PreetNama
ਸਮਾਜ/Social

ਪੈਟਰੋਲ-ਡੀਜ਼ਲ ‘ਤੇ ਚੱਲਣ ਵਾਲੀਆਂ ਗੱਡੀਆਂ ਬੰਦ ਕਰਨ ਜਾ ਰਹੀਆਂ ਹਨ ਇਹ 6 ਕੰਪਨੀਆਂ, ਇਕ ਦੀ ਮਲਕੀਅਤ Tata ਕੋਲ

ਗਲਾਸਗੋ ‘ਚ ਯੂਐੱਨ ਕਲਾਈਮੇਟ ਸਮਿਟ ਦੀ ਮੇਜ਼ਬਾਨੀ ਬ੍ਰਿਟੇਨ ਦੇਸ਼ ਕਰ ਰਿਹਾ ਹੈ ਜਿਸ ਦਾ ਨਾਂ COP26 Climate Summit ਹੈ। ਇਸ ਵਿਚ ਦੁਨੀਆ ਦੀਆਂ ਵੱਡੀਆਂ ਵਾਹਨ ਨਿਰਮਾਤਾ 6 ਕੰਪਨੀਆਂ ਨੇ ਸਾਲ 2040 ਤਕ ਪੈਟਰੋਲ ਤੇ ਡੀਜ਼ਲ ‘ਤੇ ਚੱਲਣ ਵਾਲੀਆਂ ਗੱਡੀਆਂ ਦਾ ਨਿਰਮਾਣ ਬੰਦ ਕਰਨ ‘ਤੇ ਸਹਿਮਤੀ ਦਰਜ ਕੀਤੀ ਹੈ। ਦੁਨੀਆ ਭਰ ‘ਚ ਕਾਰਬਨ ਨਿਕਾਸੀ ਘਟਾਉਣ ਲਈ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਆਲਮੀ ਯਤਨਾਂ ਦੌਰਾਨ 6 ਵੱਡੀਆਂ ਕਾਰ ਕੰਪਨੀਆਂ ਨੇ ਪਾਜ਼ੇਟਿਵ ਪਹਿਲ ਕੀਤੀ ਹੈ। ਅਸਲ ਵਿਚ ਇਹ ਕਾਰ ਨਿਰਮਾਤਾ ਕੰਪਨੀਆਂ ਪੈਟਰੋਲ-ਡੀਜ਼ਲ ‘ਤੇ ਚੱਲਣ ਵਾਲੀਆਂ ਗੱਡੀਆਂ ਦਾ ਨਿਰਮਾਣ ਬੰਦ ਕਰਨ ਜਾ ਰਹੀਆਂ ਹਨ। ਇਨ੍ਹਾਂ ਛੇ ਕੰਪਨੀਆਂ ‘ਚੋਂ ਇਕ ਕੰਪਨੀ ਦੀ ਮਲਕੀਅਤ ਭਾਰਤੀ ਕੰਪਨੀ ਟਾਟਾ ਗਰੁੱਪ ਕੋਲ ਹੈ ਜਿਸ ਦਾ ਨਾਂ ਜੈਗੁਆਰ ਲੈਂਡ ਰੋਵਰ (Jaguar Land Rover) ਹੈ।

ਰਾਇਟਰਸ ਦੀ ਰਿਪੋਰਟ ਮੁਤਾਬਕ ਸਵੀਡਨ ਦੀ ਵਾਲਵੋ, ਅਮਰੀਕੀ ਵਾਹਨ ਨਿਰਮਾਤਾ ਕੰਪਨੀ ਫੋਰਡ (Ford) ਤੇ ਜਨਰਲ ਮੋਟਰਸ (General Motors) ਡਾਇਮਲਰ ਏਜੀ ਦੀ ਮਰਸਿਡੀਜ਼ ਬੈਂਜ (Mercedez Benz), ਚੀਨ ਦੀ ਬੀਵਾਈਡੀ (BYD) ਤੇ ਟਾਟਾ ਮੋਟਰਸ (Tata Motors) ਦੀ ਜੈਗੁਆਰ ਲੈਂਡ ਰੋਵਰ (JLR) ਗਲਾਸਗੋ ‘ਚ ਇਕ ਪਲੈੱਜ ਸਾਈਨ ਕਰਨ ਵਾਲੀਆਂ ਹਨ। ਇਸ ਪਲੈੱਜ ਦਾ ਉਦੇਸ਼ 21ਵੀਂ ਸਦੀ ਦੇ ਮੱਧ ਤਕ ਗਲੋਬਲ ਵਾਰਮਿੰਗ ਨੂੰ ਕੰਟਰੋਲ ਕਰਨ ਦੀ ਮੁਹਿੰਮ ਦਾ ਅਹਿਮ ਹਿੱਸਾ ਬਣਨਾ ਹੈ। ਇਸ ਤੋਂ ਬਾਅਦ ਇਹ ਕੰਪਨੀਆਂ ਸਾਲ 2040 ਤਕ ਜੀਵਾਸ਼ਮ ਈਧਨ ‘ਤੇ ਚੱਲਣ ਵਾਲੇ ਵਾਹਨਾਂ ਦਾ ਉਤਪਾਦਨ ਪੂਰੀ ਤਰ੍ਹਾਂ ਨਾਲ ਬੰਦ ਕਰ ਦੇਣਗੀਆਂ।

