ਪੂਨਮ ਪਾਂਡੇ ਦੀ ਮੌਤ ਦੀ ਖਬਰ ਨਾਲ ਫਿਲਮ ਇੰਡਸਟਰੀ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕ ਵੀ ਦੁਖੀ ਹਨ। ਪੂਨਮ ਦੀ 32 ਸਾਲ ਦੀ ਉਮਰ ‘ਚ ਸਰਵਾਈਕਲ ਕੈਂਸਰ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੇ ਮੈਨੇਜਰ ਨੇ ਪੁਸ਼ਟੀ ਕੀਤੀ ਪਰ ਫੈਸ਼ਨ ਅਤੇ ਫਿਲਮ ਕ੍ਰਿਟਿਕ ਉਮੈਰ ਸੰਧੂ ਨੇ ਆਪਣੇ ਟਵੀਟ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਮੈਰ ਦਾ ਕਹਿਣਾ ਹੈ ਕਿ ਪੂਨਮ ਜ਼ਿੰਦਾ ਹੈ ਅਤੇ ਉਹ ਆਪਣੀ ਮੌਤ ਦੀ ਖਬਰ ਦਾ ਆਨੰਦ ਲੈ ਰਹੀ ਹੈ। ਉਮੈਰ ਨੇ ਆਪਣੇ ਟਵੀਟ ‘ਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਪੂਨਮ ਦੇ ਕਜਿਨ ਨਾਲ ਗੱਲ ਕੀਤੀ ਹੈ ਅਤੇ ਇਹ ਪੂਨਮ ਦਾ ਪਬਲੀਸਿਟੀ ਸਟੰਟ ਹੈ।
ਉਮੈਰ ਸੰਧੂ ਨੇ ਆਪਣੇ ਟਵੀਟ ਵਿੱਚ ਲਿਖਿਆ, “ਹੁਣੇ ਹੀ ਪੂਨਮ ਪਾਂਡੇ ਦੇ ਚਚੇਰੇ ਭਰਾ ਨਾਲ ਗੱਲ ਹੋਈ। ਉਹ ਜ਼ਿੰਦਾ ਹੈ ਅਤੇ ਆਪਣੀ ਮੌਤ ਦੀ ਖਬਰ ਦਾ ਆਨੰਦ ਲੈ ਰਹੀ ਹੈ। ਪੂਨਮ ਨੇ ਪਬਲੀਸਿਟੀ ਸਟੰਟ ਕੀਤਾ ਹੈ। ਉਮੈਰ ਸੰਧੂ ਦੇ ਇਸ ਟਵੀਟ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਲੋਕ ਭੰਬਲਭੂਸੇ ਵਿਚ ਪੈ ਗਏ ਹਨ। ਲੋਕ ਟਿੱਪਣੀ ਕਰ ਰਹੇ ਹਨ ਅਤੇ ਪੁੱਛ ਰਹੇ ਹਨ ਕਿ ਕੀ ਇਹ ਸੱਚ ਹੈ? ਇੱਕ ਯੂਜ਼ਰ ਨੇ ਲਿਖਿਆ, “ਇਹ ਬਹੁਤ ਹੀ ਮਾੜਾ ਸਟੰਟ ਹੈ।”