨਾਲ ਹੀ ਪੀਐੱਮ ਨੇ ਕਿਹਾ ਕਿ ਇਸ ਸਮੇਂ, ਕਈ ਸੂਬਿਆਂ ’ਚ ਕੋਰੋਨਾ ਇਨਫੈਕਸ਼ਨ ਦੇ ਅੰਕੜੇ ਘੱਟ ਹੋ ਰਹੇ ਹਨ, ਕਈ ਸੂਬਿਆਂ ’ਚ ਵਧ ਰਹੇ ਹਨ ਪਰ ਘੱਟ ਹੁੰਦੇ ਅੰਕੜਿਆਂ ’ਚ ਸਾਨੂੰ ਜ਼ਿਆਦਾ ਸਤਰਕ ਰਹਿਣ ਦੀ ਜ਼ਰੂਰਤ ਹੈ।

ਪੇਂਡੂ ਖੇਤਰਾਂ ’ਤੇ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ

ਉਨ੍ਹਾਂ ਨੇ ਕਿਹਾ ਕਿ ਬੀਤੇ ਇਕ ਸਾਲ ’ਚ ਕਰੀਬ-ਕਰੀਬ ਹਰ ਮੀਟਿੰਗ ’ਚ ਮੇਰੀ ਇਹੀ ਅਪੀਲ ਹੈ ਕਿ ਸਾਡੀ ਲੜਾਈ ਇਕ-ਇਕ ਜ਼ਿੰਦਗੀ ਬਚਾਉਣ ਦੀ ਹੈ। ਕੋਰੋਨਾ ਦੀ ਇਸ ਦੂਜੀ ਲਹਿਰ ’ਚ, ਹੁਣ ਘਰੇਲੂ ਖੇਤਰਾਂ ’ਤੇ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਕੋਵਿਡ ਤੋਂ ਇਲਾਵਾ ਤੁਸੀਂ ਆਪਣੇ ਜ਼ਿਲ੍ਹੇ ਦੇ ਹਰ ਇਕ ਨਾਗਰਿਕ ਦੀ ‘Ease of Living’ ਦਾ ਵੀ ਧਿਆਨ ਰੱਖਣਾ ਹੈ। ਅਸੀਂ ਇਨਫੈਕਸ਼ਨ ਨੂੰ ਵੀ ਰੋਕਣਾ ਹੈ ਤੇ ਜ਼ਿੰਦਗੀ ਨਾਲ ਜੁੜੀ ਜ਼ਰੂਰੀ ਸਪਲਾਈ ਨੂੰ ਵੀ ਬਿਨਾਂ ਰੋਕ-ਟੋਕ ਦੇ ਚਲਾਉਣਾ ਹੈ।

ਕੋਰੋਨਾ ਵੈਕਸੀਨ ਦੀ ਸਪਲਾਈ ਵੱਡੇ ਪੱਧਰ ’ਤੇ ਵਧਾਉਣ ਦੀ ਕੋਸ਼ਿਸ਼

ਪੀਐੱਮ ਮੋਦੀ ਨੇ ਕਿਹਾ ਕਿ ਟੀਕਾਕਰਨ ਕੋਵਿਡ ਨਾਲ ਲੜਾਈ ਦਾ ਇਕ ਸ਼ਕਤੀਸ਼ਾਲੀ ਮਾਧਿਅਮ ਹੈ, ਇਸ ਲਈ ਇਸ ਨਾਲ ਜੁੜੇ ਹਰ ਵਹਿਮ ਨੂੰ ਮਿਲ ਕੇ ਦੂਰ ਕਰਨਾ ਹੈ। ਕੋਰੋਨਾ ਦੇ ਟੀਕੇ ਦੀ ਸਪਲਾਈ ਨੂੰ ਬਹੁਤ ਵੱਡੇ ਪੱਧਰ ’ਤੇ ਵਧਾਉਣ ਦੀ ਲਗਾਤਾਰ ਕੋਸ਼ਿਸ਼ ਕੀਤਾ ਜਾ ਰਹੀ ਹੈ।

