47.37 F
New York, US
November 21, 2024
PreetNama
ਖਬਰਾਂ/Newsਖਾਸ-ਖਬਰਾਂ/Important News

ਪੁਲਵਾਮਾ ਹਮਲੇ ਦਾ ਮਾਸਟਰ ਮਾਈਂਡ ਮਸੂਦ ਅਜ਼ਹਰ ਕੌਮਾਂਤਰੀ ਅੱਤਵਾਦੀ ਐਲਾਨਿਆ

ਜੈਸ਼-ਏ-ਮੁਹੰਮਦ ਦੇ ਚੀਫ਼ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵੱਲੋਂ ਆਲਮੀ ਅੱਤਵਾਦੀ ਐਲਾਨ ਦਿੱਤਾ ਗਿਆ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰਾ ਸਈਅਦ ਅਕਬਰੂਦੀਨ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ।

ਮਸੂਦ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ ‘ਤੇ ਸਾਰੇ ਲੋਕਾਂ ਨੇ ਇੱਕਜੁੱਟ ਹੋ ਕੇ ਫੈਸਲਾ ਲਿਆ। ਚੀਨ ਨੇ ਵੀ ਮੰਗਲਵਾਰ ਨੂੰ ਇਸ ਗੱਲ ਦੇ ਸੰਕੇਤ ਦਿੱਤੇ ਸੀ ਕਿ ਇਸ ਵਾਰ ਉਹ ਇਸ ਮਸਲੇ ‘ਤੇ ਕੋਈ ਅੜਿੱਕਾ ਨਹੀਂ ਪਾਏਗਾ।ਦੱਸ ਦੇਈਏ ਭਾਰਤ ਵਿੱਚ ਹੋਏ ਕਈ ਵੱਡੇ ਹਮਲਿਆਂ ਵਿੱਚ ਮਸੂਦ ਅਜ਼ਹਰ ਦਾ ਹੱਥ ਸੀ। ਜੰਮੂ-ਕਸ਼ਮੀਰ ਦੇ ਪੁਲਵਾਮਾ ਹਮਲੇ ਵਿੱਚ ਵੀ ਉਸ ਦਾ ਹੱਥ ਸੀ। ਇਸ ਹਮਲੇ ਵਿੱਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ।

 

Related posts

ਬੇਲਆਊਟ ਪੈਕੇਜ ਲਈ ਆਈਐੱਮਐੱਫ ਦੀਆਂ ਸ਼ਰਤਾਂ ਨਾਲ ਪਾਕਿਸਤਾਨ ਸਹਿਮਤ

On Punjab

ਸਚਿਨ ਤੇਂਦੁਲਕਰ ਦਾ ਨਾਂ ਲੈਂਦੇ ਹੀ ਡੋਨਾਲਡ ਟਰੰਪ ਦੀ ਫਿਸਲ ਗਈ ਸੀ ਜ਼ੁਬਾਨ, ਜ਼ਬਰਦਸਤ ਹੋਏ ਸੀ ਟ੍ਰੋਲ, ਆਈਸੀਸੀ ਨੇ ਵੀ ਖਿੱਚੀ ਸੀ ਲੱਤ ਅਮਰੀਕਾ ਦੀਆਂ 47ਵੀਆਂ ਰਾਸ਼ਟਰਪਤੀ ਚੋਣਾਂ ਵਿੱਚ ਡੋਨਾਲਡ ਟਰੰਪ ਨੇ ਕਮਲਾ ਹੈਰਿਸ ਨੂੰ ਹਰਾਇਆ ਹੈ। ਇਹ ਦੂਜੀ ਵਾਰ ਹੈ ਜਦੋਂ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ। ਇਸ ਤੋਂ ਪਹਿਲਾਂ ਜਦੋਂ ਉਹ ਇਸ ਅਹੁਦੇ ‘ਤੇ ਸਨ ਤਾਂ ਉਹ ਭਾਰਤ ਆਏ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਨਾਂ ਗਲਤ ਬੋਲਿਆ ਸੀ, ਜਿਸ ਕਾਰਨ ਉਹ ਟ੍ਰੋਲ ਹੋ ਗਏ ਸਨ।

On Punjab

ਬੇਨਜ਼ੀਰ ਭੁੱਟੋ ਦੀ ਸਭ ਤੋਂ ਛੋਟੀ ਧੀ ਦੀ ਸਿਆਸਤ ‘ਚ ਐਂਟਰੀ, ਪਹਿਲੀ ਹੀ ਰੈਲੀ ‘ਚ ਇਮਰਾਨ ਖਾਨ ਦਾ ਬੋਰੀਆ-ਬਿਸਤਰਾ ਬੰਨ੍ਹਿਆ

On Punjab