59.76 F
New York, US
November 8, 2024
PreetNama
ਖੇਡ-ਜਗਤ/Sports News

ਪੈਰਾ-ਓਲੰਪਿਕ ਖੇਡਾਂ ਦਾ ਸ਼ਾਨਦਾਰ ਆਗ਼ਾਜ਼, ਕੋਰੋਨਾ ਦੀਆਂ ਰੁਕਾਵਟਾਂ ਵਿਚਾਲੇ ਅੱਗੇ ਵਧਣ ਦਾ ਦਿੱਤਾ ਗਿਆ ਸੰਦੇਸ਼

ਪੈਰਾ ਅਥਲੀਟਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ 16ਵੀਆਂ ਪੈਰਾ ਓਲੰਪਿਕ ਖੇਡਾਂ ਦਾ ਉਦਘਾਟਨ ਸਮਾਗਮ ਮੰਗਲਵਾਰ ਨੂੰ ਇੱਥੇ ਸ਼ੁਰੂ ਹੋਇਆ ਜਿਸ ਵਿਚ ਕੋਵਿਡ-19 ਮਹਾਮਾਰੀ ਕਾਰਨ ਆ ਰਹੀਆਂ ਰੁਕਾਵਟਾਂ ਵਿਚਾਲੇ ਅੱਗੇ ਵਧਣ ਦਾ ਸੁਨੇਹਾ ਦਿੱਤਾ ਗਿਆ। ਪੈਰਾ ਓਲੰਪਿਕ ਖੇਡਾਂ 57 ਸਾਲਾਂ ਤੋਂ ਬਾਅਦ ਟੋਕੀਓ ਵਿਚ ਮੁੜ ਕਰਵਾਈਆਂ ਜਾ ਰਹੀਆਂ ਹਨ ਜਿਸ ਨਾਲ ਜਾਪਾਨ ਦੀ ਰਾਜਧਾਨੀ ਦੋ ਵਾਰ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰਨ ਵਾਲਾ ਪਹਿਲਾ ਸ਼ਹਿਰ ਬਣ ਗਿਆ ਹੈ। ਸਮਾਗਮ ਲਈ ਪੈਰਾ ਏਅਰਪੋਰਟ ਵਰਗਾ ਮੰਚ ਤਿਆਰ ਕੀਤਾ ਗਿਆ ਸੀ। ਸਮਾਗਮ ਦੀ ਸ਼ੁਰੂਆਤ ਇਕ ਵੀਡੀਓ ਨਾਲ ਹੋਈ ਜਿਸ ਵਿਚ ਪੈਰਾ ਖਿਡਾਰੀਆਂ ਦੀ ਤਾਕਤ ਨੂੰ ਦਿਖਾਇਆ ਗਿਆ। ਵੀਡੀਓ ਦੇ ਖ਼ਤਮ ਹੁੰਦੇ ਹੀ ਪੈਰਾ ਏਅਰਪੋਰਟ ਦੇ ਕਰਮਚਾਰੀਆਂ ਵਰਗੇ ਪਹਿਰਾਵੇ ਵਿਚ ਰੰਗਾਰੰਗ ਪ੍ਰਰੋਗਰਾਮ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਸਟੇਡੀਅਮ ਦੇ ਉੱਪਰ ਆਤਿਸ਼ਬਾਜ਼ੀ ਦਾ ਸ਼ਾਨਦਾਰ ਨਜ਼ਾਰਾ ਦਿਖਾਈ ਦਿੱਤਾ। ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਪੈਰਾ ਓਲੰਪਿਕ ਕਮੇਟੀ ਦੇ ਪ੍ਰਧਾਨ ਐਂਡਰਿਊ ਪਾਰਸੰਸ ਤੇ ਜਾਪਾਨ ਦੇ ਸਮਰਾਟ ਨਾਰੂਹਿਤੋ ਦਾ ਸਟੇਡੀਅਮ ਵਿਚ ਸਵਾਗਤ ਕੀਤਾ ਗਿਆ ਜਿਸ ਤੋਂ ਬਾਅਦ ਚਾਰ ਵਾਰ ਦੇ ਓਲੰਪਿਕ ਫ੍ਰੀ ਸਟਾਈਲ ਕੁਸ਼ਤੀ ਚੈਂਪੀਅਨ ਕਾਓਰੀ ਇਕੋ ਤੇ ਬਚਾਅ ਕਾਰਕੁਨ ਤਾਕੁਮੀ ਅਸਤਾਨੀ ਸਮੇਤ ਛੇ ਵਿਅਕਤੀ ਜਾਪਾਨ ਦੇ ਝੰਡੇ ਨੂੰ ਮੰਚ ‘ਤੇ ਲੈ ਕੇ ਆਏ।ਰੀਓ ਪੈਰਾ ਓਲੰਪਿਕ ਦਾ ਟੁੱਟਿਆ ਰਿਕਾਰਡ : ਇਨ੍ਹਾਂ ਵਿਸ਼ਵ ਪੱਧਰੀ ਖੇਡਾਂ ਦੇ ਇਸ ਸੈਸ਼ਨ ਵਿਚ ਰਿਕਾਰਡ 4403 ਖਿਡਾਰੀ ਸ਼ਾਮਲ ਹੋਣਗੇ। ਇਸ ਦਾ ਪਿਛਲਾ ਰਿਕਾਰਡ 4328 ਖਿਡਾਰੀਆਂ ਦੇ ਨਾਲ ਹਿੱਸਾ ਲੈਣ ਦਾ ਸੀ ਜੋ ਰੀਓ 2016 ਖੇਡਾਂ ਵਿਚ ਬਣਿਆ ਸੀ। ਟੋਕੀਓ ਪੈਰਾ ਓਲੰਪਿਕ ਖੇਡਾਂ ਵਿਚ 2550 ਮਰਦ ਤੇ 1853 ਮਹਿਲਾ ਖਿਡਾਰੀ ਚੁਣੌਤੀ ਪੇਸ਼ ਕਰਨਗੇ। ਪੰਜ ਸਤੰਬਰ ਤਕ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਵਿਚ ਭਾਰਤ ਦੀ ਨੁਮਾਇੰਦਗੀ 54 ਖਿਡਾਰੀ ਕਰਨਗੇ ਜੋ ਦੇਸ਼ ਦਾ ਹੁਣ ਤਕ ਦਾ ਸਭ ਤੋਂ ਵੱਡਾ ਨੁਮਾਇੰਦਗੀ ਮੰਡਲ ਹੈ।

