52.97 F
New York, US
November 8, 2024
PreetNama
ਖਾਸ-ਖਬਰਾਂ/Important News

ਪੁਲਿਸ ਦੀ ਦਰਿੰਦਗੀ ਨੇ ਅਮਰੀਕਾ ਤੋਂ ਲੈ ਕੇ ਯੂਰਪ ਤੱਕ ਹਿਲਾਇਆ, ਯੂਰਪੀ ਸੰਘ ਘਟਨਾ ਤੋਂ ‘ਹੈਰਾਨ’

ਵਾਸ਼ਿੰਗਟਨ: ਅਮਰੀਕਾ ਦੇ ਮਿਨੀਆਪੋਲਿਸ ‘ਚ ਪੁਲਿਸ ਦੀ ਬੇਰਿਹਮੀ ਨਾਲ ਹੋਈ ਅਫਰੀਕੀ ਅਮਰੀਕਨ ਦੀ ਮੌਤ ਤੋਂ ਬਾਅਦ ਸ਼ੁਰੂ ਹੋਈ ਹਿੰਸਾ ਹੁਣ ਪੂਰੀ ਦੁਨੀਆ ‘ਚ ਫੈਲ ਗਈ ਹੈ। ਸਿਡਨੀ ਤੋਂ ਲੈ ਕਿ ਪੈਰਿਸ ਤੱਕ ਇਸ ਘਟਨਾ ਦਾ ਵਿਰੋਧ ਹੋ ਰਿਹਾ ਹੈ। ਯੂਰਪੀਅਨ ਯੂਨੀਅਨ (EU) ਦੇ ਚੋਟੀ ਦੇ ਡਿਪਲੋਮੈਟ ਨੇ ਕਿਹਾ ਕਿ ਯੂਰਪੀ ਸੰਘ ਇਸ ਘਟਨਾ ਤੋਂ ‘ਹੈਰਾਨ’ ਹੈ। ਉਧਰ, ਹਜ਼ਾਰਾਂ ਲੋਕਾਂ ਨੇ ਆਸਟਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਵਿੱਚ ਮਾਰਚ ਕੱਢਿਆ।

ਮੰਗਲਵਾਰ ਨੂੰ ਲਗਪਗ ਤਿੰਨ ਹਜ਼ਾਰ ਲੋਕਾਂ ਨੇ ਆਸਟਰੇਲੀਆ ਦੇ ਸਿਡਨੀ ਵਿੱਚ ਸ਼ਾਂਤਮਈ ਮਾਰਚ ਕੱਢਿਆ ਤੇ ਨਸਲੀ ਸਬੰਧਾਂ ਵਿੱਚ ਬੁਨਿਆਦੀ ਤਬਦੀਲੀ ਦੀ ਮੰਗ ਕੀਤੀ। ਮੰਗਲਵਾਰ ਸ਼ਾਮ ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਲੋਕਾਂ ਨੇ ਪ੍ਰਦਰਸ਼ਨਾਂ ਰਾਹੀਂ ਆਪਣੀ ਭੜਾਸ ਕੱਢੀ।ਪਿਛਲੇ ਹਫਤੇ ਅਮਰੀਕਾ ਦੇ ਮਿਨੀਆਪੋਲਿਸ ਵਿੱਚ ਫਲਾਈਡ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਸੀ। ਜਦੋਂ ਇੱਕ ਗੋਰੇ ਪੁਲਿਸ ਅਧਿਕਾਰੀ ਨੇ ਉਸ ਦੀ ਗਰਦਨ ਨੂੰ ਗੋਡੇ ਨਾਲ ਘੁੱਟ ਦਿੱਤਾ ਸੀ। ਉਸ ਦੀ ਮੌਤ ਤੋਂ ਬਾਅਦ ਪੂਰੇ ਅਮਰੀਕਾ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ।

