ਨੇਜ਼ਾ ਸੁੱਟ ਖਿਡਾਰੀ ਸੁਮਿਤ ਆਂਤਿਲ ਦੇ ਜਜ਼ਬੇ ਤੇ ਮਜ਼ਬੂਤ ਇੱਛਾ ਸ਼ਕਤੀ ਦੇ ਸਾਹਮਣੇ ਉਲਟ ਹਾਲਾਤ ਵੀ ਹਾਰ ਮੰਨ ਕੇ ਉਨ੍ਹਾਂ ਮੁਤਾਬਕ ਹੋ ਗਏ। ਹਾਦਸੇ ਤੋਂ ਪਹਿਲਾਂ ਸੁਮਿਤ ਭਲਵਾਨੀ ਕਰਦੇ ਸਨ ਪਰ ਹਾਦਸੇ ਤੋਂ ਬਾਅਦ ਉਹ ਨੇਜ਼ਾ ਸੁੱਟ ਖਿਡਾਰੀ ਬਣ ਗਏ। ਸਾਲ 2015 ਵਿਚ ਡਾਕਟਰਾਂ ਨੂੰ ਸੜਕ ਹਾਦਸੇ ‘ਚ ਜ਼ਖ਼ਮੀ ਹੋਏ ਸੁਮਿਤ ਦਾ ਇਕ ਪੈਰ ਕੱਟਣਾ ਪਿਆ। ਪੈਰ ਕੱਟਣ ‘ਤੇ ਸੁਮਿਤ ਦੀ ਕੁਸ਼ਤੀ ‘ਚ ਅੱਗੇ ਵਧਣ ਦੀ ਸੰਭਾਵਨਾ ਘੱਟ ਹੋ ਗਈ ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ। ਇਸ ਤੋਂ ਬਾਅਦ ਸੁਮਿਤ ਨੇ ਪੈਰਾ ਖਿਡਾਰੀ ਦੇ ਰੂਪ ਵਿਚ ਅਭਿਆਸ ਸ਼ੁਰੂ ਕੀਤਾ ਤੇ ਨੇਜ਼ਾ ਸੁੱਟਣ ‘ਚ ਝੰਡੇ ਗੱਡ ਦਿੱਤੇ।
ਸੁਮਿਤ ਨੇਜ਼ਾ ਸੁੱਟ ਦੇ ਐੱਫ-64 ਵਰਗ ਵਿਚ ਖੇਡਦੇ ਹਨ ਤੇ ਉਨ੍ਹਾਂ ਦੀ ਨਜ਼ਰ ਟੋਕੀਓ ਪੈਰਾ ਓਲੰਪਿਕ ਵਿਚ ਗੋਲਡ ਮੈਡਲ ‘ਤੇ ਹੈ। ਏਅਰ ਫੋਰਸ ਵਿਚ ਜੂਨੀਅਰ ਵਾਰੰਟ ਅਧਿਕਾਰੀ ਦੇ ਅਹੁਦੇ ‘ਤੇ ਤਾਇਨਾਤ ਪਿੰਡ ਖੇਵੜਾ ਦੇ ਰਾਮ ਕੁਮਾਰ ਆਂਤਿਲ ਦਾ ਸੁਪਨਾ ਸੀ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਸੁਮਿਤ ਭਲਵਾਨ ਬਣੇ ਤੇ ਦੇਸ਼ ਦਾ ਨਾਂ ਰੋਸ਼ਨ ਕਰੇ। ਉਨ੍ਹਾਂ ਨੇ ਸੁਮਿਤ ਨੂੰ ਬਹਾਲਗੜ੍ਹ ਮੌਜੂਦ ਭਾਰਤੀ ਖੇਡ ਅਥਾਰਟੀ (ਸਾਈ) ਸੈਂਟਰ ਵਿਚ ਕੁਸ਼ਤੀ ਦਾ ਅਭਿਆਸ ਕਰਵਾਉਣਾ ਸ਼ੁਰੂ ਕੀਤਾ। ਉਸ ਸਮੇਂ ਸੁਮਿਤ 12ਵੀਂ ਜਮਾਤ ਦੇ ਵਿਦਿਆਰਥੀ ਸਨ। ਸੱਤ ਜਨਵਰੀ 2015 ਨੂੰ ਬਾਈਕ ‘ਤੇ ਸਾਈ ਸੈਂਟਰ ਤੋਂ ਘਰ ਆਉਂਦੇ ਸਮੇਂ ਇਕ ਟ੍ਰੈਕਟਰ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਦਿੱਲੀ ਮੌਜੂਦ ਬੇਸ ਹਸਪਤਾਲ ਵਿਚ ਡਾਕਟਰਾਂ ਨੂੰ ਜ਼ਖ਼ਮੀ ਸੁਮਿਤ ਦਾ ਖੱਬਾ ਪੈਰ ਗੋਡੇ ਦੇ ਕੋਲੋਂ ਕੱਟਣਾ ਪਿਆ। ਪੈਰ ਗੁਆਉਣ ਤੋਂ ਬਾਅਦ ਤੋਂ ਪੂਰਾ ਪਰਿਵਾਰ ਤੇ ਸੁਮਿਤ ਤਣਾਅ ਨਾਲ ਿਘਰ ਗਏ। ਇਸ ਤੋਂ ਬਾਅਦ ਪਿੰਡ ਦੇ ਹੀ ਪੈਰਾ ਅਥਲੀਟ ਰਾਜ ਕੁਮਾਰ ਹੁੱਡਾ ਜੋ ਸ਼ਾਟਪੁਟ ਵਿਚ ਨਾਂ ਕਮਾ ਚੁੱਕੇ ਸਨ, ਉਨ੍ਹਾਂ ਨੇ ਸੁਮਿਤ ਨੂੰ ਪ੍ਰਰੇਰਿਤ ਕਰ ਕੇ ਪੁਣੇ ਦੇ ਬਣਾਉਟੀ ਅੰਗ ਕੇਂਦਰ ਭੇਜ ਕੇ ਉਸ ਨੂੰ ਬਣਾਉਟੀ ਪੈਰ ਲਗਵਾਇਆ ਤੇ ਉਨ੍ਹਾਂ ਨੂੰ ਸਾਈ ਵਿਚ ਪੈਰਾ ਅਥਲੀਟ ਵਿਰੇਂਦਰ ਧਨਖੜ ਦੇ ਕੋਲ ਭੇਜਿਆ। ਵਿਰੇਂਦਰ ਨੇ ਸੁਮਿਤ ਨੂੰ ਨੇਜ਼ਾ ਸੁੱਟ ਵਿਚ ਅਭਿਆਸ ਕਰਵਾਇਆ ਤੇ ਵਿਸ਼ਵ ਪੱਧਰੀ ਚੈਂਪੀਅਨਸ਼ਿਪਾਂ ਦੀ ਟ੍ਰੇਨਿੰਗ ਲਈ ਦਿੱਲੀ ਵਿਚ ਕੋਲ ਨਵਲ ਸਿੰਘ ਕੋਲ ਭੇਜਿਆ। 2017 ਤੋਂ ਸੁਮਿਤ ਕੋਚ ਨਵਲ ਸਿੰਘ ਦੀ ਅਗਵਾਈ ਵਿਚ ਦਰਜਨਾਂ ਮੈਡਲ ਦੇਸ਼ ਦੇ ਨਾਂ ਕਰ ਚੁੱਕੇ ਹਨ।