PreetNama
ਖੇਡ-ਜਗਤ/Sports News

ਪੈਰਾਲਾਈਜ਼ ਤੇ ਡਿਪ੍ਰੈਸ਼ਨ ਨੂੰ ਹਰਾ ਕੇ ਖਿਡਾਰੀਆਂ ਲਈ ਮਿਸਾਲ ਬਣਿਆ ਇਹ ਨੌਜਵਾਨ

Youngman set Example: ਪਟਿਆਲਾ ਦਾ ਡਿਸਕਰ ਥ੍ਰੋਅ ਜੋ ਆਪਣੀ ਸੱਜੀ ਲੱਤ ਦੇ ਪੂਰੀ ਤਰ੍ਹਾਂ ਪੈਰਾਲਾਈਜ਼ ਹੋਣ ਤੋਂ ਬਾਅਦ ਤੇ ਤਿੰਨ ਸਾਲਾਂ ਤਕ ਡਿਪ੍ਰੈਸ਼ਨ ਵਿਚ ਰਹਿਣ ਦੇ ਬਾਵਜੂਦ ਵੀ ਆਪਣੇ ਖੇਡ ਜਜ਼ਬੇ ਦੇ ਦਮ ’ਤੇ ਆਪਣੇ ਆਪ ਨੂੰ ਦੁਬਾਰਾ ਆਪਣੇ ਪੈਰਾਂ ’ਤੇ ਖੜ੍ਹੇ ਕਰਕੇ ਦੇਸ਼ ਲਈ ਤਮਗਾ ਜਿੱਤਣ ਵਾਲਾ 15 ਵਾਰ ਨੈਸ਼ਨਲ ਚੈਂਪੀਅਨ ਰਹਿ ਚੁੱਕਾ ਕਿਰਪਾਲ ਸਿੰਘ ਫਿਲਹਾਲ ਖਿਡਾਰੀਆਂ ਲਈ ਇਕ ਮਿਸਾਲ ਹੈ। ਪਿਛਲੇ ਸਾਲ ਨੇਪਾਲ ਦੇ ਕਾਠਮੰਡੂ ਵਿਚ ਹੋਈਆਂ ਸਾਊਥ ਏਸ਼ੀਅਨ ਗੇਮਜ਼ ਵਿਚ ਦੇਸ਼ ਲਈ ਸੋਨ ਤਮਗਾ ਜਿੱਤਣ ਵਾਲੇ ਬਾਠ ਦੀਆਂ ਹੁਣ ਓਲੰਪਿਕ ਖੇਡਾਂ ਵਿਚ ਵੀ ਦੇਸ਼ ਲਈ ਤਮਗਾ ਜਿੱਤਣ ਦੀਆਂ ਉਮੀਦਾਂ ਵਧ ਗਈਆਂ ਹਨ। ਉਸ ਨੇ ਸਾਊਥ ਏਸ਼ੀਅਨ ਗੇਮਸ ਵਿਚ 27 ਸਾਲ ਪੁਰਾਣਾ ਰਿਕਾਰਡ ਵੀ ਤੋੜਿਆ ਹੈ।