ਇਸ ਵਿਸ਼ੇਸ਼ ਮੁਹਿੰਮ ‘ਚ ਦੁਨੀਆਂ ਦੀਆਂ ਦੋ ਸਭ ਤੋਂ ਵੱਡੀਆਂ ਮੋਟਰ ਕੰਪਨੀਆਂ ਸ਼ਾਮਲ ਹਨ ਜਿਨ੍ਹਾਂ ਦੇ ਨਾਂ ਟੋਇਟਾ ਮੋਟਰ ਕਾਰਪ (Toyota Motor Corp) ਤੇ ਫੋਕਸਵੈਗਨ ਏਜੀ (Volkswagen AG) ਹਨ, ਨਾਲ ਹੀ ਸਭ ਤੋਂ ਵੱਡਾ ਕਾਰ ਬਾਜ਼ਾਰ ‘ਚ ਸ਼ਾਮਲ ਅਮਰੀਕਾ, ਚੀਨ ਤੇ ਜਰਮਨੀ ਵੀ ਇਸ ਪਲੈੱਜ ਦਾ ਹਿੱਸਾ ਨਹੀਂ ਬਣ ਰਹੇ ਹਨ।

ਉੱਥੇ ਹੀ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਸਟੇਲਾਂਟਿਸ (Stellantis), ਜਪਾਨ ਦੀ ਹਾਂਡਾ (Honda), ਨਿਸਾਨ (Nissan), ਜਰਮਨੀ ਦੀ ਬੀਐੱਮਡਬਲਯੂ (BMW) ਤੇ ਦੱਖਣੀ ਕੋਰੀਆ ਦੀ ਹੁੰਡਈ (Hyundai) ਵੀ ਸਾਈਨ ਕਰਨ ਵਾਲਿਆਂ ਦੀ ਸੂਚੀ ‘ਚ ਸ਼ਾਮਲ ਹਨ। ਇਸ ਮੁਹਿੰਮ ਦਾ ਉਦੇਸ਼ ਇਲੈਕਟ੍ਰਿਕ ਕਾਰਾਂ ਤੇ ਜ਼ੀਰੋ ਨਿਕਾਸੀ ਵਾਲੇ ਹੋਰ ਵਾਹਨਾਂ ਨੂੰ ਹੱਲਾਸ਼ੇਰੀ ਦੇਣਾ ਹੈ।

Related posts

ਮਹਾਰਾਸ਼ਟਰ ਦੇ ਔਰੰਗਾਬਾਦ ’ਚ ਭਿਆਨਕ ਰੇਲ ਹਾਦਸਾ, 15 ਪ੍ਰਵਾਸੀ ਮਜ਼ਦੂਰਾਂ ਦੀ ਮੌਤ

On Punjab

ਸਿੱਖ ਤੋਂ ਮੁਸਲਿਮ ਬਣੀ ਆਇਸ਼ਾ ਕੇਸ ਦੀ ਲਾਹੌਰ ਹਾਈਕੋਰਟ ‘ਚ ਹੋਵੇਗੀ ਸੁਣਵਾਈ

On Punjab

ਤ੍ਰਿਪੁਰਾ ਦੇ ਮੁੱਖ ਮੰਤਰੀ ਦੇ ਨਾਂ ‘ਤੇ BJP ‘ਚ ਮੰਥਨ ਸ਼ੁਰੂ, ਨਾਗਾਲੈਂਡ-ਮੇਘਾਲਿਆ ‘ਚ ਮੰਤਰੀਆਂ ਦੇ ਨਾਵਾਂ ਨੂੰ ਲੈ ਕੇ ਵੀ ਚਰਚਾ

On Punjab