70.83 F
New York, US
April 24, 2025
PreetNama
ਸਿਹਤ/Health

ਪੈਰਾਂ ਦੀ ਸੋਜ ਤੋਂ ਛੁਟਕਾਰਾ ਪਾਉਣ ਲਈ ਅਪਨਾਉ ਘਰੇਲੂ ਨੁਸਖ਼ੇ

Home-remedie swelling the feet: ਸਰਦੀਆਂ ‘ਚ ਬਹੁਤ ਸਾਰੇ ਲੋਕਾਂ ਦੇ ਪੈਰਾਂ ‘ਚ ਸੋਜ ਰਹਿੰਦੀ ਹੈ, ਇਸ ਵਜ੍ਹਾ ਨਾਲ ਪੈਰਾਂ ‘ਚ ਦਰਦ ਵੀ ਹੁੰਦਾ ਹੈ। ਇਸ ਦੇ ਲਈ ਲੋਕ ਗਰਮ ਪਾਣੀ ਦਾ ਵੀ ਇਸਤੇਮਾਲ ਕਰਦੇ ਹਨ ਪਰ ਕੁਝ ਲੋਕਾਂਨੂੰ ਇਸ ਨਾਲ ਆਰਾਮ ਜਲਦੀ ਮਿਲ ਜਾਂਦਾ ਹੈ ਪਰ ਬਹੁਤ ਸਾਰੇ ਲੋਕਾਂ ਨੂੰ ਇਸ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਸੀਂ ਵੀ ਸਰਦੀਆਂ ‘ਚ ਪੈਰਾਂ ਦੀ ਸੋਜ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਇਨ੍ਹਾਂ ਘਰੇਲੂ ਨੁਸਕਿਆ ਦਾ ਇਸਤੇਮਾਲ ਕਰੋ।

1.ਅਦਰਕ
ਸੋਡੀਯਮ ਕਾਰਨ ਪੈਰਾਂ ‘ਚ ਸੋਜ ਆ ਜਾਂਦੀ ਹੈ। ਅਦਰਕ ਸੋਡੀਯਮ ਨੂੰ ਪਤਲਾ ਕਰਨ ‘ਚ ਮਦਦ ਕਰਦਾ ਹੈ। ਇਸ ਲਈ ਦਿਨ ‘ਚ 3-4 ਵਾਰ ਅਦਰਕ ਦੇ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰੋ। ਇਸ ਤੋਂ ਇਲਾਵਾ ਆਪਣੀ ਖੁਰਾਕ ‘ਚ ਅਦਰਕ ਦਾ ਇਸਤੇਮਾਲ ਕਰੋ।
2. ਧਨੀਆ
ਧਨੀਏ ਦੀ ਬੀਜ਼ਾਂ ਨਾਲ ਸੋਜ ਜਲਦੀ ਹੀ ਖਤਮ ਹੋ ਜਾਂਦੀ ਹੈ। ਇਕ ਕੱਪ ਪਾਣੀ ‘ਚ 2 ਤੋਂ 3 ਚਮਚ ਧਨੀਏ ਦੇ ਬੀਜ਼ ਪਾਓ। ਇਸ ਨੂੰ ਉਦੋ ਤੱਕ ਉੱਬਾਲੋ ਜਦੋਂ ਤੱਕ ਕੱਪ ਦਾ ਪਾਣੀ ਅੱਧਾ ਨਾ ਹੋ ਜਾਵੇ। ਫਿਰ ਇਸ ਪਾਣੀ ਨੂੰ ਹੋਲੀ-ਹੋਲੀ ਪੀਓ। ਇਸ ਪਾਣੀ ਨੂੰ ਦਿਨ ‘ਚ 2 ਬਾਰ ਜ਼ਰੂਰ ਪੀਓ।
3. ਸਿਰਕਾ
ਬਰਾਬਰ ਮਾਤਰਾ ‘ਚ ਪਾਣੀ ਅਤੇ ਸਿਰਕਾ ਮਿਲਾਓ। ਫਿਰ ਇਸ ਨੂੰ ਕੁਝ ਸਮੇਂ ਤੱਕ ਗਰਮ ਕਰੋ। ਫਿਰ ਇਸ ਸਿਰਕੇ ‘ਚ ਸੂਤੀ ਕੱਪੜਾ ਪਾ ਕੇ ਸੋਜ ਅਤੇ ਦਰਦ ਵਾਲੀ ਜਗ੍ਹਾ ‘ਤੇ ਰੱਖੋ। ਇਸ ਨੁਸਖੇ ਦਾ ਇਸਤੇਮਾਲ ਦਿਨ ‘ਚ 2-3 ਵਾਰ ਕਰੋ। ਇਸਤੇਮਾਲ ਕਰਨ ਤੋਂ ਬਾਅਦ ਕੋਈ ਕਰੀਮ ਲਗਾ ਲਓ।
4. ਆਟਾ
ਆਟਾ ਗਰਮੀ ਦਿੰਦਾ ਹੈ। ਇਸ ਦੀ ਗਰਮੀ ਨਾਲ ਦਰਦ ਅਤੇ ਸੋਜ ਵਾਲੀ ਜਗ੍ਹਾ ਦੀ ਸਿੰਕਾਈ ਚੰਗੀ ਤਰ੍ਹਾਂ ਹੁੰਦੀ ਹੈ। ਆਟਾ ਅਤੇ ਵਾਇਨ ਦਾ ਪੇਸਟ ਬਣਾਓ। ਫਿਰ ਇਸ ਨੂੰ ਕੁਝ ਸਮੇਂ ਲਈ ਸੋਜ ਵਾਲੀ ਜਗ੍ਹਾ ‘ਤੇ ਰੱਖੋ। ਬਾਅਦ ‘ਚ ਕੋਸੇ ਪਾਣੀ ਨਾਲ ਧੋ ਕੇ ਹਲਕੀ ਮਸਾਜ ਕਰੋ।
5. ਲਸਣ
ਆਪਣੇ ਭੋਜਨ ‘ਚ ਲਸਣ ਦਾ ਇਸਤੇਮਾਲ ਕਰੋ। ਇਸ ਨਾਲ ਸੋਜ ਘੱਟ ਹੁੰਦੀ ਹੈ।

Related posts

ਡਾਇਬਟੀਜ਼ ਦੀ ਸਮੱਸਿਆ ਤੋਂ ਰਹਿਣਾ ਹੈ ਦੂਰ ਤਾਂ ਛੱਡੋ ਇਹ ਆਦਤਾਂ

On Punjab

ਸਰਦੀਆਂ ‘ਚ ਬੇਹੱਦ ਫਾਇਦੇਮੰਦ ਹੈ,ਪੈਟਰੋਲੀਅਮ ਜੈਲੀ, ਜਾਣੋ 5 ਜ਼ਬਰਦਸਤ ਫਾਇਦੇ

On Punjab

Iron Deficiency : ਸਰੀਰ ‘ਚ ਆਇਰਨ ਦੀ ਕਮੀ ਦੇ ਸੰਕੇਤ ਹੋ ਸਕਦੇ ਹਨ ਇਹ ਲੱਛਣ, ਇਸ ਨੂੰ ਇਨ੍ਹਾਂ ਭੋਜਨ ਪਦਾਰਥਾਂ ਨਾਲ ਕਰੋ ਪੂਰਾ

On Punjab