PreetNama
ਸਿਹਤ/Health

ਪੁਦੀਨਾ ਇਮਿਊਨ ਸਿਸਟਮ ਵਧਾਉਣ ਲਈ ਹੈ ਲਾਭਕਾਰੀ

Peppermint is beneficial: ਪੁਦੀਨੇ ਦੀ ਚੱਟਣੀ ਲੋਕ ਵਧੇਰੇ ਪਸੰਦ ਕਰਦੇ ਹਨ। ਗਰਮੀਆਂ ਵਿੱਚ ਲੋਕ ਪੁਦੀਨੇ ਦੀ ਚੱਟਣੀ ਬਣਾ ਕੇ ਰੋਟੀ ਨਾਲ ਖਾਣਾ ਬੇਹੱਦ ਪਸੰਦ ਕਰਦੇ ਹਨ। ਪੁਦੀਨਾ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਪੁਦੀਨੇ ‘ਚ ਕਈ ਤਰ੍ਹਾਂ ਦੇ ਗੁਣ ਮੌਜੂਦ ਹੁੰਦੇ ਹਨ, ਜੋ ਸਿਹਤ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ‘ਚ ਸਾਡੀ ਸਹਾਇਤਾ ਕਰਦੇ ਹਨ। ਪੁਦੀਨੇ ‘ਚ ਵਿਟਾਮਿਨ-ਏ, ਬੀ, ਸੀ, ਡੀ ਅਤੇ ਈ, ਕੈਲਸ਼ੀਅਮ, ਫਾਸਫੋਰਸ ਅਤੇ ਆਇਰਨ ਮੌਜੂਦ ਹੁੰਦੇ ਹਨ। ਇਹ ਠੰਡਾ ਹੁੰਦਾ ਹੈ। ਗਰਮੀਆਂ ਦੇ ਮੌਸਮ ‘ਚ ਪੁਦੀਨੇ ਦਾ ਵਧੇਰੇ ਇਸਤੇਮਾਲ ਕੀਤਾ ਜਾਂਦਾ ਹੈ ਜਿਵੇ ਖੱਟੀਆਂ ਚੀਜ਼ਾਂ ਬਣਾਉਣ ‘ਚ ਵਰਤੋਂ ਕੀਤੀ ਜਾਂਦੀ ਹੈ। ਇਹ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ।

ਪੁਦੀਨਾ ਪੇਟ ਸਮੱਸਿਆ ਲਈ ਕਾਫੀ ਲਾਭਕਾਰੀ ਹੁੰਦਾ ਹੈ। ਪੇਟ ‘ਚ ਦਰਦ ਹੋ ਰਿਹਾ ਹੋਵੇ ਤਾਂ ਪੁਦੀਨਾ ਇਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਦੀ ਵਰਤੋਂ ਕਰਨ ਲਈ ਪੁਦੀਨੇ ਨੂੰ ਪੀਸ ਕੇ ਪਾਣੀ ‘ਚ ਮਿਲਾ ਲਓ ਅਤੇ ਫਿਰ ਛਾਣ ਕੇ ਪਾਣੀ ਨੂੰ ਪੀਓ। ਇਸ ਨਾਲ ਤੁਹਾਡੀ ਪਾਚਨ ਸ਼ਕਤੀ ਵਧੇਗੀ ਅਤੇ ਪੇਟ ਦਰਦ ਤੋਂ ਰਾਹਤ ਮਿਲੇਗੀ। ਜੇਕਰ ਤੁਸੀਂ ਪਾਣੀ ਦੀ ਕਮੀ ਤੋਂ ਬਚਣਾ ਚਾਹੁੰਦੇ ਹੋ ਤਾਂ ਪੁਦੀਨੇ ਦਾ ਰਸ, ਨਿੰਬੂ ਦਾ ਰਸ ਮਿਲਾ ਕੇ ਸੇਵਨ ਕਰੋ ਇਸ ਦਾ ਸੁਆਦ ਤੁਹਾਨੂੰ ਗੋਲਗਪਿਆ ਦੇ ਪਾਣੀ ਵਰਗਾ ਲੱਗੇਗਾ।

ਪੁਦੀਨਾ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ‘ਚ ਮੈਗਨੀਸ਼ੀਅਮ ਤੱਤ ਮੌਜੂਦ ਹੁੰਦਾ ਹੈ ਜੋ ਹੱਡੀਆਂ ਲਈ ਜ਼ਰੂਰੀ ਹੁੰਦਾ ਹੈ। ਇਹ ਮੂੰਹ ‘ਚੋਂ ਆਉਂਦੀ ਬਦਬੂ ਨੂੰ ਵੀ ਘਟਾਉਂਦਾ ਹੈ ਇਸ ਤੋਂ ਇਲਾਵਾ ਤੁਸੀਂ ਪੁਦੀਨੇ ਨੂੰ ਸੁੱਕਾ ਇਸ ਦਾ ਚੂਰਨ ਬਣਾ ਕੇ ਵਰਤੋਂ ਕਰ ਸਕਦੇ ਹੋ। ਇਸ ਲਈ ਤੁਸੀਂ ਇਸ ਨਾਲ ਮੰਜਨ ਦੀ ਤਰ੍ਹਾਂ ਵਰਤੋਂ ਕਰਕੇ ਦੰਦ ਸਾਫ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡੇ ਮਸੂੜੇ ਵੀ ਮਜ਼ਬੂਤ ਹੋਣਗੇ। ਗਰਮੀਆਂ ‘ਚ ਇਸ ਦੀ ਵਰਤੋਂ ਵਧੇਰੇ ਹੁੰਦੀ ਹੈ ਕਿਉਂਕਿ ਇਹ ਸਰੀਰ ਨੂੰ ਗਰਮੀ ਤੋਂ ਰਾਹਤ ਦਿਵਾਉਂਦਾ ਹੈ। ਇਸ ਨਾਲ ਨਮੀ ਬਣੀ ਰਹਿੰਦੀ ਹੈ ਅਤੇ ਇਹ ਘਬਰਾਹਟ, ਉਲਟੀ, ਹੈਜਾ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।

Related posts

Coronavirus Delta Variant: ਡੈਲਟਾ ਵੇਰੀਐਂਟ ਹੁਣ ਤਕ 111 ਦੇਸ਼ਾਂ ‘ਚ ਪਹੁੰਚਿਆ, ਤੇਜ਼ੀ ਨਾਲ ਵੱਧ ਰਹੀ ਮਰੀਜ਼ਾਂ ਦੀ ਗਿਣਤੀ

On Punjab

ਫਾਸਟ ਫੂਡ ਖਾਣ ਨਾਲ ਬੱਚਿਆਂ ਦਾ ਕਮਜ਼ੋਰ ਹੁੰਦਾ ਏ ਦਿਮਾਗ …

On Punjab

ਸਕਿਨ ਨੂੰ Healthy ਰੱਖਣ ਲਈ ਖਾਓ ਇਹ ਫਲ ਅਤੇ ਸਬਜ਼ੀਆਂ

On Punjab