62.22 F
New York, US
April 19, 2025
PreetNama
ਖਬਰਾਂ/News

ਪੈਲੇਸ ਮਾਲਕ ਨੂੰ ਮਹਿੰਗੀ ਪਈ ਕਾਨੂੰਨ ਦੀ ਪਾਲਣਾ,

ਹੁਸ਼ਿਆਰਪੁਰ: ਸ਼ਹਿਰ ਦੇ ਮੈਰਿਜ ਪੈਲੇਸ ਮਾਲਕ ਨੂੰ ਕਾਨੂੰਨ ਦੀ ਪਾਲਣਾ ਕਰਨੀ ਉਸ ਵੇਲੇ ਮਹਿੰਗੀ ਪੈ ਗਈ ਜਦ ਗੁੱਸੇ ਵਿੱਚ ਆਈ ਬਾਰਾਤ ਨੇ ਉਸ ਦੇ ਘਰ ਵੜ ਕੇ ਉਸ ‘ਤੇ ਹਮਲਾ ਕਰ ਦਿੱਤਾ। ਪੈਲੇਸ ਮਾਲਕ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਤੈਅ ਸਮੇਂ ਤੋਂ ਬਾਅਦ ਡੀਜੇ ਬੰਦ ਕਰਵਾ ਦਿੱਤਾ ਸੀ। ਇਸ ਤੋਂ ਤੈਸ਼ ਵਿੱਚ ਆਏ ਜਾਂਞੀਆ ਨੇ ਉਸ ਨਾਲ ਤੇ ਉਸ ਦੇ ਪੁੱਤਰ ਨਾਲ ਕੁੱਟਮਾਰ ਕੀਤੀ, ਜਿਸ ਦੀ ਹਾਲਤ ਕਾਫੀ ਨਾਜ਼ੁਕ ਹੈ।

ਸ਼ਹਿਰ ਦੇ ਪੈਲੇਸ ਕਰਨ ਵਿਕਰਮ ਦੇ ਮਾਲਕ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਬੀਤੀ 27-28 ਦੀ ਰਾਤ ਨੂੰ ਵਿਆਹ ਸਮਾਗਮ ਚੱਲ ਰਿਹਾ ਸੀ ਤੇ ਉਨ੍ਹਾਂ ਮਹਿਮਾਨਾਂ ਨੂੰ 11 ਵਜੇ ਤੋਂ ਬਾਅਦ ਡੀਜੇ ਬੰਦ ਕਰਨ ਲਈ ਕਿਹਾ। ਬਾਰਾਤੀਆਂ ਨੇ ਜ਼ਿਦ ਕੀਤੀ ਤਾਂ ਅੱਧਾ ਘੰਟਾ ਹੋਰ ਡੀਜੇ ਚੱਲਣ ਦਿੱਤਾ। ਇਸ ਤੋਂ ਬਾਅਦ ਪੈਲੇਸ ਮਾਲਕ ਨੇ ਮਨ੍ਹਾ ਕਰ ਦਿੱਤਾ ਤੇ ਦੋਵਾਂ ਧਿਰਾਂ ਦੀ ਬਹਿਸਬਾਜ਼ੀ ਹੋ ਗਈ।

ਪੈਲੇਸ ਮਾਲਕਾਂ ਨੇ ਪੀਸੀਆਰ ਨੂੰ ਵੀ ਸੂਚਨਾ ਦਿੱਤੀ ਤੇ ਦੋ ਮੁਲਾਜ਼ਮ ਉੱਥੇ ਆਏ ਵੀ। ਸੁਰਿੰਦਰ ਸਿੰਘ ਨੇ ਦੱਸਿਆ ਕਿ ਬਾਰਾਤ ਵਿੱਚ ਮੌਜੂਦ ਏਐਸਆਈ ਨੇ ਦੋਵਾਂ ਮੁਲਾਜ਼ਮਾਂ ਨੂੰ ਭੇਜ ਦਿੱਤਾ। ਮਾਮਲਾ ਵਿਗੜਦਾ ਵੇਖ ਪੈਲੇਸ ਮਾਲਕ ਘਰ ਆ ਗਿਆ ਤੇ 40-50 ਜਾਂਞੀ ਉਸ ਦੇ ਪਿੱਛੇ ਹੀ ਆ ਗਏ ਤੇ ਘਰ ਵਿੱਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਲੱਗੇ। ਸੁਰਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਦੇ ਪੁੱਤਰ ਬਿਕਰਮ ਸਿੰਘ ਨੂੰ ਬੁਰੀ ਤਰ੍ਹਾਂ ਕੁੱਟਿਆ।

ਇਹ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ, ਜਿਸ ਵਿੱਚ ਕਾਫੀ ਜਣੇ ਪੈਲੇਸ ਮਾਲਕ ਨੂੰ ਘਰ ਦੇ ਗਮਲਿਆਂ ਤੇ ਹੋਰ ਸਮਾਨ ਨਾਲ ਕੁੱਟ-ਮਾਰ ਕਰ ਰਹੇ ਹਨ। ਹਮਲੇ ਵਿੱਚ ਪੈਲੇਸ ਮਾਲਕ ਦਾ ਪੁੱਤਰ ਬਿਕਰਮ ਬੇਹੋਸ਼ ਹੋ ਗਿਆ ਤੇ ਇਸ ਸਮੇਂ ਇਲਾਜ ਅਧੀਨ ਹੈ ਪਰ ਉਸ ਦੀ ਹਾਲਤ ਇੰਨੀ ਨਾਜ਼ੁਕ ਹੈ ਕਿ ਬਿਆਨ ਦਰਜ ਵੀ ਨਹੀਂ ਕਰਵਾ ਸਕਦਾ। ਇਸ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਕੇਸ ਦਰਜ ਹੋਣਾ ਬਾਕੀ ਹੈ।

Related posts

Tomato Price : ਟਮਾਟਰ ਦੀਆਂ ਵਧੀਆਂ ਕੀਮਤਾਂ ਦੌਰਾਨ ਕੇਂਦਰ ਸਰਕਾਰ ਨੇ ਉਠਾਇਆ ਵੱਡਾ ਕਦਮ, ਖਪਤਕਾਰਾਂ ਨੂੰ ਸ਼ੁੱਕਰਵਾਰ ਤੋਂ ਮਿਲੇਗੀ ਰਾਹਤ

On Punjab

2016 ‘ਚ ਲਾਪਤਾ ਹੋਏ ਭਾਰਤੀ ਹਵਾਈ ਸੈਨਾ ਦੇ ਜਹਾਜ਼ ਦਾ ਮਲਬਾ ਬਰਾਮਦ, ਚੇਨਈ ਦੇ ਤੱਟ ਨੇੜੇ ਮਿਲਿਆ ਸਾਮਾਨ

On Punjab

Ganderbal Terror Attack: ‘ਮੇਰੇ ਸਾਰੇ ਸੁਪਨੇ ਚਕਨਾਚੂਰ’, ਡਾਕਟਰ ਦੇ ਕਤਲ ‘ਤੇ ਬੇਟਾ ਬੋਲਿਆ, ਕਿਸੇ ਦੇ ਬੱਚੇ ਤਾਂ ਕਿਸੇ ਦੀ ਪਤਨੀ ਦਾ ਛਲਕਿਆ ਦਰਦ ਵਾਸੀ ਮਜ਼ਦੂਰਾਂ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਜੰਮੂ-ਕਸ਼ਮੀਰ ਦੇ ਗੰਦਰਬਲ ਦੇ ਗਗਨਗੀਰ ‘ਚ ਹੋਇਆ ਹੈ। ਹਮਲੇ ਵਿੱਚ ਸੱਤ ਮਜ਼ਦੂਰਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਇਕ ਡਾਕਟਰ ਵੀ ਸ਼ਾਮਲ ਸੀ।

On Punjab