PreetNama
ਰਾਜਨੀਤੀ/Politics

ਪੈਗਾਸਸ ਦੇ ਰਾਹੀਂ ਜਾਸੂਸੀ ਦੀ ਰਿਪੋਰਟ ਭਾਰਤੀ ਲੋਕਤੰਤਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ : ਅਸ਼ਵਨੀ ਵੈਸ਼ਣਵ

 ਸੰਸਦ ਦੇ ਮੌਨਸੂਨ ਸੈਸ਼ਨ ’ਚ ‘ਪੈਗਾਸਸ ਪ੍ਰੋਜੈਕਟ’ ’ਤੇ ਰਾਜਸਭਾ ’ਚ ਜਵਾਬ ਦਿੰਦੇ ਹੋਏ ਆਈਟੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਇਕ ਵੈੱਬ ਪੋਰਟਲ ਦੁਆਰਾ 18 ਜੁਲਾਈ ਨੂੰ ਇਕ ਬੇਹੱਦ ਸਨਸਨੀ ਖੇਜ ਕਹਾਣੀ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਕਹਾਣੀ ਦੇ ਆਸੇ-ਪਾਸੇ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ। ਸੰਸਦ ਦੇ ਮੌਨਸੂਨ ਸੈਸ਼ਨ ਤੋਂ ਇਕ ਦਿਨ ਪਹਿਲਾਂ ਪ੍ਰੈੱਸ ਰਿਪੋਰਟ ਸਾਹਮਣੇ ਆਈ। ਇਹ ਸੰਯੋਗ ਨਹੀਂ ਹੋ ਸਕਦਾ।

18 ਜੁਲਾਈ ਦੀ ਪ੍ਰੈੱਸ ਰਿਪੋਰਟ ਵੀ ਭਾਰਤੀ ਲੋਕਤੰਤਰ ਤੇ ਇਸ ਦੀ ਸਥਾਪਿਤ ਸੰਸਥਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਪਹਿਲਾਂ ਵੀ whats apps ’ਤੇ ਪੈਗਾਸਸ ਦੇ ਇਸਤੇਮਾਲ ਨੂੰ ਲੈ ਕੇ ਇਸੇ ਤਰ੍ਹਾ ਦੇ ਦਾਅਵੇ ਕੀਤੇ ਗਏ ਸਨ। ਉਨ੍ਹਾਂ ਰਿਪੋਰਟ ਦਾ ਕੋਈ ਅਸਲ ਆਧਾਰ ਨਹੀਂ ਸੀ ਤੇ ਸੁਪਰੀਮ ਕੋਰਟ ਸਮੇਤ ਸਾਰੇ ਧਿਰਾਂ ਦੁਆਰਾ ਸਪੱਸ਼ਟ ਰੂਪ ਨਾਲ ਇਨਕਾਰ ਕੀਤਾ ਗਿਆ ਸੀ।

ਰਿਪੋਰਟ ਪ੍ਰਕਾਸ਼ਿਤ ਹੋਣ ਦੇ ਇਕ ਦਿਨ ਬਾਅਦ 19 ਜੁਲਾਈ ਨੂੰ ਮੌਨਸੂਨ ਸੈਸ਼ਨ ਤੋਂ ਪਹਿਲੇ ਦਿਨ ਲੋਕਸਭਾ ’ਚ ਮੰਤਰੀ ਵੈਸ਼ਣਵ ਨੇ ਇਹੀ ਬਿਆਨ ਦਿੱਤੀ ਸੀ। ਮੰਤਰੀ ਦਾ ਇਹ ਬਿਆਨ ਉਸ ਘਟਨਾ ਤੋਂ ਬਾਅਦ ਆਇਆ ਹੈ ਜਦੋਂ ਟੀਐੱਸਸੀ ਸੰਸਦ ਮੈਂਬਰ ਸਾਂਤਨੂ ਸੇਨ ਨੇ ਵੀਰਵਾਰ ਨੂੰ ਵੈਸ਼ਣਵ ਦੇ ਬਿਆਨ ਦੀ ਕਾਪੀ ਖੋਹ ਲਈ, ਜਦੋਂ ਉਹ ਰਾਜਸਭਾ ’ਚ ਆਪਣਾ ਭਾਸ਼ਣ ਦੇ ਰਹੇ ਸਨ ਤੇ ਉਸ ਦੇ ਟੁੱਕੜੇ-ਟੁੱਕੜੇ ਕਰ ਦਿੱਤੇ।

ਇਸ ਨੂੰ ਲੈ ਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਤੇ ਟੀਐੱਮਸੀ ਸੰਸਦ ਸ਼ਾਂਤਨੂ ਸੇਨ ਦੇ ਵਿਚਕਾਰ ਸਖ਼ਤ ਸ਼ਬਦਾਂ ਦੀ ਬਹਿਸ ਹੋਈ। ਇਸ ਤੋਂ ਬਾਅਦ ਰਾਜਸਭਾ ਦੀ ਕਾਰਵਾਈ ਵੀਰਵਾਰ ਨੂੰ ਹੰਗਾਮੇ ਦੀ ਭੇਂਟ ਚੜ੍ਹ ਗਈ। ਹੰਗਾਮੇ ਤੋਂ ਬਾਅਦ ਰਾਜਸਭਾ ਦੀ ਕਾਰਵਾਈ ਨੂੰ ਕੱਲ੍ਹ ਤਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

 

 

Related posts

ਪ੍ਰਧਾਨ ਮੰਤਰੀ ਮੋਦੀ ਤੇ ਮਹਾਰਾਸ਼ਟਰ ਸਰਕਾਰ ਵੱਲੋਂ ਬੱਸ ਹਾਦਸੇ ਦੇ ਪੀੜਤਾਂ ਨੂੰ ਮਿਲੇਗਾ ਮੁਆਵਜ਼ਾ, ਹੁਣ ਤਕ 12 ਲੋਕਾਂ ਦੀ ਮੌਤ

On Punjab

ਰਾਮ ਰਹੀਮ ਨੂੰ ਜੇਲ੍ਹੋਂ ਕੱਢਣ ਲਈ ਪੂਰਾ ਟਿੱਲ, ਅਫਸਰ ਰਿਪੋਰਟ ਤਿਆਰ ਕਰਨ ‘ਚ ਜੁਟੇr

On Punjab

ਆਖਰ ਪ੍ਰੱਗਿਆ ਨੂੰ ਮੰਗਣੀ ਪਈ ਮੁਆਫੀ

On Punjab