Bloating reduce tips: ਅਕਸਰ ਭੋਜਨ ਖਾਣ ਦੇ ਬਾਅਦ ਜਾਂ ਪੀਰੀਅਡਾਂ ਦੌਰਾਨ ਔਰਤਾਂ ਦਾ ਪੇਟ ਫੁੱਲ ਜਾਂਦਾ ਹੈ। ਅੰਗਰੇਜ਼ੀ ਵਿਚ ਇਸ ਨੂੰ ‘ਬਲੋਟਿੰਗ’ ਕਿਹਾ ਜਾਂਦਾ ਹੈ। ਖੋਜ ਅਨੁਸਾਰ ਇਸ ਨੂੰ ਕਿਸੇ ਬਿਮਾਰੀ ਦਾ ਸੰਕੇਤ ਨਹੀਂ ਮੰਨਿਆ ਜਾਂਦਾ ਹੈ। ਪਰ ਕਿਸੇ ਵੀ ਲੜਕੀ ਜਾਂ ਲੜਕੇ ਨੂੰ ਆਪਣਾ ਫੁੱਲਿਆ ਹੋਇਆ ਬਿਲਕੁਲ ਪਸੰਦ ਨਹੀਂ ਹੁੰਦਾ। ਪੇਟ ਦੇ ਫੁਲਦੇ ਹੀ ਬੈਠਣ ਜਾਂ ਖਾਣ ਵਿਚ ਮੁਸ਼ਕਲ ਆਉਂਣ ਲੱਗ ਜਾਂਦੀ ਹੈ। ਕੱਪੜਿਆਂ ਦੀ ਫਿਟਿੰਗ ਤੇ ਵੀ ਅਸਰ ਪੈਣ ਲੱਗਦਾ ਹੈ। ਪਰ ਲੰਬੇ ਸਮੇਂ ਤੱਕ ਬਲੋਟਿੰਗ ਹੋਣ ਨਾਲ ਤੁਹਾਨੂੰ ਭਾਰ ਨਾਲ ਜੁੜੀਆਂ ਮੁਸ਼ਕਲਾਂ ਵੀ ਪੈਦਾ ਹੋ ਸਕਦੀਆ ਹਨ। ਜੇ ਤੁਹਾਡਾ ਪੇਟ ਵਾਰ-ਵਾਰ ਫੁਲ ਜਾਂਦਾ ਹੈ ਜਾਂ ਲੰਬੇ ਸਮੇਂ ਤਕ ਫੁੱਲਿਆ ਰਹਿੰਦਾ ਹੈ ਤਾਂ ਇਹ ਬਾਅਦ ਵਿਚ ਤੁਹਾਡੇ ਲਈ ਬਹੁਤ ਵੱਡੀ ਬਿਮਾਰੀ ਦਾ ਕਾਰਨ ਬਣ ਸਕਦਾ ਹੈ। ਅਜਿਹੀ ਸਥਿਤੀ ਵਿੱਚ ਅਸੀਂ ਤੁਹਾਡੇ ਲਈ 4 ਅਜਿਹੇ ਨੁਸਖ਼ੇ ਲਿਆਏ ਹਾਂ, ਜੋ ਤੁਹਾਡੇ ਫੁੱਲੇ ਹੋਏ ਪੇਟ ਨੂੰ 1 ਦਿਨ ਦੇ ਅੰਦਰ ਘਟਾ ਸਕਦੇ ਹਨ।
ਕੌਫੀ ਦੀ ਬਜਾਏ ਨਿੰਬੂ-ਸ਼ਹਿਦ ਨਾਲ ਸ਼ੁਰੂ ਕਰੋ: ਜੇ ਤੁਸੀਂ ਆਪਣਾ ਦਿਨ ਕੌਫੀ ਜਾਂ ਚਾਹ ਪੀ ਕੇ ਸ਼ੁਰੂ ਕਰਦੇ ਹੋ, ਤਾਂ ਜਲਦੀ ਅਜਿਹਾ ਕਰਨਾ ਬੰਦ ਕਰੋ। ਸਵੇਰੇ ਉੱਠ ਕੇ ਸਭ ਤੋਂ ਪਹਿਲਾ ਨਿੰਬੂ-ਸ਼ਹਿਦ ਨੂੰ ਪਾਣੀ ਵਿਚ ਮਿਲਾ ਕੇ ਪੀਓ। ਗਰਮ ਪਾਣੀ ਇਸ ਮਿਸ਼ਰਣ ਲਈ ਸਭ ਤੋਂ ਵਧੀਆ ਰਹੇਗਾ।
