47.34 F
New York, US
November 21, 2024
PreetNama
ਖਾਸ-ਖਬਰਾਂ/Important News

ਪੁਲਾੜ ਵੱਲ ਵਧਿਆ ਚੀਨ, ਨਵੇਂ ਸਪੇਸ ਸਟੇਸ਼ਨ ਲਈ ਲਾਂਚ ਕੀਤਾ ਪਹਿਲਾਂ ਮਡਿਊਲ

ਆਪਣੇ ਨਵੇਂ ਸਪੇਸ ਸਟੇਸ਼ਨ ਲਈ ਚੀਨ ਨੇ ਵੀਰਵਾਰ ਨੂੰ ਪਹਿਲਾ ਮਡਿਊਲ ਲਾਂਚ ਕੀਤਾ। ਇਹ ਚੀਨ ਦੇ ਉਸ ਮਕਸਦ ਨੂੰ ਪੂਰਾ ਕਰਨ ’ਚ ਪਹਿਲਾਂ ਕਦਮ ਹੈ, ਜਿਸ ’ਚ ਪੁਲਾੜ ’ਚ ਸਥਾਈ ਤੌਰ ’ਤੇ ਮਾਨਵ ਦੀ ਮੌਜੂਦਗੀ ਹੋ ਸਕੇਗੀ। Tianhe core module ਜਿਸ ’ਚ ਜੀਵਨ ਨੂੰ ਸਪੋਰਟ ਦੇਣ ਵਾਲੇ ਕਈ ਉਪਕਰਨ ਮੌਜੂਦ ਹਨ ਤੇ ਪੁਲਾੜੀਆਂ ਦੇ ਰਹਿਣ ਲਈ ਕਾਫੀ ਜਗ੍ਹਾ ਹੈ। ਇਸਨੂੰ ਚੀਨ ਦੇ ਟ੍ਰਾਪਿਕਲ ਹੈਨਾਨ ਪ੍ਰਾਂਤ (Hainan province) ’ਚ ਵੇਨਚਾਂਗ (Wenchang) ਤੋਂ 5ਬੀ ਰਾਕੇਟ ਰਾਹੀਂ ਲਾਂਚ ਕੀਤਾ ਗਿਆ।
2022 ’ਚ ਇਹ ਸਪੇਸ ਸਟੇਸ਼ਨ ਆਪਣਾ ਕੰਮ ਸ਼ੁਰੂ ਕਰੇਗਾ। ਦਰਅਸਲ, ਇਸ ਤੋਂ ਪਹਿਲਾਂ 10 ਮਿਸ਼ਨ ਰਾਹੀਂ ਸਟੇਸ਼ਨ ਨੂੰ ਅਸੈਂਬਲ ਕਰਨ ਲਈ ਪਾਰਟਸ ਭੇਜੇ ਜਾਣੇ ਬਾਕੀ ਹਨ ਤਾਂਕਿ ਆਰਬਿਟ ’ਚ ਇਹ ਚੰਗੀ ਤਰ੍ਹਾਂ ਸਥਾਪਿਤ ਹੋ ਸਕੇ। ਸੰਭਾਵਨਾ ਪ੍ਰਗਟਾਈ ਗਈ ਹੈ ਕਿ ਚੀਨੀ ਸਪੇਸ ਸਟੇਸ਼ਨ 15 ਸਾਲਾਂ ਤਕ ਪੁਲਾੜ ’ਚ ਰਹੇਗਾ ਅਤੇ ਧਰਤੀ ਤੋਂ ਇਸਦੀ ਦੂਰੀ 400-450 ਕਿਮੀ ਰਹੇਗੀ। ਹਾਲਾਂਕਿ ਚੀਨ ਦੇ ਇਸ ਪੁਲਾੜ ਸਟੇਸ਼ਨ ਤੋਂ ਅੰਤਰਰਾਸ਼ਟਰੀ ਸਹਿਯੋਗ ਲਈ ਕੋਈ ਯੋਜਨਾ ਫਿਲਹਾਲ ਨਹੀਂ ਹੈ। ਚੀਨ ਦਾ ਪਹਿਲਾਂ ਸੈਟੇਲਾਈਟ ਸਾਲ 1970 ’ਚ ਭੇਜਿਆ ਗਿਆ ਸੀ। ਇਸਤੋਂ ਇਲਾਵਾ ਚੀਨ ਨੇ ਆਪਣਾ ਪਹਿਲਾਂ ‘taikonaut’ 2003 ’ਚ ਪੁਲਾੜ ’ਚ ਭੇਜਿਆ ਸੀ ਅਤੇ ਮੰਗਲ ਗ੍ਰਹਿ ’ਤੇ ਇਸ ਸਾਲ ਦੀ ਸ਼ੁਰੂਆਤ ’ਚ ਇਸਨੇ ਆਪਣਾ ਪ੍ਰੋਬ ਭੇਜਿਆ। ਚੀਨ ਨੇ ਤਿਯਾਂਗੇਂਗ-1 ਲੈਬ (Tiangong-1 lab) ਨੂੰ 2011 ਦੇ ਸਤੰਬਰ ’ਚ ਭੇਜਿਆ ਸੀ, ਜਿਸ ਰਾਹੀਂ ਪੁਲਾੜ ’ਚ ਸਥਾਈ ਸਟੇਸ਼ਨ ਦੇ ਉਦੇਸ਼ ਦੀ ਸ਼ੁਰੂਆਤ ਕਰਨਾ ਚਾਹੁੰਦਾ ਸੀ।

Related posts

ਰਾਹੁਲ ਦੇ ਦਰਬਾਰ ਪਹੁੰਚੇ ਕੈਪਟਨ, ਪੰਜਾਬ ਦੇ ਮੁੱਦਿਆਂ ‘ਤੇ ਵਿਚਾਰਾਂ

On Punjab

ਅਮਰੀਕਾ ’ਚ ਬਰਫ਼ ਨਾਲ ਢਕੀਆਂ ਕਾਰਾਂ ’ਚ ਮਿਲ ਰਹੀਆਂ ਲੋਕਾਂ ਦੀਆਂ ਲਾਸ਼ਾਂ, ਬਰਫ਼ੀਲੇ ਤੂਫ਼ਾਨ ਵਿਚਾਲੇ ਹਫ਼ਤੇ ਦੇ ਅੰਤ ’ਚ ਬਾਰਿਸ਼ ਦਾ ਅਨੁਮਾਨ

On Punjab

ਭਾਰਤੀ ਮੂਲ ਦੇ ਨੀਰਵ ਸ਼ਾਹ ਬਣੇ ਅਮਰੀਕੀ ਸਿਹਤ ਅਧਿਕਾਰੀ ਏਜੰਸੀ ’ਚ ਦੂਜੇ ਨੰਬਰ ਦੇ ਸਿਖਰ ਅਧਿਕਾਰੀ

On Punjab