ਹਰ ਮਹੀਨੇ ਔਰਤਾਂ ਨੂੰ ਮਾਹਵਾਰੀ ਆਉਂਦੀ ਹੈ। ਇਹ ਇਕ ਕੁਦਰਤੀ ਪ੍ਰਕਿਰਿਆ ਹੈ। ਇਸ ‘ਚ ਔਰਤਾਂ ਦੇ ਸਰੀਰ ‘ਚੋਂ ਅਸ਼ੁੱਧ ਖੂਨ ਨਿਕਲਦਾ ਹੈ। ਪਹਿਲੇ ਸਮਿਆਂ ‘ਚ ਪੀਰੀਅਡਸ ਦੌਰਾਨ ਔਰਤਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਨਿਯਮ ਬਣਾਏ ਗਏ ਸਨ। ਇਨ੍ਹਾਂ ਨਿਯਮਾਂ ‘ਚ ਇਕ ਨਿਯਮ ਇਹ ਵੀ ਸੀ ਕਿ ਔਰਤਾਂ ਨੂੰ ਪੀਰੀਅਡਜ਼ ਦੌਰਾਨ ਤਿੰਨ ਦਿਨਾਂ ਤਕ ਆਪਣੇ ਵਾਲ ਨਹੀਂ ਧੋਣੇ ਚਾਹੀਦੇ।
ਹਾਲਾਂਕਿ, ਅੱਜ ਦੇ ਆਧੁਨਿਕ ਸਮੇਂ ‘ਚ ਲੋਕਾਂ ਨੂੰ ਇਹ ਨਿਯਮ ਰੁਟੀਨ ਲੱਗਦੇ ਹਨ, ਇਸ ਲਈ ਬਹੁਤ ਸਾਰੀਆਂ ਔਰਤਾਂ ਇਨ੍ਹਾਂ ਨਿਯਮਾਂ ਦਾ ਪਾਲਣ ਨਹੀਂ ਕਰਦੀਆਂ ਅਤੇ ਕਦੇ ਵੀ ਆਪਣੇ ਵਾਲ ਧੋਅ ਲੈਂਦੀਆਂ ਹਨ। ਪਰ ਅਸਲ ਵਿੱਚ ਇਸਦੇ ਪਿੱਛੇ ਦਾ ਕਾਰਨ ਔਰਤਾਂ ਦੀ ਸਿਹਤ ਨਾਲ ਜੁੜਿਆ ਹੋਇਆ ਹੈ। ਜਾਣੋ ਇਸ ਦਾ ਕਾਰਨ ਅਤੇ ਇਸ ਤੋਂ ਹੋਣ ਵਾਲੇ ਨੁਕਸਾਨ ਦਾ ਖ਼ਤਰਾ ਵਧਦਾ ਹੈ।
ਇਸ ਲਈ ਵਾਲਾਂ ਨੂੰ ਨਹੀਂ ਧੋਣਾ ਚਾਹੀਦਾ
ਪੀਰੀਅਡਜ਼ ਦੌਰਾਨ ਔਰਤਾਂ ਲਈ ਓਪਨ ਬਲੀਡਿੰਗ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ, ਜਿਸ ਨਾਲ ਸਰੀਰ ਦੀਆਂ ਅਸ਼ੁੱਧੀਆਂ ਚੰਗੀ ਤਰ੍ਹਾਂ ਬਾਹਰ ਆ ਜਾਂਦੀਆਂ ਹਨ। ਖੂਨ ਵਹਿਣ ਨੂੰ ਆਜ਼ਾਦ ਤੌਰ ‘ਤੇ ਲਿਆਉਣ ਲਈ ਸਰੀਰ ਦਾ ਗਰਮ ਹੋਣਾ ਜ਼ਰੂਰੀ ਹੈ। ਹਰ ਔਰਤ ਲਈ ਮਾਹਵਾਰੀ ਦਾ ਚੱਕਰ ਵੱਖਰਾ ਹੁੰਦਾ ਹੈ। ਕੁਝ ਲੋਕਾਂ ਨੂੰ ਤਿੰਨ ਦਿਨ, ਕਿਸੇ ਨੂੰ ਪੰਜ ਦਿਨ ਅਤੇ ਕਿਸੇ ਨੂੰ ਸੱਤ ਦਿਨ ਖੂਨ ਵਗਦਾ ਹੈ। ਇਸ ਸਭ ਵਿਚ ਪਹਿਲੇ ਤਿੰਨ ਦਿਨ ਬਹੁਤ ਖਾਸ ਹਨ। ਜੇਕਰ ਇਸ ਦੌਰਾਨ ਸਿਰ ਨੂੰ ਧੋਅ ਦਿੱਤਾ ਜਾਵੇ ਤਾਂ ਸਰੀਰ ਦਾ ਤਾਪਮਾਨ ਘੱਟ ਜਾਂਦਾ ਹੈ ਅਤੇ ਅਜਿਹੀ ਸਥਿਤੀ ‘ਚ ਖੁੱਲ੍ਹੇਆਮ ਖੂਨ ਨਹੀਂ ਨਿਕਲਦਾ ਅਤੇ ਔਰਤ ਲਈ ਕਈ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ।
ਇਨ੍ਹਾਂ ਸਮੱਸਿਆਵਾਂ ਦਾ ਖਤਰਾ
ਜੇਕਰ ਮਾਹਵਾਰੀ ਖੁੱਲ੍ਹ ਕੇ ਨਹੀਂ ਆਉਂਦੀ ਤਾਂ ਬਾਕੀ ਬਚਿਆ ਖ਼ੂਨ ਥੱਕੇ ਅਤੇ ਗੰਢਾਂ ਦਾ ਰੂਪ ਲੈ ਲੈਂਦਾ ਹੈ। ਅਜਿਹੇ ‘ਚ ਇਨਫੈਕਸ਼ਨ, ਪੇਟ ਦਰਦ ਦੀ ਸਮੱਸਿਆ ਹੋ ਸਕਦੀ ਹੈ। ਕਈ ਵਾਰ ਦਵਾਈ ਜ਼ਰੀਏ ਗੰਢਾਂ ਨਹੀਂ ਨਿਕਲਦੀਆਂ। ਅਜਿਹੀ ਸਥਿਤੀ ‘ਚ ਡੀਐਨਸੀ ਕਰਨ ਦਾ ਮੌਕਾ ਹੋ ਸਕਦਾ ਹੈ। ਜੇਕਰ ਸਮੇਂ ਸਿਰ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਹ ਗੰਢਾਂ ਕੈਂਸਰ ਦਾ ਰੂਪ ਵੀ ਲੈ ਸਕਦੀਆਂ ਹਨ।
ਕੀ ਕਰਨਾ ਚਾਹੀਦੈਪੀਰੀਅਡਸ ਖੁੱਲ੍ਹ ਕੇ ਆ ਸਕਣ, ਇਸ ਦੇ ਲਈ ਕੋਸ਼ਿਸ਼ ਕਰੀਏ ਕਿ ਮਾਹਵਾਰੀ ਦੇ ਆਖਰੀ ਦਿਨਾਂ ‘ਚ ਹੀ ਆਪਣਾ ਸਿਰ ਧੋਣ ਦੀ ਕੋਸ਼ਿਸ਼ ਕਰੋ। ਸਿਰ ਨੂੰ ਘੱਟੋ-ਘੱਟ ਤਿੰਨ ਦਿਨਾਂ ਤਕ ਬਿਲਕੁਲ ਨਹੀਂ ਧੋਣਾ ਚਾਹੀਦਾ। ਤੀਜੇ ਦਿਨ ਸਿਰ ਧੋਵੋ ਤਾਂ ਕੋਸੇ ਪਾਣੀ ਦੀ ਵਰਤੋਂ ਕਰੋ। ਇਸ ਤਰ੍ਹਾਂ ਕਰਨ ਨਾਲ ਪੀਰੀਅਡਸ ਦੌਰਾਨ ਹੋਣ ਵਾਲੀ ਪਰੇਸ਼ਾਨੀ ਘੱਟ ਹੁੰਦੀ ਹੈ ਕਿਉਂਕਿ ਇਸ ਨਾਲ ਖ਼ੂਨ ਦਾ ਪ੍ਰਵਾਹ ਠੀਕ ਰਹਿੰਦਾ ਹੈ। ਨਾਲ ਹੀ ਦਰਦ ਤੋਂ ਵੀ ਰਾਹਤ ਮਿਲਦੀ ਹੈ ਅਤੇ ਪੀਰੀਅਡਸ ਦੌਰਾਨ ਸਰੀਰ ਨੂੰ ਵੀ ਆਰਾਮ ਮਿਲਦਾ ਹੈ।