ਇਨ੍ਹਾਂ ਜ਼ਿਲ੍ਹਿਆਂ ਤੇ ਸੂਬਿਆ ਨਾਲ ਕਰ ਰਹੇ ਹਨ ਬੈਠਕ

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਦਫਤਰ ਨੇ ਕਿਹਾ ਕਿ ਇਸ ਬੈਠਕ ’ਚ ਕਰਨਾਟਕ, ਬਿਹਾਰ, ਅਸਾਮ, ਚੰਡੀਗਡ਼੍ਹ (Chandigarh) , ਤਾਮਿਲਨਾਡੂ (Tamil Nadu), ਉੱਤਰਾਖੰਡ (Uttarakhand), ਮੱਧ ਪ੍ਰਦੇਸ਼ (Madhya Pradesh), ਗੋਆ (Goa), ਹਿਮਾਚਲ ਪ੍ਰਦੇਸ਼ ਤੇ ਦਿੱਲੀ ਦੇ ਅਧਿਕਾਰੀ ਲੈ ਰਹੇ ਹਨ। ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਬੈਠਕ ’ਚ ਨੌ ਸੂਬਿਆਂ ਦੇ 46 ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀ ਹਿੱਸਾ ਲੈਣਗੇ। ਉਨ੍ਹਾਂ ਦਾ ਕਹਿਣਾ ਸੀ ਕਿ 20 ਮਈ ਨੂੰ ਵੀ ਪ੍ਰਧਾਨ ਮੰਤਰੀ 10 ਸੂਬਿਆਂ ਦੇ 54 ਜ਼ਿਲ੍ਹਿਆਂ ਦੇ ਪ੍ਰਮੁੱਖ ਅਧਿਕਾਰੀਆਂ ਨਾਲ ਬੈਠਕ ਕਰਨਗੇ।

 

ਡਾਕਟਰਾਂ ਤੋਂ ਮੰਗੇ ਸੁਝਾਅ

ਦੱਸਣਯੋਗ ਹੈ ਕਿ ਕੋਰੋਨਾ ਇਨਫੈਕਸ਼ਨ ਦੇ ਕਾਰਨ ਦੇਸ਼ ਭਰ ’ਚ ਦੂਜੀ ਲਹਿਰ ਦਾ ਪ੍ਰਕੋਪ ਜਾਰੀ ਹੈ। ਇਸ ਦੌਰਾਨ ਪੀਐੱਮ ਮੋਦੀ ਲਗਾਤਾਰ ਬੈਠਕਾਂ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਸੋਮਵਾਰ ਨੂੰ ਡਾਕਟਰਾਂ ਦੇ ਇਕ ਸਮੂਹ ਨਾਲ ਗੱਲਬਾਤ ਕੀਤੀ। ਇਹ ਚਰਚਾ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ। ਇਸ ’ਚ ਪ੍ਰਧਾਨ ਮੰਤਰੀ ਨੇ ਡਾਕਟਰਾਂ ਤੋਂ ਸੁਝਾਅ ਮੰਗੇ ਹਨ।

ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਬੀਤੇ 24 ਘੰਟਿਆਂ ’ਚ ਕੋਰੋਨਾ ਇਨਫੈਕਸ਼ਨ ਦੇ 263,533 ਨਵੇਂ ਮਾਮਲੇ ਸਾਹਮਣੇ ਆਏ ਤੇ 4,329 ਲੋਕਾਂ ਦੀ ਮੌਤ ਹੋਈ। ਇਨਫੈਕਸ਼ਨ ਦੇ ਵਧਦੇ ਪ੍ਰਕੋਪ ਕਾਰਨ ਦੁਨੀਆ ਭਰ ਦੇ ਇਨਫੈਕਸ਼ਟਿਡ ਦੇਸ਼ਾਂ ’ਚ ਅਮਰੀਕਾ ਤੋਂ ਬਾਅਦ ਦੂਜੇ ਨੰਬਰ ’ਤੇ ਭਾਰਤ ਹੈ। ਦੇਸ਼ ’ਚ ਇਨਫੈਕਟਿਡਾਂ ਦਾ ਕੁੱਲ ਅੰਕੜਾ 2.5 ਕਰੋੜ ਤੋਂ ਵਧ ਹੋ ਗਿਆ ਹੈ ਤੇ ਕੁੱਲ ਮੌਤਾਂ ਦਾ ਅੰਕੜਾ 278,719 ਹੈ।

Related posts

ਕੇਜਰੀਵਾਲ ਦੀ ਜ਼ਮਾਨਤ ਵਿਰੁੱਧ ਈਡੀ ਦੀ ਪਟੀਸ਼ਨ ’ਤੇ ਸੁਣਵਾਈ 21 ਮਾਰਚ ਨੂੰ

On Punjab

ਕੈਬਨਿਟ ਰੈਂਕ ਪਾਉਣ ਵਾਲੇ ਵੇਰਕਾ ਦਾ ਸਿੱਧੂ ਬਾਰੇ ਵੱਡਾ ਬਿਆਨ

On Punjab

ਵਿਧਾਨ ਸਭਾ ਚੋਣਾਂ ‘ਚ ਮਿਲੀ ਹਾਰ ਤੋਂ ਬਾਅਦ ਪਹਿਲੀ ਵਾਰ ਆਇਆ ਸਿੱਧੂ ਮੂਸੇਵਾਲਾ ਦਾ ਬਿਆਨ, ਭਗਵੰਤ ਮਾਨ ਬਾਰੇ ਕਹੀ ਇਹ ਗੱਲ

On Punjab