ਸਿਡਨੀ ਵਿੱਚ ਜ਼ਿਆਦਾਤਰ ਪ੍ਰਦਰਸ਼ਨ ਕਰਨ ਵਾਲੇ ਆਸਟਰੇਲੀਆਈ ਸਨ ਪਰ ਅਮਰੀਕੀ ਤੇ ਹੋਰ ਦੇਸ਼ਾਂ ਦੇ ਲੋਕ ਵੀ ਇਸ ਵਿੱਚ ਸ਼ਾਮਲ ਹੋਏ। ਦੋ ਘੰਟੇ ਚੱਲੇ ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਸੁੱਰਖਿਆ ਵਿੱਚ ਤਕਰੀਬਨ ਇੱਕ ਕਿਲੋਮੀਟਰ ਦਾ ਮਾਰਚ ਕੱਢਿਆ।
ਪ੍ਰਦਰਸ਼ਨ ਵਿੱਚ ਸ਼ਾਮਲ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਉਹ ਅਫਰੀਕੀ ਅਮਰੀਕਨ ਲੋਕਾਂ ਪ੍ਰਤੀ ਹਮਦਰਦੀ ਤੋਂ ਪ੍ਰੇਰਿਤ ਹੋ ਕੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਹਨ। ਪ੍ਰਦਰਸ਼ਨਕਾਰੀਆਂ ਨੇ ਆਸਟਰੇਲੀਆ ਦੇ ਵਸਨੀਕਾਂ ਪ੍ਰਤੀ ਅਪਣਾਏ ਰਵੱਈਏ, ਖ਼ਾਸਕਰ ਪੁਲਿਸ ਦੇ ਰਵੱਈਏ ਵਿੱਚ ਤਬਦੀਲੀ ਦੀ ਮੰਗ ਕੀਤੀ।

ਦਰਅਸਲ, ਆਸਟਰੇਲੀਆ ਵਿੱਚ, 26 ਸਾਲਾ ਡੇਵਿਡ ਦੂੰਗੇ, ਜੋ ਆਸਟਰੇਲੀਆ ਦਾ ਇੱਕ ਕਬਾਇਲੀ ਸੀ, 2015 ਵਿੱਚ ਇੱਕ ਜੇਲ੍ਹ ਵਿੱਚ ਮਾਰਿਆ ਗਿਆ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੰਜ ਸੁਰੱਖਿਆ ਗਾਰਡਾਂ ਨੇ ਉਸ ਨੂੰ ਫੜ ਲਿਆ ਤੇ ਦੂੰਗੇ ਦੇ ਆਖਰੀ ਸ਼ਬਦ ਸਨ ‘ਮੈਂ ਸਾਹ ਨਹੀਂ ਲੈ ਸਕਦਾ’।ਆਸਟਰੇਲੀਆ ਵਿੱਚ ਸਭ ਤੋਂ ਵੱਡੀ ਸਰਕਾਰੀ ਜਾਂਚ ਰਾਇਲ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਇਹ ਸਾਹਮਣੇ ਆਇਆ ਹੈ ਕਿ 1991 ਤੋਂ ਹੁਣ ਤੱਕ 432 ਆਦਿਵਾਸੀ ਆਸਟਰੇਲੀਆਈ ਲੋਕਾਂ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋਈ ਹੈ।

Related posts

ਟਰੰਪ ਦੀ ਨਿੱਜੀ ਸਲਾਹਕਾਰ ਨੂੰ ਕੋਰੋਨਾ, ਯੂਐਸ ਦੇ ਰਾਸ਼ਟਰਪਤੀ ਨੇ ਡੋਨਾਲਡ ਨੇ ਖੁਦ ਨੂੰ ਕੀਤਾ ਕੁਆਰੰਟੀਨ

On Punjab

ਪੰਜਾਬ ‘ਚ ਹੁਣ ਸਕੂਲੀ ਰਿਕਾਰਡ ਦੇ ਆਧਾਰ ‘ਤੇ ਤੈਅ ਹੋਵੇਗੀ ਖਿਡਾਰੀਆਂ ਦੀ ਉਮਰ, ਜਾਣੋ ਸਰਕਾਰ ਨੇ ਕਿਉਂ ਲਿਆ ਫ਼ੈਸਲਾ

On Punjab

ਕੋਰੋਨਾ ਨੇ ਅਮਰੀਕਾ ’ਚ ਮਚਾਈ ਤਬਾਹੀ, 24 ਘੰਟਿਆਂ ‘ਚ 1,514 ਮੌਤਾਂ

On Punjab