36.63 F
New York, US
February 23, 2025
PreetNama
ਖਾਸ-ਖਬਰਾਂ/Important News

ਪੁਤਿਨ ਲਈ ਜ਼ਿੰਦਗੀ ਭਰ ਰਾਸ਼ਟਰਪਤੀ ਬਣੇ ਰਹਿਣ ਦਾ ਰਾਹ ਖੁੱਲ੍ਹਾ, ਵਿਰੋਧੀਆਂ ਨੇ ਚੁੱਕਿਆ ਝੰਡਾ

ਮਾਸਕੋ: ਰੂਸ ਦੇ ਲੋਕਾਂ ਨੇ ਸੰਵਿਧਾਨਕ ਬਦਲਾਅ ਲਈ ਭਾਰੀ ਮਤਦਾਨ ਨਾਲ 2036 ਤਕ ਵਲਾਦੀਮੀਰ ਪੁਤਿਨ ਦੇ ਸੱਤਾ ‘ਚ ਰਹਿਣ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਸ ਨਾਲ ਉਹ ਦੋ ਵਾਰ ਰਾਸ਼ਟਰਪਤੀ ਬਣ ਸਕਦੇ ਹਨ। ਰੂਸ ਦੀ ਸੱਤਾ ‘ਚ ਪਿਛਲੇ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਰਹਿਣ ਵਾਲੇ ਪੁਤਿਨ ਦਾ ਇਹ ਕਾਰਜਕਾਲ 2024 ‘ਚ ਖਤਮ ਹੋਵੇਗਾ। ਰੂਸ ਦੇ ਲੋਕਾਂ ਨੇ ਪੁਤਿਨ ਨੂੰ ਰਾਸ਼ਟਰਪਤੀ ਦੇ ਦੋ ਹੋਰ ਕਾਰਜਕਾਲ ਦੀ ਇਜਾਜ਼ਤ ਦੇਣ ਤੋਂ ਇਲਾਵਾ ਕਈ ਹੋਰ ਸੋਧਾਂ ਲਈ ਵੋਟਿੰਗ ਕੀਤੀ।

67 ਸਾਲਾ ਪੁਤਿਨ 83 ਸਾਲ ਦੀ ਉਮਰ ਤਕ ਸ਼ਾਸਨ ਕਰ ਸਕਦੇ ਹਨ। ਕੇਂਦਰੀ ਚੋਣ ਕਮਿਸ਼ਨ ਨੇ ਕਿਹਾ 77.9% ਵੋਟਾਂ ਸੰਵਿਧਾਨ ਸੋਧ ਦੇ ਸਮਰਥਨ ‘ਚ ਪਈਆਂ। ਸੰਸਦ ਤੇ ਸੰਵਿਧਾਨਕ ਅਦਾਲਤ ਤੋਂ ਪਹਿਲਾਂ ਸੰਵਿਧਾਨਕ ਬਦਲਾਅ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਪਹਿਲਾਂ ਇਹ ਮਤਦਾਨ 22 ਮਈ ਨੂੰ ਹੋਣਾ ਸੀ ਪਰ ਕੋਰੋਨਾ ਵਾਇਰਸ ਕਾਰਨ ਇਸ ਨੂੰ ਰੱਦ ਕਰਨਾ ਪਿਆ ਸੀ।

ਪੁਤਿਨ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਵੋਟਿੰਗ ਪ੍ਰਕਿਰਿਆ ਸਿਰਫ਼ ਇਕ ਦਿਖਾਵਾ ਹੈ। ਵੋਟਿੰਗ ‘ਚ ਘਪਲੇ ਦੇ ਵੀ ਇਲਜ਼ਾਮ ਲੱਗੇ ਹਨ। ਓਧਰ ‘ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਵੋਟਿੰਗ ਪੂਰੇ ਪਾਰਦਰਸ਼ੀ ਤਰੀਕੇ ਨਾਲ ਹੋਈ ਹੈ। ਵਿਰੋਧੀ ਰਾਜਨੇਤਾ ਏਲੇਕਸੀ ਨਵਲਨੀ ਨੇ ਵੋਟਿੰਗ ਨੂੰ ਗੈਰ ਪਾਰਦਰਸ਼ੀ ਦੱਸਿਆ ਤੇ ਵੋਟਿੰਗ ਨੂੰ ਨਜ਼ਾਇਜ਼ ਠਹਿਰਾਉਂਦਿਆਂ ਕਿਹਾ ਕਿ ਪੁਤਿਨ ਲਈ ਪੂਰੀ ਜ਼ਿੰਦਗੀ ਰਾਸ਼ਟਰਪਤੀ ਅਹੁਦਾ ਸੁਰੱਖਿਅਤ ਰੱਖਣ ਲਈ ਡਿਜ਼ਾਇਨ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਅਸੀਂ ਇਨ੍ਹਾਂ ਨਤੀਜਿਆਂ ਨੂੰ ਕਦੇ ਨਹੀਂ ਮੰਨਾਂਗੇ। ਨਵਲਨੀ ਨੇ ਕਿਹਾ ਕੋਰੋਨਾ ਵਾਇਰਸ ਕਾਰਨ ਵਿਰੋਧੀ ਧਿਰ ਫਿਲਹਾਲ ਵਿਰੋਧ ਨਹੀਂ ਕਰੇਗੀ ਪਰ ਜੇਕਰ ਉਸ ਦੇ ਉਮੀਦਵਾਰਾਂ ਨੂੰ ਖੇਤਰੀ ਚੋਣਾਂ ‘ਚ ਹਿੱਸਾ ਲੈਣ ਤੋਂ ਰੋਕਿਆ ਗਿਆ ਜਾਂ ਨਤੀਜਿਆਂ ਨਾਲ ਛੇੜਛਾੜ ਕੀਤੀ ਗਈ ਤਾਂ ਪ੍ਰਦਰਸ਼ਨ ਜ਼ਰੂਰ ਹੋਵੇਗਾ।

Related posts

ਅਮਿਤ ਸ਼ਾਹ ਨੇ ਦਿੱਤਾ ਬੰਦੀ ਸਿੱਖਾਂ ਦੀ ਰਿਹਾਈ ਦਾ ਭਰੋਸਾ, ਸਿੱਖ ਜੱਥੇਬੰਦੀਆਂ ਨੇ ਸ਼ੇਖਾਵਤ ਨਾਲ ਕੀਤੀ ਮੁਲਾਕਾਤ

On Punjab

ਦੇਸ਼-ਦੁਨੀਆ ਦੇ ਕਰੋੜਾਂ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਭਾਰਤ ਮੰਡਪਮ, G20 ਸੰਮੇਲਨ ਤੋਂ ਬਾਅਦ ਕੀ ਹੋਵੇਗਾ ਇਸ ਜਗ੍ਹਾ ਦਾ?

On Punjab

ਮਰੀਅਮ ਨਵਾਜ਼ ਨੇ ਦਿੱਤੀ ਭੁੱਖ ਹੜਤਾਲ ‘ਤੇ ਜਾਣ ਦੀ ਧਮਕੀ, ਪਿਤਾ ਲਈ ਜੇਲ੍ਹ ‘ਚ ਘਰ ਦੇ ਖਾਣੇ ਦੀ ਰੱਖੀ ਮੰਗ

On Punjab