ਮਰੀਅੱਪਨ ਦੀ ਥਾਂ ਟੇਕ ਚੰਦ ਬਣੇ ਭਾਰਤ ਦੇ ਝੰਡਾ ਬਰਦਾਰ

ਟੋਕੀਓ (ਪੀਟੀਆਈ) : ਉੱਚੀ ਛਾਲ ਦੇ ਅਥਲੀਟ ਮਰੀਅੱਪਨ ਥੰਗਾਵੇਲੂ ਟੋਕੀਓ ਦੀ ਉਡਾਣ ਦੌਰਾਨ ਕੋਵਿਡ-19 ਨਾਲ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਉਣ ਕਾਰਨ ਪੈਰਾ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਗਮ ਵਿਚ ਭਾਰਤੀ ਝੰਡਾ ਬਰਦਾਰ ਨਹੀਂ ਬਣ ਸਕੇ ਤੇ ਉਨ੍ਹਾਂ ਦੀ ਥਾਂ ਗੋਲਾ ਸੁੱਟ ਦੇ ਅਥਲੀਟ ਟੇਕ ਚੰਦ ਨੇ ਲਈ। ਰੀਓ ਪੈਰਾ ਓਲੰਪਿਕ ਦੇ ਗੋਲਡ ਮੈਡਲ ਜੇਤੂ ਮਰੀਅੱਪਨ ਪੰਜ ਹੋਰ ਭਾਰਤੀਆਂ ਨਾਲ ਕੁਆਰੰਟਾਈਨ ਵਿਚ ਹਨ। ਚੱਕਾ ਸੁੱਟ ਦੇ ਅਥਲੀਟ ਵਿਨੋਦ ਕੁਮਾਰ ਵੀ ਇਸੇ ਕਾਰਨ ਉਦਘਾਟਨੀ ਸਮਾਗਮ ਵਿਚ ਹਿੱਸਾ ਨਹੀਂ ਲੈ ਸਕੇ। ਭਾਰਤੀ ਟੀਮ ਦੇ ਮੁਖੀ ਗੁਰਸ਼ਰਨ ਸਿੰਘ ਨੇ ਉਦਘਾਟਨੀ ਸਮਾਗਮ ਤੋਂ ਪਹਿਲਾਂ ਕਿਹਾ ਕਿ ਸਾਨੂੰ ਟੋਕੀਓ ਪੋਰਾ ਓਲੰਪਿਕ ਕੋਵਿਡ ਕੰਟਰੋਲ ਰੂਮ ਤੋਂ ਜਾਣਕਾਰੀ ਮਿਲੀ ਕਿ ਸਾਡੇ ਛੇ ਪੈਰਾ ਖਿਡਾਰੀਆਂ ਦਾ ਟੋਕੀਓ ਤਕ ਦੀ ਯਾਤਰਾ ਦੌਰਾਨ ਪੀੜਤ ਵਿਅਕਤੀ ਨਾਲ ਕਰੀਬੀ ਸੰਪਰਕ ਰਿਹਾ। ਇਨ੍ਹਾਂ ਛੇ ਵਿਚੋਂ ਮਰੀਅੱਪਨ ਤੇ ਵਿਨੋਦ ਕੁਮਾਰ ਸਭ ਤੋਂ ਕਰੀਬੀ ਸੰਪਰਕ ਵਿਚ ਪਾਏ ਗਏ। ਇਸ ਗੱਲ ਦਾ ਦੁੱਖ ਹੈ ਕਿ ਮਰੀਅੱਪਨ ਉਦਘਾਟਨੀ ਸਮਾਗਮ ਵਿਚ ਹਿੱਸਾ ਨਹੀਂ ਲੈ ਸਕਣਗੇ ਜਦਕਿ ਉਹ ਝੰਡਾ ਬਰਦਾਰ ਸਨ। ਉਨ੍ਹਾਂ ਦੀ ਥਾਂ ਟੇਕ ਚੰਦ ਝੰਡਾ ਬਰਦਾਰ ਦੀ ਜ਼ਿੰਮੇਵਾਰੀ ਨਿਭਾਉਣਗੇ। ਉਨ੍ਹਾਂ ਨੇ ਹਾਲਾਂਕਿ ਕਿਹਾ ਕਿ ਮਰੀਅੱਪਨ ਤੇ ਵਿਨੋਦ ਦੋਵੇਂ ਆਪਣੇ ਮੁਕਾਬਲਿਆਂ ਵਿਚ ਹਿੱਸਾ ਲੈਣਗੇ ਕਿਉਂਕਿ ਉਨ੍ਹਾਂ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ।

ਭਾਰਤ ਦਾ ਬੁੱਧਵਾਰ ਦਾ ਪ੍ਰੋਗਰਾਮ

ਟੇਬਲ ਟੈਨਿਸ : ਮਹਿਲਾ ਸਿੰਗਲਜ਼

ਸੋਨਲ ਪਟੇਲ, ਕਲਾਸ-3, ਗਰੁੱਪ-ਡੀ, ਸਵੇਰੇ 7.30 ਵਜੇ ਤੋਂ

ਭਾਵਨਾ ਪਟੇਲ, ਕਲਾਸ-4, ਗਰੁੱਪ-ਏ, ਸਵੇਰੇ 8.50 ਵਜੇ ਤੋਂ

Related posts

ਓਲੰਪੀਅਨ ਫੁੱਟਬਾਲਰ ਐੱਸਐੱਸ ਹਕੀਮ ਦਾ ਦੇਹਾਂਤ, 82 ਸਾਲ ਦੀ ਉਮਰ ‘ਚ ਲਿਆ ਆਖਰੀ ਸਾਹ

On Punjab

ਰੋਹਿਤ ਸ਼ਰਮਾ ਸਣੇ ਇਹ 4 ਖਿਡਾਰੀ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਲਈ ਨਾਮਜ਼ਦ

On Punjab

Ind vs Aus 1st T20I: ਭਾਰਤ ਨੇ ਜਿੱਤਿਆ ਪਹਿਲਾ ਮੁਕਾਬਲਾ, ਆਸਟਰੇਲੀਆ ਨੂੰ 11 ਦੌੜਾਂ ਨਾਲ ਹਰਾਇਆ

On Punjab