ਬਾਠ ਨੇ ਦੱਸਿਆ ਕਿ ਡਿਸਕਸ ਥ੍ਰੋ ਵਿਚ ਦੇਸ਼ ਲਈ ਤਮਗਾ ਜਿੱਤਣ ਦੀ ਉਮੀਦ ਉਸ ਨੂੰ 2006 ਦੀਆਂ ਖੇਡਾਂ ਵਿਚ ਆਪਣੇ ਵੱਡੇ ਭਰਾ ਨੂੰ ਦੇਖਦਿਆਂ ਸ਼ੁਰੂ ਹੋਈ ਸੀ। 6 ਸਾਲਾਂ ਤਕ ਉਸ ਦੀ ਗੇਮ ਕਾਫੀ ਵਧੀਆ ਰਹੀ ਅਤੇ ਉਹ ਜੂਨੀਅਰ ਤੇ ਫਿਰ ਸੀਨੀਅਰ ਲੈਵਲ ’ਤੇ ਨੈਸ਼ਨਲ ਤਮਗੇ ਜਿੱਤਦਾ ਰਿਹਾ ਪਰ 2012 ਵਿਚ ਓਲੰਪਿਕ ਖੇਡਾਂ ਲਈ ਟ੍ਰਾਇਲ ਦੇਣ ਦੌਰਾਨ ਉਸ ਨੂੰ ਲੋਅਰ ਬੈਕ ਇੰਜਰੀ ਹੋ ਗਈ ਪਰ ਆਪਣੀ ਇੰਜਰੀ ਨੂੰ ਉਸ ਨੇ ਗੰਭੀਰਤਾ ਨਾਲ ਨਹੀਂ ਲਿਆ ਅਤੇ ਖੇਡਦਾ ਰਿਹਾ। ਹਾਲਾਤ ਵਿਗੜ ਗਏ ਅਤੇ ਉਸ ਨੂੰ ਸੱਜੀ ਲੱਤ ਵਿਚ ਪੈਰਾਲਾਈਜ਼ ਹੋ ਗਿਆ ਅਤੇ ਉਹ ਪੂਰੀ ਤਰ੍ਹਾਂ ਬੈੱਡ ਰੈਸਟ ’ਤੇ ਆ ਗਿਆ। ਆਪਣੀ ਬੀਮਾਰੀ ਤੋਂ ਨਿਕਲ ਕੇ 2015 ਵਿਚ ਕਿਰਪਾਲ ਨੇ ਮੁੜ ਖੇਡਣਾ ਸ਼ੁਰੂ ਕੀਤਾ ਅਤੇ ਮੁਕਾਬਲੇ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਕੁਝ ਸਮਾਂ ਹੀ ਹੋਇਆ ਸੀ ਕਿ ਇਸੇ ਦੌਰਾਨ ਕੈਂਸਰ ਕਾਰਨ ਪਿਤਾ ਨਰਿੰਦਰ ਬੀਰ ਸਿੰਘ ਦੀ ਮੌਤ ਹੋ ਗਈ। ਬੀਮਾਰੀ ਅਤੇ ਫਿਰ ਪਿਤਾ ਦੇ ਦਿਹਾਂਤ ਕਾਰਨ ਮੁਸ਼ਕਲ ਸਮਾਂ ਰਿਹਾ ਪਰ ਉਸ ਨੇ ਹੌਸਲਾ ਨਹੀਂ ਹਾਰਿਆ ਅਤੇ 2016 ਵਿਚ ਗੇਮ ਪੂਰੀ ਗੰਭੀਰਤਾ ਨਾਲ ਸ਼ੁਰੂ ਕੀਤੀ। ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿਣ ਦੇ ਬਾਵਜੂਦ ਗੇਮਸ ਖੇਡਦਾ ਰਿਹਾ ਅਤੇ ਕਈ ਨੈਸ਼ਨਲ ਅਤੇ ਇੰਟਰਨੈਸ਼ਨਲ ਤਮਗੇ ਜਿੱਤੇ ਜਿਸ ਨਾਲ ਉਸ ਦੇ ਹੌਸਲੇ ਹੋਰ ਬੁਲੰਦ ਹੋ ਗਏ।