ਏਪਸੋਮ ਸਾਲਟ ਬਾਥ (Epsom salt bath):ਏਪਸੋਮ ਸਾਲਟ ਵਿਚ ਮੈਗਨੇਸ਼ੀਅਮ ਸਲਫੇਟ ਪਾਇਆ ਜਾਂਦਾ ਹੈ। ਬਲੋਟਿੰਗ ਨੂੰ ਖਤਮ ਕਰਨ ਦਾ ਇਹ ਇਕ ਬਹੁਤ ਹੀ ਸੌਖਾ ਉਪਾਅ ਹੈ। ਤੁਸੀਂ ਇਸ ਨੂੰ ਆਪਣੇ ਨਹਾਉਣ ਦੇ ਪਾਣੀ ਵਿਚ ਮਿਲਾ ਸਕਦੇ ਹੋ। ਤੁਸੀਂ ਇਸ ਨੂੰ ਆਪਣੇ ਫੁੱਲੇ ਹੋਏ ਪੇਟ ‘ਤੇ ਚੰਗੀ ਤਰ੍ਹਾਂ ਰਗੜ ਸਕਦੇ ਹੋ।
ਨਾਸ਼ਤੇ ਵਿਚ ਪ੍ਰੋਟੀਨ ਖਾਓ: ਪ੍ਰੋਟੀਨ ਇਕੋ ਪੌਸ਼ਟਿਕ ਤੱਤ ਹੈ ਜੋ ਤਾਕਤ ਦਿੰਦਾ ਹੈ। ਨਾਲ ਹੀ ਭਾਰ ‘ਤੇ ਵੀ ਕੋਈ ਅਸਰ ਨਹੀਂ ਪੈਂਦਾ। ਇਸ ਦੇ ਸੇਵਨ ਨਾਲ ਸਰੀਰ ਦਾ ਬੈਲੀ ਫੈਟ ਘੱਟ ਹੋਣ ਦੇ ਨਾਲ-ਨਾਲ ਸਰੀਰ ਵਿਚ ਇਕ ਵੱਖਰੀ ਚਮਕ ਆਉਣੀ ਸ਼ੁਰੂ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਕਦੇ ਨਾਸ਼ਤਾ ਨਾ ਛੱਡੋ। ਜੇ ਤੁਸੀਂ ਸ਼ਾਕਾਹਾਰੀ ਹੋ ਤੁਸੀਂ ਦਾਲ ਜਾਂ ਦਲੀਆ ਖਾ ਸਕਦੇ ਹੋ।
ਕੇਲਾ ਖਾਣਾ ਹੈ ਜ਼ਰੂਰੀ: ਕੇਲਾ ਭਾਰ ਵਧਾਉਣ ਅਤੇ ਘਟਾਉਣ ਦੋਵਾਂ ‘ਚ ਸਹਾਇਤਾ ਕਰਦਾ ਹੈ। ਇਸ ਦਾ ਸੇਵਨ ਜ਼ਿਆਦਾ ਮਾਤਰਾ ਵਿਚ ਚੰਗਾ ਨਹੀਂ ਹੁੰਦਾ। ਪਰ ਤੁਸੀਂ ਫੁੱਲੇ ਹੋਏ ਪੇਟ ਨੂੰ ਘਟਾਉਣ ਲਈ ਕੇਲਾ ਖਾ ਸਕਦੇ ਹੋ। ਬਹੁਤ ਸਾਰੇ ਲੋਕ ਇਸ ਨੂੰ ਨਮਕ ਦੇ ਨਾਲ ਵੀ ਸੇਵਨ ਕਰਦੇ ਹਨ। ਪਰ ਇਹ ਬਿਲਕੁਲ ਗਲਤ ਹੈ। ਕੇਲਾ ਦੁੱਧ ਜਾਂ ਸੋਇਆ ਦੁੱਧ ਨਾਲ ਖਾਧਾ ਜਾ ਸਕਦਾ ਹੈ ਨਾ ਕਿ ਨਮਕ ਨਾਲ।