ਫਿਲਹਾਲ ਉਹ NIS ਵਿਚ ਟ੍ਰੇਨਿੰਗ ਲੈ ਰਿਹਾ ਹੈ ਅਤੇ ਉਸ ਦਾ ਅਗਲਾ ਟੀਚਾ ਓਲੰਪਿਕ ਖੇਡਾਂ ਵਿਚ ਤਮਗਾ ਜਿੱਤਣ ਦਾ ਹੈ। ਇੰਨੀ ਵੱਡੀ ਬੀਮਾਰੀ ਨੂੰ ਹਰਾਉਣ ਵਾਲੇ ਇਸ ਥ੍ਰੋਅਰ ਨੇ ਦੱਸਿਆ ਕਿ ਉਸ ਦੀ ਇਕ ਛੋਟੀ ਜਿਹੀ ਬੇਟੀ ਹੈ, ਜਿਸ ਤੋਂ ਉਹ ਅੱਗੇ ਵਧਣਾ ਸਿੱਖਦਾ ਹੈ ਅਤੇ ਮਾਤਾ ਸੁਖਬੀਰ ਕੌਰ ਤੋਂ ਪ੍ਰੇਰਣਾ ਲੈ ਕੇ ਆਪਣਾ ਸੁਪਨਾ ਪੂਰਾ ਕਰਨ ਵਿਚ ਲੱਗਾ ਹੋਇਆ ਹੈ। ਬਾਠ ਮੁਤਾਬਕ ਤਿੰਨ ਸਾਲ ਦੀ ਬੀਮਾਰੀ ਕਾਰਨ ਹੌਸਲਾ ਛੱਡ ਚੁੱਕੇ ਬਾਠ ਦੀ ਜਦੋਂ ਉਸ ਦੇ ਪਿਤਾ ਦੇ ਦੋਸਤ ਜਗੀਰ ਸਿੰਘ ਨੇ ਹਾਲਤ ਦੇਖੀ ਤਾਂ ਉਨ੍ਹਾਂ ਨੇ ਉਸ ਨੂੰ ਬਹੁਤ ਹੱਲਾਸ਼ੇਰੀ ਦਿੱਤੀ ਤੇ ਮੈਦਾਨ ਵਿਚ ਜਾਣ ਲਈ ਕਿਹਾ। ਜਗੀਰ ਸਿੰਘ ਦੀ ਗੱਲ ਦਾ ਉਸ ’ਤੇ ਕਾਫੀ ਅਸਰ ਹੋਇਆ ਅਤੇ ਹੌਲੀ-ਹੌਲੀ ਟ੍ਰੇਨਿੰਗ ਸ਼ੁਰੂ ਕੀਤੀ, ਜਿਸ ਨਾਲ ਉਸ ਦਾ ਪੈਰਾਲਾਈਜ਼ ਵੀ ਠੀਕ ਹੋਇਆ। ਕਿਰਪਾਲ ਸਿੰਘ ਨੇ ਦੀ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਉਸ ਨੇ 2006-2007 ਤੇ 2008 ਵਿਚ ਨੈਸ਼ਨਲ ਸਕੂਲ ਚੈਂਪੀਅਨ (ਰਿਕਾਰਡ ਨਾਲ) ਅੰਡਰ-14, 17 ਤੇ 19 ਤਿੰਨੋਂ ਵਰਗਾਂ ਦਾ ਚੈਂਪੀਅਨ ਰਿਹਾ, 2009-2010 ਤੇ 2001 ਵਿਚ ਇੰਟਰ ਯੂਨੀਵਰਸਿਟੀ ਚੈਂਪੀਅਨ ਰਿਹਾ। ਉਸ ਨੇ ਜੂਨੀਅਰ ਏਸ਼ੀਆ ਚੈਂਪੀਅਨਸ਼ਿਪ ਵਿਚ 2010 ਵਿਚ ਬ੍ਰਾਊਂਸ ਮੈਡਲ ਜਿੱਤਿਆ ਅਤੇ ਜੂਨੀਅਰ ਵਰਲਡ ਚੈਂਪੀਅਨ 2010 ਤੇ ਵਰਲਡ ਯੂਨੀਵਰਸਿਟੀ ਖੇਡਾਂ 2011 ਵਿਚ ਵੀ ਹਿੱਸਾ ਲਿਆ। ਫੈਡਰੇਸ਼ਨ ਕੱਪ 2016 ਵਿਚ ਉਸ ਨੇ ਸੋਨ ਤਮਗਾ, ਸਾਊਥ ਏਸ਼ੀਅਨ ਗੇਮਜ਼ 2016 ਵਿਚ ਚਾਂਦੀ ਤਮਗਾ, ਫੈਡਰੇਸ਼ਨ ਕੱਪ 2017 ਵਿਚ ਬ੍ਰਾਊਂਜ਼ ਮੈਡਲ ਤੇ ਸਾਊਥ ਏਸ਼ੀਅਨ ਗੇਮਜ਼ ਨੇਪਾਲ 2018 ਵਿਚ ਸੋਨ ਤਮਗਾ ਜਿੱਤਿਆ।

Related posts

ਗਾਂਗੁਲੀ ਦੇ BCCI ਪ੍ਰਧਾਨ ਬਣਨ ‘ਤੇ ਖ਼ੁਸ਼ ਹੋਏ ਕੇਆਰਕੇ, ਕਿਹਾ- ਹੁਣ ਵਿਰਾਟ ਕੋਹਲੀ ਨੂੰ ਹਟਾਓ

On Punjab

Big News : ਹਾਕੀ ਇੰਡੀਆ ਨੇ ਖੇਡ ਰਤਨ ਲਈ ਪੀਆਰ ਸ੍ਰੀਜੇਸ਼ ਤੇ ਦੀਪਿਕਾ ਨੂੰ ਕੀਤਾ ਨਾਮੀਨੇਟ

On Punjab

Canada to cover cost of contraception and diabetes drugs

On Punjab